Welcome to Canadian Punjabi Post
Follow us on

05

August 2021
 
ਮਨੋਰੰਜਨ

ਲੋਕ ਕਹਿੰਦੇ ਸਨ ਥੀਏਟਰ ਦੇ ਲਈ ਪੈਸੇ ਕਿਉਂ ਖਰਚ ਕਰੀਏ : ਗੁਰਮੀਤ

September 16, 2020 09:16 AM

ਨਿਊ ਨਾਰਮਲ ਹੇਠ ਇੰਡਸਟਰੀ ਵਿੱਚ ਕੰਮ ਸ਼ੁਰੂ ਹੋ ਗਿਆ ਹੈ। ਅਭਿਨੇਤਾ ਗੁਰਮੀਤ ਚੌਧਰੀ ਜੈਪੁਰ ਵਿੱਚ ਆਪਣੀ ਅਗਲੀ ਫਿਲਮ ‘ਦ ਵਾਈਫ’ ਦੀ ਸ਼ੂਟਿੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਥੀਏਟਰ ਲਈ ਬਣ ਰਹੀ ਹੈ ਅਤੇ ਉਥੇ ਹੀ ਰਿਲੀਜ਼ ਹੋਵੇਗੀ। ਪੇਸ਼ ਹਨ ਇਸੇ ਬਾਰੇ ਗੁਰਮੀਤ ਚੌਧਰੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਲਾਕਡਾਊਨ ਦੇ ਬਾਅਦ ਸੈੱਟ 'ਤੇ ਵਾਪਸੀ ਕਰ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ?
- ਮੈਂ ਵਰਕਹਾਲਿਕ ਹਾਂ। ਪੰਜ-ਛੇ ਮਹੀਨੇ ਤੱਕ ਘਰ ਬੈਠਣਾ ਮੁਸ਼ਕਲ ਸੀ। ਜਦ ਸ਼ੂਟਿੰਗ ਨਹੀਂ ਹੁੰਦੀ ਸੀ, ਤਾਂ ਵੀ ਮੈਂ ਬਿਜ਼ੀ ਰਹਿੰਦਾ ਸੀ, ਨਿਰਮਾਤਾ-ਨਿਰਦੇਸ਼ਕ ਨਾਲ ਗੱਲਬਾਤ ਕਰਨਾ, ਸਕ੍ਰਿਪਟ ਪੜ੍ਹਨਾ ਇਹ ਚਲਦਾ ਰਹਿੰਦਾ ਸੀ। ਪੰਜ-ਛੇ ਮਹੀਨੇ ਵਿੱਚ ਲੋਕਾਂ ਦਾ ਨਜ਼ਰੀਆ ਅਤੇ ਇੰਡਸਟਰੀ ਵਿੱਚ ਕਰਨ ਦਾ ਤਰੀਕਾ ਬਦਲ ਗਿਆ ਹੈ।
* ਜੈਪੁਰ ਵਿੱਚ ਸ਼ੂਟਿੰਗ ਬਾਰੇ ਕਿਹੋ ਜਿਹਾ ਮਾਹੌਲ ਹੈ?
