Welcome to Canadian Punjabi Post
Follow us on

19

September 2020
ਬ੍ਰੈਕਿੰਗ ਖ਼ਬਰਾਂ :
ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਹੁਣ ਰਾਜ ਸਭਾ 'ਚ ਰੋਕਣ ਦਾ ਮੌਕਾ : ਭਗਵੰਤ ਮਾਨਕੈਪਟਨ ਨੇ ਕਿਹਾ: ਨਵੇਂ ਖੇਤੀ ਕਾਨੂੰਨ ਅਕਾਲੀ ਦਲ ਦੀ ਭਾਈਵਾਲੀ ਵਾਲੀ ਕੇਂਦਰ ਸਰਕਾਰ ਦੀ 'ਕਿਸਾਨ ਮਾਰੂ, ਪੰਜਾਬ ਮਾਰੂ' ਸਾਜ਼ਿਸ਼ ਦਾ ਹਿੱਸਾ ਖੇਤੀ ਆਰਡੀਨੈਂਸਾਂ ਖਿਲਾਫ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ , ਟਵੀਟ ਕਰਕੇ ਦਿੱਤੀ ਜਾਣਕਾਰੀਹਰਸਿਮਰਤ ਕੌਰ ਬਾਦਲ ਨੇ ਮੋਦੀ ਕੈਬਨਿਟ ਤੋਂ ਦਿੱਤਾ ਅਸਤੀਫਾਖੇਤੀਬਾੜੀ ਬਾਰੇ ਕੇਂਦਰੀ ਆਡਰੀਨੈਂਸ ਤਿਆਰ ਕਰਨ ਦੀ ਪ੍ਰਕਿਰਿਆ `ਚ ਅਮਰਿੰਦਰ ਸਰਕਾਰ ਆਪਣੀ ਸ਼ਮੂਲੀਅਤ ਬਾਰੇ ਵਾਈਟ ਪੇਪਰ ਜਾਰੀ ਕਰੇ : ਅਕਾਲੀ ਦਲਬਿਲ ਦੇ ਵਿਰੋਧ 'ਚ ਵੋਟ ਪਾਉਣ ਬਾਰੇ ਕੋਰਾ ਝੂਠ ਬੋਲ ਰਹੇ ਹਨ ਸੁਖਬੀਰ ਸਿੰਘ ਬਾਦਲ : ਭਗਵੰਤ ਮਾਨਕੈਪਟਨ ਵੱਲੋਂ ਕਿਸਾਨਾਂ ਖਿਲਾਫ ਦਰਜ ਕੇਸ ਵਾਪਿਸ ਲੈਣ ਦਾ ਐਲਾਨ, ਧਾਰਾ 144 ਦੀ ਉਲੰਘਣਾ ਦਾ ਕੋਈ ਨਵਾਂ ਕੇਸ ਦਰਜ ਨਹੀਂ ਹੋਵੇਗਾ ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ 'ਤੇ ਹਮਲਾ ਤੇ ਕਤਲ ਦਾ ਮਾਮਲਾ ਸੁਲਝਾਇਆ : ਮੁੱਖ ਮੰਤਰੀ ਵੱਲੋਂ ਐਲਾਨ
ਮਨੋਰੰਜਨ

ਐਕਟਿੰਗ ਨੇ ਸਾਰੇ ਸੁਫਨੇ ਪੂਰੇ ਕੀਤੇ : ਅਨੁਪ੍ਰੀਆ ਗੋਇਨਕਾ

September 16, 2020 09:18 AM

ਫਿਲਮ ‘ਟਾਈਗਰ ਜਿੰਦਾ ਹੈ’, ‘ਪਦਮਾਵਤ’ ਅਤੇ ‘ਵਾਰ’ ਵਿੱਚ ਨਜ਼ਰ ਆਈ ਅਨੁਪ੍ਰੀਆ ਗੋਇਨਕਾ ਲਗਾਤਾਰ ਵੈੱਬ ਸੀਰੀਜ਼ ਦਾ ਵੀ ਹਿੱਸਾ ਬਣ ਰਹੀ ਹੈ। ‘ਦ ਫਾਈਨਲ ਕਾਲ’, ‘ਸੇਕ੍ਰੇਡ ਗੇਮਸ’, ‘ਕ੍ਰਿਮੀਨਲ ਜਸਟਿਸ’, ‘ਅਸੁਰ’ ਦੇ ਬਾਅਦ ਉਹ ਬੀਤੇ ਦਿਨੀਂ ਰਿਲੀਜ਼ ਵੈੱਬ ਸੀਰੀਜ਼ ‘ਆਸ਼ਰਮ’ ਵਿੱਚ ਨਜ਼ਰ ਆਈ ਹੈ। ਇਸ ਦਾ ਦੂਸਰਾ ਸੀਜ਼ਨ ਲਿਆਉਣ ਦਾ ਐਲਾਨ ਹੋ ਚੁੱਕਾ ਹੈ। ਕਾਨਪੁਰ ਦੀ ਰਹਿਣ ਵਾਲੀ ਅਨੁਪ੍ਰੀਆ ਨਾਲ ਉਸ ਦੇ ਫਿਲਮੀ ਸਫਰ ਅਤੇ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਹੋਈ। ਪੇਸ਼ ਹਨ ਉਸ ਗੱਲਬਾਤ ਦੇ ਕੁਝ ਅੰਸ਼ :
* ਤੁਹਾਨੂੰ ਫਿਲਮਾਂ ਦੀ ਤੁਲਨਾ ਵਿੱਚ ਵੈੱਬ ਸੀਰੀਜ਼ ਵਿੱਚ ਬਿਹਤਰ ਮੌਕੇ ਮਿਲ ਰਹੇ ਹਨ। ਇਸ 'ਤੇ ਕੀ ਕਹਿਣਾ ਚਾਹੋਗੇ?
- ਵੈੱਬ ਸੀਰੀਜ਼ ਦਾ ਫਾਰਮੈਟ ਲੰਬਾ ਹੁੰਦਾ ਹੈ। ਤੁਹਾਡੇ ਕੋਲ ਕਹਾਣੀ ਕਹਿਣ ਦੇ ਲਈ ਕਰੀਬ ਦਸ ਘੰਟੇ ਹੁੰਦੇ ਹਨ। ਉਥੇ ਵੱਖ-ਵੱਖ ਵਿਸ਼ਿਆਂ 'ਤੇ ਕੰਮ ਕਰਨ ਤੇ ਕਿਰਦਾਰ ਦੀ ਗਹਿਰਾਈ ਵਿੱਚ ਜਾਣ ਦਾ ਮੌਕਾ ਹੈ, ਫਿਲਮ ਦੋ ਘੰਟੇ ਦੀ ਹੁੰਦੀ ਹੈ। ‘ਪਦਮਾਵਤ', ‘ਵਾਰ' ਵਿੱਚ ਮੇਰੇ ਕਿਰਦਾਰ ਕਾਫੀ ਅਹਿਮ ਹਨ। ਮੈਨੂੰ ਆਪਣਾ ਹੁਨਰ ਦਿਖਾਉਣ ਦਾ ਪੂਰਾ ਮੌਕਾ ਮਿਲਿਆ।
* ਆਸ਼ਰਮ’ ਨਾਲ ਕਿਵੇਂ ਜੁੜਨਾ ਹੋਇਆ?
- ਕਾਸਟਿੰਗ ਡਾਇਰੈਕਟਰ ਸ਼ਰੁਤੀ ਮਹਾਜਨ ਨੇ ਮੈਨੂੰ ਫੋਨ ਕੀਤਾ ਸੀ। ਉਨ੍ਹਾਂ ਨੇ ਹੀ ਮੈਨੂੰ ਸਭ ਤੋਂ ਪਹਿਲਾਂ ‘ਬੌਬੀ ਜਾਸੂਸ’ ਵਿੱਚ ਕਾਸਟ ਕੀਤਾ ਸੀ। ਉਸ ਦੇ ਬਾਅਦ ‘ਪਦਮਾਵਤ' ਵਿੱਚ ਲਿਆ। ਸ਼ਰੁਤੀ ਫੋਨ ਕਰਦੀ ਹੈ ਤਾਂ ਮੈਂ ਸਮਝ ਜਾਂਦੀ ਹਾਂ ਕਿ ਚੰਗਾ ਰੋਲ ਹੋਵੇਗਾ। ਮੈਨੂੰ ਪਤਾ ਲੱਗਾ ਕਿ ਪ੍ਰਕਾਸ਼ ਝਾਅ ਸ਼ੋਅ ਨੂੰ ਨਿਰਦੇਸ਼ਤ ਕਰ ਰਹੇ ਹਨ, ਤਦ ਤੈਅ ਕਰ ਲਿਆ ਕਿ ਸ਼ੋਅ ਕਰਨਾ ਹੈ। ਮੈਂ ਉਨ੍ਹਾਂ ਦੀਆਂ ਫਿਲਮਾਂ ਦੀ ਮੁਰੀਦ ਹਾਂ। ਉਨ੍ਹਾਂ ਨੂੰ ਬਿਨਾਂ ਮਿਲੇ, ਬਿਨਾਂ ਆਡੀਸ਼ਨ ਲਏ ਕਿਰਦਾਰ ਦੇ ਦਿੱਤਾ।
* ਪ੍ਰਕਾਸ਼ ਝਾਅ ਦੇ ਨਾਲ ਕੰਮ ਦਾ ਅਨੁਭਵ ਕਿਹੋ ਜਿਹਾ ਰਿਹਾ?
