Welcome to Canadian Punjabi Post
Follow us on

05

August 2021
 
ਅੰਤਰਰਾਸ਼ਟਰੀ

ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਵਿਵਾਦਤ ਬ੍ਰੈਗਜ਼ਿਟ ਬਿੱਲ ਪਾਰਲੀਮੈਂਟ ਵਿਚ ਇੱਕ ਅੜਿੱਕਾ ਟੱਪਿਆ

September 16, 2020 07:49 AM

ਲੰਡਨ, 15 ਸਤੰਬਰ, (ਪੋਸਟ ਬਿਊਰੋ)- ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਵਿਵਾਦਤ ਅੰਦਰੂਨੀ ਬਾਜ਼ਾਰ ਬਿੱਲ ਨੇ ਦੇਸ਼ ਦੀ ਪਾਰਲੀਮੈਂਟ ਵਿਚ ਪਹਿਲੀ ਅੜਚਣ ਪਾਰ ਕਰ ਲਈ ਹੈ। ਇਸ ਬਿੱਲ ਨਾਲ ਬ੍ਰੈਗਜ਼ਿਟ ਨੂੰ ਲੈ ਕੇ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਵਿਚਾਲੇ ਹੋਏ ਸਮਝੌਤੇ ਦੀਆਂ ਕੁਝ ਸ਼ਰਤਾਂ ਦਾ ਬਦਲਾਅ ਕੀਤਾ ਗਿਆ ਹੈ। ਹਾਊਸ ਆਫ ਕਾਮਨਸ ਵਿਚ ਅੱਜ ਹੋਈ ਵੋਟਿੰਗ ਦੌਰਾਨ ਬਿੱਲ ਦੇ ਪੱਖ ਵਿਚ 340 ਵਿਚੋਂ 263 ਵੋਟਾਂ ਪਈਆਂ ਹਨ।
ਵਿਰੋਧੀ ਧਿਰਾਂ ਅਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਸਖ਼ਤ ਆਲੋਚਨਾ ਦਾ ਸਾਹਮਣਾ ਕਰਨ ਵਾਲਾ ਇਹ ਬਿੱਲ ਜਦੋਂਪਾਰਲੀਮੈਂਟਰੀ ਪ੍ਰਕਿਰਿਆ ਹੇਠ ਅੱਗੇ ਵਧੇਗਾ ਤਾਂ ਇਸ ਦਾ ਵਿਰੋਧ ਤੇਜ਼ ਹੋਣ ਦੀ ਚੋਖੀ ਸੰਭਾਵਨਾ ਹੈ। ਸਰਕਾਰ ਦਾ ਕਹਿਣਾ ਹੈ ਕਿ ਜੇ ਯੂਰਪੀ ਯੂਨੀਅਨ ਦੇ ਨਾਲ ਭਵਿੱਖ ਦੇ ਵਪਾਰ ਸੌਦਿਆਂ ਬਾਰੇ ਚੱਲਦੀ ਵਾਰਤਾ ਅਸਫਲ ਹੋ ਜਾਂਦੀ ਹੈ ਤਾਂ ਇਹ ਬਿੱਲ ਉੱਤਰੀ ਆਇਰਲੈਂਡ ਅਤੇ ਬਾਕੀ ਬ੍ਰਿਟੇਨ ਦੇ ਹਿੱਤਾਂ ਦੀ ਰਾਖੀ ਵਿਚ ਮਹੱਤਵ ਪੂਰਨ ਸਾਬਤ ਹੋਵੇਗਾ। ਆਲੋਚਕਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਨਾਲ ਇਸ ਬਿੱਲ ਤੋਂ ਬ੍ਰਿਟੇਨ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਦੋ ਪਾਰਲੀਮੈਂਟ ਮੈਂਬਰਾਂ ਸਰ ਰੋਜਰ ਗੇਲ ਤੇ ਐਂਡਰਿਊ ਪਰਸੀ ਨੇ ਸੋਮਵਾਰ ਰਾਤ ਇਸ ਬਿੱਲ ਦੇ ਖਿਲਾਫ ਵੋਟ ਦਿੱਤੀਅਤੇ 30 