- ਜੀ ਸਟੂਡੀਓ ਦਾ ਵੱਡਾ ਸੈਟਅਪ ਲੱਗਾ ਹੋਇਆ ਹੈ। ਸਾਡੇ ਹੋਟਲ ਦੇ ਸਾਹਮਣੇ ਹੀ ਵੱਡਾ ਸਟੂਡੀਓ ਹੈ। ਅਜਿਹਾ ਲੱਗਦਾ ਹੈ ਅਸੀਂ ਅਲੱਗ ਜ਼ਿੰਦਗੀ ਜੀਅ ਰਹੇ ਹਾਂ। ਕੋਰੋਨਾ ਵਾਇਰਸ ਤੋਂ ਪਹਿਲਾਂ ਜਦ ਮੈਂ ਸ਼ੂਟ ਕਰਦਾ ਸੀ, ਤਦ ਸਿਰਫ ਆਪਣੀ ਸਕ੍ਰਿਪਟ ਅਤੇ ਕਿਰਦਾਰ 'ਤੇ ਫੋਕਸ ਕਰਦਾ ਸੀ। ਅੱਜਕੱਲ੍ਹ ਰਿਹਰਸਲ ਵਿੱਚ ਮਾਸਕ ਲਾਉਂਦੇ ਹਾਂ, ਹੋਟਲ ਜਾ ਕੇ ਗਰਾਰੇ ਕਰਨਾ ਜ਼ਰੂਰੀ ਹੋ ਗਿਆ ਹੈ। ਮੁੰਬਈ ਆਉਣ ਪਿੱਛੋਂ ਤਿੰਨ-ਚਾਰ ਦਿਨ ਕਵਾਰੰਟਾਈਨ ਰਹਿਣ ਮਗਰੋਂ ਸ਼ੂਟਿੰਗ ਸ਼ੁਰੂ ਕੀਤੀ।
* ‘ਦ ਵਾਈਫ’ ਫਿਲਮ ਕੀ ਕੁਝ ਉਸੇ ਜ਼ੋਨ ਵਿੱਚ ਹੈ, ਜਿਸ ਵਿੱਚ ਤੁਹਾਡੀ ਫਿਲਮ ‘ਖਾਮੋਸ਼ੀਆਂ’ ਸੀ?
- ‘ਖਾਮੋਸ਼ੀਆਂ’ ਸਾਇਕੋਲਾਜੀਕਲ ਥ੍ਰਿਲਰ ਸੀ। ‘ਦ ਵਾਈਫ’ ਥ੍ਰਿਲਰ ਹੈ। ਇਸ ਵਿੱਚ ਭੂਤ ਨਹੀਂ ਦਿਸੇਗਾ, ਜੋ ਕੰਧਾਂ 'ਤੇ ਚੜ੍ਹੇਗਾ। ਫਿਲਮ ਦੇ ਡਾਇਰੈਕਟਰ ਹਾਲੀਵੁੱਡ ਤੋਂ ਟਰੇਨਿੰਗ ਕਰ ਕੇ ਆਏ ਹਨ।
* ਫਿਲਮ ਦਾ ਜੋਨਰ ਨਵਾਂ ਹੈ। ਅਜਿਹੇ ਵਿੱਚ ਇਸ ਕਿਰਦਾਰ ਨੂੰ ਸਮਝਣ ਲਈ ਕੀ ਕੋਈ ਹਾਲੀਵੁੱਡ ਦੀ ਫਿਲਮ ਦੇਖੀ?
- ਨਹੀਂ, ਕਿਉਂਕਿ ਜਦ ਅਸੀਂ ਕੋਈ ਕਿਰਦਾਰ ਦੇਖਦੇ ਹਾਂ ਤਾਂ ਉਸ ਨੂੰ ਕਾਪੀ ਕਰਨ ਲੱਗ ਜਾਂਦੇ ਹਾਂ। ਜਦ ਮੈਂ ਰਾਮਾਇਣ ਵੀ ਕਰ ਰਿਹਾ ਸੀ ਤਾਂ ਲੋਕਾਂ ਨੇ ਕਿਹਾ ਕਿ ਪੁਰਾਣੀ ਰਾਮਾਇਣ ਦੇਖ ਲਓ, ਪਰ ਮੈਂ ਉਹ ਨਹੀਂ ਦੇਖੀ ਸੀ। ਮੈਂ ਇਸ ਫਿਲਮ ਵਿੱਚ ਆਪਣੇ ਬਲ, ਲੁਕਸ ਅਤੇ ਬਾਡੀ ਲੈਂਗਵੇਜ਼ ਦੇ ਨਾਲ ਕਾਫੀ ਪ੍ਰਯੋਗ ਕੀਤਾ ਹੈ।
