Welcome to Canadian Punjabi Post
Follow us on

05

August 2021
 
ਅੰਤਰਰਾਸ਼ਟਰੀ

ਟਰੰਪ ਨੇ ਦੋ ਅਰਬ ਦੇਸ਼ਾਂ ਯੂ ਏ ਈ ਅਤੇ ਬਹਿਰੀਨ ਦਾ ਇਜ਼ਰਾਈਲ ਨਾਲ ਸਮਝੌਤਾ ਕਰਾਇਆ

September 16, 2020 07:49 AM

* ਈਰਾਨ ਨੂੰ ਧਮਕੀ: ਹਮਲਾ ਕੀਤਾ ਤਾਂ ਹਜ਼ਾਰ ਗੁਣਾ ਵੱਡਾ ਹਮਲਾ ਕਰਾਂਗੇ


ਵਾਸ਼ਿੰਗਟਨ, 15 ਸਤੰਬਰ, (ਪੋਸਟ ਬਿਊਰੋ)- ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਆਪਣੀ ਪੂਰੀ ਤਾਕਤ ਲਾ ਰਹੇ ਡੋਨਾਲਡ ਟਰੰਪ ਨੇ ਇਕ ਹੋਰ ਵੱਡੀ ਕੌਮਾਂਤਰੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਅੱਜ ਮੰਗਲਵਾਰ ਇਜ਼ਰਾਈਲ ਅਤੇ ਦੋ ਅਰਬ ਦੇਸ਼ਾਂ ਯੂ ਏ ਈ ਅਤੇ ਬਹਿਰੀਨ ਦਾ ਇਤਿਹਾਸਕ ਰਾਜਨੀਤਕ ਸਮਝੌਤਾ ਕਰਵਾ ਦਿੱਤਾ ਹੈ। ਇਨ੍ਹਾਂ ਸਮਝੌਤਿਆਂ ਨੂੰ ‘ਅਬ੍ਰਾਹਿਮ ਐਗਰੀਮੈਂਟਸ` ਦਾ ਨਾਂ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਯਹੂਦੀ ਦੇਸ਼ ਇਜ਼ਰਾਈਲ ਦੇ ਸਬੰਧ ਇਨ੍ਹਾਂ ਦੋ ਮੁਸਲਿਮ ਦੇਸ਼ਾਂ ਨਾਲ ਰਸਮੀ ਤੌਰ ਉੱਤੇ ਆਮ ਵਰਗੇ ਹੋ ਜਾਣਗੇ।
ਅੱਜ ਹੋਏ ਇਸ ਸਮਝੌਤੇ ਬਾਰੇ ਸਮਝਿਆ ਜਾਂਦਾ ਹੈ ਕਿ ਇਸ ਦੇ ਬਾਅਦਯੂ ਏ ਈ ਅਤੇ ਬਹਿਰੀਨ ਇਜ਼ਰਾਈਲ ਨੂੰ ਆਪਣਾ ਦੁਸ਼ਮਣਨਹੀਂ ਮੰਨਣਗੇ। ਇਨ੍ਹਾਂ ਦੋ ਦੇਸ਼ਾਂ ਦੀ ਈਰਾਨ ਨਾਲ ਦੁਸ਼ਮਣੀ ਦੇ ਪੱਖੋਂ ਇਹ ਸਮਝੌਤਾ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਨ੍ਹਾਂ ਸਮਝੌਤਿਆਂ ਉੱਤੇਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਬਹਿਰੀਨ ਦੇ ਵਿਦੇਸ਼ ਮੰਤਰੀ ਖਾਲਿਦ ਬਿਨ ਅਹਿਮਦ ਅਲ ਖਲੀਫਾ ਅਤੇ ਯੂ ਏ ਈਵਲੋਂ ਵਿਦੇਸ਼ ਮੰਤਰੀ ਅਬਦੁੱਲਾ ਬਿਨ ਜਾਇਦ ਅਲ ਨਾਹਨ ਅਬ੍ਰਾਹਿਮ ਨੇ ਦਸਖਤ ਕੀਤੇ ਹਨ। ਸਮਝੌਤੇ ਵਿਚ ਇਜ਼ਰਾਈਲ-ਫਲਿਸਤੀਨ ਵਿਵਾਦ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ। ਵਰਨਣ ਯੋਗ ਹੈ ਕਿ ਯੂ ਏ ਈ ਅਤੇ ਬਹਿਰੀਨ ਸਮੇਤ ਪੂਰਾ ਮੱਧ ਏਸ਼ੀਆ ਫਲਿਸਤੀਨ ਦਾ ਹਮਾਇਤੀ ਹੋਣ ਦੇ ਬਾਵਜੂਦ ਟਰੰਪ ਨੇ ਦੋਵਾਂ ਦੇਸ਼ਾਂ ਨੂੰ ਇਸ ਗੱਲ ਲਈ ਮਨਾ ਲਿਆ ਹੈ ਕਿ ਉਹ ਫਲਿਸਤੀਨ ਵਿਵਾਦ ਕਾਰਨਇਜ਼ਰਾਈਲ ਨਾਲ ਆਪਣੇ ਸਬੰਧ ਭਵਿੱਖ ਵਿੱਚ ਖਰਾਬ ਨਹੀਂ ਕਰਨਗੇ।
ਦੂਸਰੇ ਪਾਸੇ ਦੱਖਣੀ ਅਫਰੀਕਾ ਵਿਚ ਅਮਰੀਕੀ ਰਾਜਦੂਤ ਦੇ ਕਤਲ ਦੀ ਈਰਾਨ ਵੱਲੋਂਸਾਜਿਸ਼ ਬਾਰੇ ਖਬਰਾਂ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਧਮਕੀ ਦਿੱਤੀ ਹੈ ਕਿ ਜੇ ਈਰਾਨ ਨੇ ਕਾਸਿਮ ਸੁਲੇਮਾਨੀ ਦੇ ਕਤਲ ਦਾ ਬਦਲਾ ਲੈਣ ਲਈ ਅਮਰੀਕਾ ਜਾਂ ਅਮਰੀਕੀ ਲੋਕਾਂ ਉੱਤੇ ਕੋਈ ਹਮਲਾ ਕੀਤਾ ਤਾਂ ਉਹ ਕਿਸੇ ਵੀ ਈਰਾਨੀ ਹਮਲੇ ਦਾ ਜਵਾਬ 1000 ਗੁਣਾ ਵੱਧਮਾਰੂ ਹਮਲੇ ਨਾਲ ਦੇਣਗੇ। ਟਰੰਪ ਨੇ ਟਵੀਟ ਕੀਤਾ, ‘ਮੀਡੀਆ ਦੀਆਂ ਖਬਰਾਂ ਵਿਚ ਕਿਹਾ ਗਿਆ ਹੈ ਕਿ ਈਰਾਨ ਕਾਸਿਮ ਸੁਲੇਮਾਨੀ ਦੇ ਕਤਲ ਦਾ ਬਦਲਾ ਲੈਣ ਲਈ ਅਮਰੀਕੀ ਰਾਜਦੂਤ ਦੇ ਕਤਲ ਜਾਂ ਅਮਰੀਕਾ ਦੇ ਖਿਲਾਫ਼ ਹੋਰ ਹਮਲੇ ਦੀ ਸਾਜਿਸ਼ ਰਚ ਰਿਹਾ ਹੈ। ਕਾਸਿਮ ਸੁਲੇਮਾਨੀ ਦਾ ਕਤਲ ਭਵਿੱਖ ਵਿਚ ਅਮਰੀਕੀ ਸੈਨਿਕਾਂ ਉੱਤੇ ਹੋਣ ਵਾਲੇ ਕਿਸੇ ਵੀ ਹਮਲੇ ਅਤੇ ਅਮਰੀਕੀ ਸੈਨਿਕਾਂ ਦੇ ਕਤਲ ਨੂੰ ਰੋਕਣ ਲਈ ਕੀਤਾ ਗਿਆ ਸੀ।