Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਨੌਰਥ ਯੌਰਕ ਵਿੱਚ ਚੱਲੀ ਗੋਲੀ, ਮਹਿਲਾ ਜ਼ਖ਼ਮੀ

September 16, 2020 04:53 PM

ਟੋਰਾਂਟੋ, 16 ਸਤੰਬਰ (ਪੋਸਟ ਬਿਊਰੋ) : ਮੰਗਲਵਾਰ ਸ਼ਾਮ ਨੂੰ ਨੌਰਥ ਯੌਰਕ ਵਿੱਚ ਚੱਲਦੀ ਗੱਡੀ ਵਿੱਚੋਂ ਚਲਾਈ ਗਈ ਗੋਲੀ ਕਾਰਨ ਇੱਕ ਮਹਿਲਾ ਜ਼ਖ਼ਮੀ ਹੋ ਗਈ|
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤੀਂ 10:25 ਉੱਤੇ ਜੇਨ ਸਟਰੀਟ ਤੇ ਵਿਲਸਨ ਐਵਨਿਊ ਇਲਾਕੇ ਵਿੱਚ ਕਈ ਗੋਲੀਆਂ ਚੱਲਣ ਦੇ ਸਬੰਧ ਵਿੱਚ ਕਈ ਕਾਲਜ਼ ਆਈਆਂ| ਡਿਪਟੀ ਇੰਸਪੈਕਟਰ ਮਨਦੀਪ ਮਾਨ ਨੇ ਆਖਿਆ ਕਿ ਇੱਕ ਮਹਿਲਾ ਜੇਨ ਸਟਰੀਟ ਉੱਤੇ ਦੱਖਣ ਵੱਲ ਜਾ ਰਹੀ ਸੀ ਤੇ ਲਾਂਘੇ ਉੱਤੇ ਪਹੁੰਚ ਤੋਂ ਪਹਿਲਾਂ ਹੀ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੱਡੀ ਉੱਤੇ ਆਪਣੀ ਗੂੜ੍ਹੇ ਰੰਗ ਦੀ ਸੇਡਾਨ ਤੋਂ ਗੋਲੀਆਂ ਚਲਾ ਦਿੱਤੀਆਂ| ਫਿਰ ਉਹ ਮੌਕੇ ਤੋਂ ਫਰਾਰ ਹੋ ਗਏ|
ਪੁਲਿਸ ਨੇ ਦੱਸਿਆ ਕਿ ਮੌਕਾ-ਏ-ਵਾਰਦਾਤ ਉੱਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਪਾਇਆ ਕਿ ਮਿਨੀਵੈਨ ਵਿੱਚ ਗੋਲੀਆਂ ਲੱਗਣ ਦੇ ਕਈ ਨਿਸ਼ਾਨ ਸਨ| ਵੈਨ ਦੇ ਵਿੱਚ ਇੱਕ ਮਹਿਲਾ ਸੀ ਜੋ ਆਪਣੇ 50ਵਿਆਂ ਵਿੱਚ ਸੀ ਤੇ ਗੋਲੀ ਲੱਗਣ ਕਾਰਨ ਉਹ ਵੀ ਮਾਮੂਲੀ ਜ਼ਖ਼ਮੀ ਹੋਈ| ਉਸ ਦਾ ਬੇਟਾ ਵੀ ਉਸ ਦੇ ਨਾਲ ਗੱਡੀ ਵਿੱਚ ਮੌਜੂਦ ਸੀ ਪਰ ਉਸ ਨੂੰ ਕੋਈ ਸੱਟ ਫੇਟ ਨਹੀਂ ਲੱਗੀ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