* ਟੀ ਵੀ ਇੰਡਸਟਰੀ ਤੋਂ ਹੋਣ ਦੇ ਨਾਤੇ ਕੀ ਹਿੰਦੀ ਸਿਨੇਮਾ ਵਿੱਚ ਸੰਘਰਸ਼ ਜ਼ਿਆਦਾ ਰਿਹਾ?
- ਫਿਲਮ ‘ਕੋਈ ਆਪ ਸਾ’ ਵਿੱਚ ਮੈਂ ਜੂਨੀਅਰ ਆਰਟਿਸਟ ਸੀ। ਕਈ ਵਾਰ ਆਪਣਾ ਸਫਰ ਦੇਖ ਕੇ ਮੈਂ ਪ੍ਰੇਰਿਤ ਹੋ ਜਾਂਦਾ ਹਾਂ। ਜਦ ਫਿਲਮਾਂ ਕਰਨ ਦੇ ਬਾਰੇ ਸੋਚਿਆ ਤਾਂ ਲੋਕਾਂ ਦੀ ਇਹੀ ਪ੍ਰਤੀਕਿਰਿਆ ਰਹਿੰਦੀ ਸੀ ਕਿ ਇਸ ਨੂੰ ਮੁਫਤ ਵਿੱਚ ਟੀ ਵੀ ਵਿੱਚ ਦੇਖਦੇ ਹਾਂ, ਪੈਸੇ ਕਿਉਂ ਖਰਚ ਕਰੀਏ ਥੀਏਟਰ ਵਿੱਚ ਦੇਖਣ ਦੇ ਲਈ। ਸੁਸ਼ਾਂਤ ਸਿੰਘ ਰਾਜਪੂਤ ਨੇ ਉਸ ਵਕਤ ਫਿਲਮ ਇੰਡਸਟਰੀ ਦੇ ਰਾਹ ਖੋਲ੍ਹੇ। ਉਨ੍ਹਾਂ ਦੀ ਫਿਲਮ ‘ਕਾਇ ਪੋ ਛੇ’ ਹਿੱਟ ਹੋਈ, ਉਸ ਦੇ ਬਾਅਦ ਟੀ ਵੀ ਇੰਡਸਟਰੀ ਤੋਂ ਮੈਨੂੰ ਲਾਂਚ ਕੀਤਾ ਗਿਆ ਸੀ। ਸੁਸ਼ਾਂਤ ਨੇ ਜਦ ਨਾਂਅ ਕਮਾਇਆ ਤਾਂ, ਮੇਰਾ ਨੰਬਰ ਲੱਗਾ।
* ਖੁਦ ਨੂੰ ਵੱਡੇ ਪਰਦੇ 'ਤੇ ਦੇਖਣ ਦਾ ਤਜਰਬਾ ਕਿਹੋ ਜਿਹਾ ਹੁੰਦਾ ਹੈ?
- ਮੈਂ ਛੋਟਾ ਸੀ, ਜਦ ਸ਼ਾਹਰੁਖ ਖਾਨ ਦੀਆਂ ਫਿਲਮਾਂ ‘ਡਰ’ ਅਤੇ ‘ਬਾਜੀਗਰ’ ਆਈਆਂ ਸਨ, ਪਿਤਾ ਜੀ ਦੀ ਪੋਸਟਿੰਗ ਚੇਨਈ ਵਿੱਚ ਸੀ। ਤਦ ਤੋਂ ਅਭਿਨੇਤਾ ਬਣਨ ਦੀ ਖਾਹਿਸ਼ ਸੀ। ਵੱਡੇ ਪਰਦੇ 'ਤੇ ਖੁਦ ਨੂੰ ਦੇਖਣ ਦਾ ਨਸ਼ਾ ਹੀ ਅਲੱਗ ਹੈ।

 
Have something to say? Post your comment