- ਅਸੀਂ ‘ਆਸ਼ਰਮ' ਨੂੰ ਕਰੀਬ ਪੰਜ ਮਹੀਨੇ ਵਿੱਚ ਸ਼ੂਟ ਕੀਤਾ। ਉਨ੍ਹਾਂ ਦੀ ਊਰਜਾ ਦਾ ਪੱਧਰ ਸਾਰਿਆਂ ਤੋਂ ਵੱਧ ਰਹਿੰਦਾ ਸੀ। ਉਹ ਸ਼ੂਟ ਕਰਦੇ ਸਨ। ਫਿਰ ਸਕ੍ਰਿਪਟ 'ਤੇ ਕੰਮ ਕਰਦੇ ਸਨ। ਐਡੀਟਿੰਗ ਦੇਖਦੇ ਸਨ। ਉਹ ਬਹੁਤ ਸਰਲ ਇਨਸਾਨ ਹਨ। ਉਨ੍ਹਾਂ ਨੇ ਕਿਰਦਾਰ ਨੂੰ ਸਮਝਣ ਵਿੱਚ ਮੇਰੀ ਬਹੁਤ ਮਦਦ ਕੀਤੀ।
* ਸ਼ੋਅ ਵਿੱਚ ਫੋਰੈਂਸਿਕ ਐਕਸਪਰਟ ਬਣ ਕੇ ਪਿੰਜਰ ਦੀ ਜਾਂਚ ਕਰਨਾ ਕਿਵੇਂ ਲੱਗਾ?
-ਮੈਂ ਇਸ ਸ਼ੋਅ ਨੂੰ ਕਰਨ ਤੋਂ ਪਹਿਲਾਂ ਪਿੰਜਰ ਨੂੰ ਕਦੇ ਹੱਥ ਨਹੀਂ ਲਗਾਇਆ ਸੀ। ਸਾਡਾ ਪਿੰਜਰ ਅਸਲੀ ਲੱਗਦਾ ਸੀ, ਪਰ ਉਹ ਫਾਈਬਰ ਦਾ ਬਣਿਆ ਸੀ। ਸ਼ੁਰੂ ਵਿੱਚ ਇਸ ਤੋਂ ਡਰ ਲੱਗਦਾ ਸੀ, ਪਰ ਬਾਅਦ ਵਿੱਚ ਸਹਿਜ ਹੋ ਗਈ। ਐਕਟਿੰਗ ਦੇ ਜ਼ਰੀਏ ਵੱਖ-ਵੱਖ ਕਿਰਦਾਰਾਂ ਨੂੰ ਜਿਉਣ ਦਾ ਮੌਕਾ ਮਿਲਦਾ ਹੈ। ਇਹ ਬੇਹੱਦ ਦਿਲਚਸਪ ਹੈ। ਡਾਕਟਰਾਂ ਨੂੰ ਬੇਹੱਦ ਆਦਰ ਮਿਲਦਾ ਹੈ। ਉਹ ਦੇਖ ਕੇ ਮੈਂ ਬਚਪਨ ਵਿੱਚ ਡਾਕਟਰ ਬਣਨ ਦਾ ਸੁਫਨਾ ਦੇਖਿਆ ਸੀ। ਪੁਲਾੜੀ ਯਾਤਰੀ ਬਣਨ ਦੀ ਇੱਛਾ ਵੀ ਜਾਗੀ। ਅਖੀਰ ਮੈਂ ਐਕਟਿੰਗ ਦੀ ਦੁਨੀਆ ਵਿੱਚ ਆ ਗਈ। ਇਥੇ ਵੱਖ-ਵੱਖ ਪ੍ਰੋਫੈਸ਼ਨ ਦੇ ਕਿਰਦਾਰਾਂ ਨੂੰ ਜੀਉਣ ਦਾ ਮੌਕਾ ਮਿਲ ਰਿਹਾ ਹੈ।
* ਸਲਮਾਨ ਖਾਨ, ਰਿਤਿਕ ਰੋਸ਼ਨ ਦੇ ਬਾਅਦ ਬੌਬੀ ਦਿਓਲ ਨਾਲ ਕੰਮ ਕੀਤਾ ਹੈ। ਸਾਰਿਆਂ ਨਾਲ ਅਨੁਭਵ ਕਿਵੇਂ ਰਿਹਾ?