` ਟਰੰਪ ਨੇ ਕਿਹਾ ਕਿ ਜੇ ਈਰਾਨ ਨੇ ਅਮਰੀਕਾ ਦੇ ਖਿਲਾਫ਼ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਮਲਾ ਕੀਤਾ ਤਾਂ ਉਸ ਖਿਲਾਫ਼ 1000 ਗੁਣਾਂਵੱਧ ਤਾਕਤ ਨਾਲ ਹਮਲਾ ਕੀਤਾ ਜਾਵੇਗਾ। ਵਰਨਣ ਯੋਗ ਹੈ ਕਿ ਅਮਰੀਕੀ ਖੁਫੀਆ ਰਿਪੋਰਟ ਵਿਚ ਕਿਹਾ ਗਿਆ ਹੈਕਿ ਈਰਾਨ ਆਪਣੇ ਤਾਕਤਵਰ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਦਾ ਬਦਲਾ ਲੈਣ ਲਈ ਦੱਖਣੀ ਅਫਰੀਕਾ ਵਿਚ ਅਮਰੀਕਾ ਦੀ ਰਾਜਦੂਤ ਲਾਨਾ ਮਾਰਕਸ ਦਾ ਕਤਲ ਕਰਾਉਣਾ ਚਾਹੁੰਦਾ ਹੈ। ਅਮਰੀਕੀ ਖੁਫੀਆ ਮੁਤਾਬਕ ਇਸ ਸਾਜਿਸ਼ ਦਾ ਖੁਲਾਸਾ ਓਦੋਂ ਹੋਇਆ ਹੈ,ਜਦੋਂ ਈਰਾਨ ਅਮਰੀਕੀ ਹਮਲੇ ਦਾ ਬਦਲਾ ਲੈਣ ਲਈ ਬੇਤਾਬ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
27 ਸਾਲਾਂ ਬਾਅਦ ਬਿਲ ਗੇਟਸ ਤੇ ਮੇਲਿੰਡਾ ਫਰੈਂਚ ਦਾ ਤਲਾਕ
ਭਾਰਤ ਵੰਡ ਅਤੇ ਨਹਿਰੂ-ਐਡਵਿਨਾ ਸੰਬੰਧਾਂ ਦਾ ਖੁਲਾਸਾ ਹੋ ਸਕਦੈ
ਅਮਰੀਕੀ ਫੌਜੀ ਹੈਡਕੁਆਰਟਰ ਦੇ ਬਾਹਰ ਹਮਲੇ ਵਿੱਚ ਪੁਲਸ ਅਫਸਰ ਦੀ ਹੱਤਿਆ
ਕੋਵਿਡ-19 ਆਊਟਬ੍ਰੇਕ ਤੋਂ ਬਾਅਦ ਚੀਨ ਨੇ ਵੁਹਾਨ ਵਿੱਚ ਮਾਸ ਟੈਸਟ ਕਰਨ ਦਾ ਦਿੱਤਾ ਹੁਕਮ
ਅਮਰੀਕਾ ਵਿੱਚ ਕੈਪੀਟਲ ਹਮਲੇ ਵੇਲੇ ਭੀੜ ਦੇ ਨਾਲ ਭਿੜਨ ਵਾਲੇ ਚਾਰ ਅਧਿਕਾਰੀ ਖੁਦਕੁਸ਼ੀਆਂ ਕਰ ਗਏ
ਹਜ਼ਾਰਾਂ ਸਾਲ ਪੁਰਾਣੇ ਸੁਨਹਿਰੀ ਸਿੱਕੇ ਦੀ ਨਿਲਾਮੀ
ਪਾਕਿਸਤਾਨ ਵਿੱਚ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ
ਪੈਂਟਾਗਨ ਦੇ ਬਾਹਰ ਹਿੰਸਕ ਵਾਰਦਾਤ, ਛੁਰੇਬਾਜ਼ੀ ਕਾਰਨ ਇੱਕ ਅਧਿਕਾਰੀ ਦੀ ਹੋਈ ਮੌਤ
ਕੋਵਿਡ-19 ਦੇ ਵਧ ਰਹੇ ਮਾਮਲਿਆਂ ਦਰਮਿਆਨ ਅਮਰੀਕਾ ਨੇ 70 ਫੀ ਸਦੀ ਵੈਕਸੀਨੇਸ਼ਨ ਦਾ ਟੀਚਾ ਕੀਤਾ ਪੂਰਾ
ਆਸਟਰੇਲੀਆ ਦੇ ਸਿਡਨੀ ਵਿੱਚ ਕੋਰੋਨਾ ਨੂੰ ਕੰਟਰੋਲ ਕਰਨ ਲਈ ਫੌਜ ਤਾਇਨਾਤ