ਮੈਂਬਰ ਗੈਰ ਹਾਜ਼ਰ ਰਹੇ। ਵੋਟਿੰਗ ਤੋਂ ਪਹਿਲਾਂ ਸੋਮਵਾਰ ਸ਼ਾਮ ਇਸ ਬਿੱਲ ਉੱਤੇ ਲਗਭਗ ਪੰਜ ਘੰਟੇ ਬਹਿਸ ਮੌਕੇ ਪ੍ਰਧਾਨ ਮੰਤਰੀ ਜਾਨਸਨ ਨੇ ਕਿਹਾ ਕਿ ਇਹ ਬਿੱਲ ਬ੍ਰਿਟੇਨ ਦੀ ਆਰਥਿਕ ਤੇ ਰਾਜਨੀਤਕ ਅਖੰਡਤਾ ਯਕੀਨੀ ਕਰੇਗਾ। ਇਸ ਵਿਚ ਇਕ ਜਨਵਰੀ ਨੂੰ ਬ੍ਰਿਟੇਨ ਦੇ ਯੂਰਪੀ ਯੂਨੀਅਨ ਦੇ ਸਿੰਗਲ ਬਾਜ਼ਾਰ ਅਤੇ ਨਿਯਮਾਂ ਤੋਂ ਨਿਕਲਣ ਪਿੱਛੋਂਇੰਗਲੈਂਡ, ਸਕਾਟਲੈਂਡ, ਵੇਲਸ ਅਤੇ ਉੱਤਰੀ ਆਇਰਲੈਂਡ ਵਿਚਾਲੇ ਵਸਤਾਂ ਅਤੇ ਸੇਵਾਵਾਂ ਦੇ ਮੁਕਤ ਲੈਣ-ਦੇਣ ਦੀ ਗੱਲ ਦਰਜ ਹੈ। ਇਸ ਤੋਂ ਸਰਕਾਰ ਨੂੰ ਯੂਰਪੀ ਯੂਨੀਅਨ ਤੋਂ ਨਿਕਲਣ ਲਈ ਸਮਝੌਤਿਆਂ ਦੇ ਬਦਲਾਓ ਦੀ ਸ਼ਕਤੀ ਮਿਲ ਗਈ ਹੈ।ਯੂਰਪੀ ਯੂਨੀਅਨਨਾਲ ਉਸ ਦਾ ਸਮਝੌਤਾ ਕਾਨੂੰਨੀ ਤੌਰ ਉੱਤੇ ਜ਼ਬਰਦਸਤੀ ਹੈ ਅਤੇ ਉਸ ਵਿਚ ਬਦਲਾਅ ਨਹੀਂ ਕੀਤਾ ਜਾ ਸਕਦਾ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
27 ਸਾਲਾਂ ਬਾਅਦ ਬਿਲ ਗੇਟਸ ਤੇ ਮੇਲਿੰਡਾ ਫਰੈਂਚ ਦਾ ਤਲਾਕ
ਭਾਰਤ ਵੰਡ ਅਤੇ ਨਹਿਰੂ-ਐਡਵਿਨਾ ਸੰਬੰਧਾਂ ਦਾ ਖੁਲਾਸਾ ਹੋ ਸਕਦੈ
ਅਮਰੀਕੀ ਫੌਜੀ ਹੈਡਕੁਆਰਟਰ ਦੇ ਬਾਹਰ ਹਮਲੇ ਵਿੱਚ ਪੁਲਸ ਅਫਸਰ ਦੀ ਹੱਤਿਆ
ਕੋਵਿਡ-19 ਆਊਟਬ੍ਰੇਕ ਤੋਂ ਬਾਅਦ ਚੀਨ ਨੇ ਵੁਹਾਨ ਵਿੱਚ ਮਾਸ ਟੈਸਟ ਕਰਨ ਦਾ ਦਿੱਤਾ ਹੁਕਮ
ਅਮਰੀਕਾ ਵਿੱਚ ਕੈਪੀਟਲ ਹਮਲੇ ਵੇਲੇ ਭੀੜ ਦੇ ਨਾਲ ਭਿੜਨ ਵਾਲੇ ਚਾਰ ਅਧਿਕਾਰੀ ਖੁਦਕੁਸ਼ੀਆਂ ਕਰ ਗਏ
ਹਜ਼ਾਰਾਂ ਸਾਲ ਪੁਰਾਣੇ ਸੁਨਹਿਰੀ ਸਿੱਕੇ ਦੀ ਨਿਲਾਮੀ
ਪਾਕਿਸਤਾਨ ਵਿੱਚ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ
ਪੈਂਟਾਗਨ ਦੇ ਬਾਹਰ ਹਿੰਸਕ ਵਾਰਦਾਤ, ਛੁਰੇਬਾਜ਼ੀ ਕਾਰਨ ਇੱਕ ਅਧਿਕਾਰੀ ਦੀ ਹੋਈ ਮੌਤ
ਕੋਵਿਡ-19 ਦੇ ਵਧ ਰਹੇ ਮਾਮਲਿਆਂ ਦਰਮਿਆਨ ਅਮਰੀਕਾ ਨੇ 70 ਫੀ ਸਦੀ ਵੈਕਸੀਨੇਸ਼ਨ ਦਾ ਟੀਚਾ ਕੀਤਾ ਪੂਰਾ
ਆਸਟਰੇਲੀਆ ਦੇ ਸਿਡਨੀ ਵਿੱਚ ਕੋਰੋਨਾ ਨੂੰ ਕੰਟਰੋਲ ਕਰਨ ਲਈ ਫੌਜ ਤਾਇਨਾਤ