Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਭਾਰਤ ਨੇ ਯੂ ਐਨ ਵਿੱਚ ਚੀਨ ਨੂੰ ਹਰਾ ਕੇ ਅਹਿਮ ਚੋਣ ਜਿੱਤੀ

September 16, 2020 09:52 PM

ਯੂ ਐੱਨ ਓ, 16 ਸਤੰਬਰ (ਪੋਸਟ ਬਿਊਰੋ)- ਯੂ ਐੱਨ ਕਮਿਸ਼ਨ ਆਨ ਦਾ ਸਟੇਟਸ ਆਫ ਵੂਮੈਨ (ਸੀ ਐਸ ਡਬਲਯੂ) ਦੀ ਇੱਕ ਮਹੱਤਵ ਪੂਰਨ ਚੋਣ ਵਿੱਚ ਭਾਰਤ ਨੇ ਚੀਨ ਨੂੰ ਹਰਾ ਕੇ ਕਮਿਸ਼ਨ ਦੀ ਮੈਂਬਰੀ ਹਾਸਲ ਕੀਤੀ ਹੈ। ਇਹ ਵਿਸ਼ਵ ਸੰਸਥਾ ਲਿੰਗ ਅਧਾਰਤ ਬਰਾਬਰੀ ਅਤੇ ਮਹਿਲਾ ਸ਼ਕਤੀਕਰਨ ਦੇ ਖੇਤਰ ਵਿੱਚ ਕੰਮ ਕਰਦੀ ਹੈ।
ਸੀ ਐਸ ਡਬਲਿਯੂ ਅਸਲ ਵਿੱਚ ਯੂ ਐੱਨ ਆਰਥਿਕ ਅਤੇ ਸਮਾਜਕ ਪ੍ਰੀਸ਼ਦ (ਈ ਸੀ ਓ ਐਸ ਓ ਸੀ) ਦਾ ਇੱਕ ਕਮਿਸ਼ਨ ਹੈ। ਵਰਨਣ ਯੋਗ ਹੈ ਕਿ ਇਸੇ ਸਾਲ ਭਾਰਤ ਨੂੰ ਯੂ ਐੱਨ ਸੁਰੱਖਿਆ ਕੌਂਸਲ ਦਾ ਅੱਠਵੀਂ ਵਾਰ ਆਰਜ਼ੀ ਮੈਂਬਰ ਵੀ ਚੁਣਿਆ ਗਿਆ ਹੈ। ਉਦੋਂ ਕੁੱਲ 192 ਵੋਟਾਂ ਵਿੱਚੋਂ ਭਾਰਤ ਨੂੰ 184 ਪਈਆਂ ਸਨ। ਸੁਰੱਖਿਆ ਕੌਂਸਲ ਵਿੱਚ ਭਾਰਤ ਦਾ ਕਾਰਜ ਕਾਲ ਦੋ ਸਾਲਾਂ ਦਾ ਹੋਵੇਗਾ ਅਤੇ ਇਹ ਇੱਕ ਜਨਵਰੀ 2021 ਤੋਂ ਸ਼ੁਰੂ ਹੋਵੇਗਾ।
54 ਮੈਂਬਰੀ ਈ ਸੀ ਓ ਐਸ ਓ ਸੀ ਨੇ ਜਨਰਲ ਅਸੈਂਬਲੀ ਹਾਲ ਵਿੱਚ ਆਪਣੇ 2021 ਸੈਸ਼ਨ ਦੀ ਪਹਿਲੀ ਬੈਠਕ ਕੀਤੀ, ਜਿਸ ਵਿੱਚ ਏਸ਼ਿਅਨ ਦੇਸ਼ਾਂ ਦੀਆਂ ਦੋ ਸੀਟਾਂ ਲਈ ਅਫਗਾਨਿਸਤਾਨ, ਭਾਰਤ ਅਤੇ ਚੀਨ ਇਕੱਠੇ ਚੋਣ ਮੈਦਾਨ ਵਿੱਚ ਸਨ। ਯੂ ਐੱਨ ਦੇ ਰਾਜਦੂਤ ਅਦੇਲਾ ਰਾਜ ਦੀ ਅਗਵਾਈ ਵਿੱਚ ਹੋਈ ਚੋਣ ਮੌਕੇ ਅਫਗਾਨਿਸਤਾਨ ਨੂੰ 39 ਅਤੇ ਭਾਰਤ ਨੂੰ 38 ਵੋਟ ਮਿਲੇ। ਯੂ ਐੱਨ ਸੁਰੱਖਿਆ ਕੌਂਸਲ ਦੇ ਪੱਕੇ ਮੈਂਬਰ ਚੀਨ ਨੂੰ ਸਿਰਫ 27 ਵੋਟ ਮਿਲੇ ਅਤੇ ਉਹ ਲੋੜੀਂਦੇ ਬਹੁਮਤ ਲਈ ਜ਼ਰੂਰੀ 28 ਵੋਟਾਂ ਵੀ ਪਵਾਉਣ ਤੋਂ ਅਸਫਲ ਰਿਹਾ।
ਯੂ ਐੱਨ ਵਿੱਚ ਭਾਰਤ ਦੇ ਪੱਕੇ ਪ੍ਰਤੀਨਿਧੀ ਟੀ ਐਸ ਤ੍ਰਿਮੂਰਤੀ ਨੇ ਟਵੀਟ ਕੀਤਾ ਕਿ ਭਾਰਤ ਨੇ ਮਾਣਮੱਤੀ ਈ ਸੀ ਓ ਐਸ ਓ ਸੀ ਸੰਸਥਾ ਵਿੱਚ ਆਪਣੀ ਸੀਟ ਪੱਕੀ ਕਰ ਲਈ ਹੈ। ਭਾਰਤ ਨੂੰ ਮਹਿਲਾ ਕਮਿਸ਼ਨ ਆਨ ਸਟੇਟਸ ਫਾਰ ਵੂਮੈਨ ਦਾ ਮੈਂਬਰ ਚੁਣਿਆ ਗਿਆ ਹੈ। ਇਹ ਲਿੰਗ ਅਧਾਰਤ ਬਰਾਬਰੀ ਅਤੇ ਮਹਿਲਾ ਸ਼ਕਤੀਕਰਨ ਨੂੰ ਉਤਸ਼ਾਹ ਦੇਣ ਲਈ ਸਾਡੀ ਵਚਨਬੱਧਤਾ ਦਾ ਨਤੀਜਾ ਹੈ। ਅਸੀਂ ਮੈਂਬਰ ਦੇਸ਼ਾਂ ਨੂੰ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਦਿੰਦੇ ਹਾਂ। ਚੋਣ ਨਤੀਜਿਆਂ ਨੂੰ ਮਹਿਲਾ ਸਮਾਨਤਾ ਤੇ ਸ਼ਕਤੀਕਰਨ ਨਾਲ ਜੁੜੇ ਚੀਨ ਦੇ ਖਰਾਬ ਰਿਕਾਰਡ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