- ਸਲਮਾਨ ਨਾਲ ਭਰਾ ਵਾਲੀ ਫੀਲਿੰਗ ਆਉਂਦੀ ਹੈ। ਉਹ ਸਾਰਿਆਂ ਦਾ ਧਿਆਨ ਰੱਖਦੇ ਹਨ। ਰਿਤਿਕ ਰੋਸ਼ਨ ਆਪਣੇ ਕੰਮ ਨੂੰ ਬੜੇ ਸਮਰਪਿਤ ਹਨ। ਉਹ ਛੋਟੀਆਂ-ਛੋਟੀਆਂ ਚੀਜ਼ਾਂ 'ਤੇ ਬਹੁਤ ਕੰਮ ਕਰਦੇ ਹਨ ਤਾਂ ਕਿ ਸੀਨ ਨੂੰ ਬਿਹਤਰ ਬਣਾਇਆ ਜਾ ਸਕੇ। ਬੌਬੀ ਸਰ ਨਾਲ ਮੇਰਾ ਕੋਈ ਸੀਨ ਨਹੀਂ ਰਿਹਾ। ਮੇਰੀ ਉਨ੍ਹਾਂ ਨਾਲ ਮੁਲਾਕਾਤ ਪ੍ਰਮੋਸ਼ਨ ਵੇਲੇ ਹੋਈ। ਅਯੁੱਧਿਆ ਵਿੱਚ ਜਦ ਮੇਰਾ ਸ਼ੂਟ ਸੀ ਤਾਂ ਉਹ ਮੌਜੂਦ ਨਹੀਂ ਸਨ। ਉਨ੍ਹਾਂ ਨੇ ਕਿਰਦਰਾ ਨੂੰ ਸ਼ਾਨਦਾਰ ਤਰੀਕੇ ਨਾਲ ਨਿਭਾਇਆ ਹੈ।
* ਤੁਸੀਂ ਕਰੀਅਰ ਦੀ ਸ਼ੁਰੂਆਤ ਦੱਖਣ ਭਾਰਤੀ ਫਿਲਮ ਨਾਲ ਕੀਤੀ ਸੀ। ਉਸ ਦੇ ਬਾਅਦ ਉਥੇ ਕੰਮ ਕਿਉਂ ਨਹੀਂ ਕੀਤਾ?
- ਪਹਿਲੇ ਪ੍ਰੋਜੈਕਟ ਦੌਰਾਨ ਮੈਂ ਹੈਦਰਾਬਾਦ ਸੀ। ਉਸ ਦੇ ਬਾਅਦ ਮੈਂ ‘ਬੌਬੀ ਜਾਸੂਸ’ ਕੀਤੀ, ਉਹ ਵੀ ਹੈਦਰਾਬਾਦ ਵਿੱਚ ਸ਼ੂਟ ਹੋਈ ਸੀ। ਮੈਂ ਵਾਪਸ ਆ ਕੇ ਮੁੰਬਈ ਵਿੱਚ ਖੁਦ ਨੂੰ ਸਥਾਪਤ ਕਰਨਾ ਚਾਹੁੰਦੀ ਸੀ। ਮੁੰਬਈ ਆਉਣ ਦੇ ਬਾਅਦ ਵੀ ਮੈਨੂੰ ਸਾਊਥ ਤੋਂ ਪ੍ਰਸਤਾਵ ਆਏ, ਪਰ ਉਹ ਰੋਚਕ ਨਹੀਂ ਸਨ। ਇਸ ਲਈ ਸੰਯੋਗ ਨਹੀਂ ਬਣਿਆ।

Have something to say? Post your comment