Welcome to Canadian Punjabi Post
Follow us on

15

June 2021
 
ਪੰਜਾਬ

ਬਹਿਬਲ ਕਲਾਂ ਗੋਲੀ ਕਾਂਡ: ਇੰਸਪੈਕਟਰ ਪ੍ਰਦੀਪ ਸਿੰਘ ਨੂੰ ਸਰਕਾਰੀ ਗਵਾਹ ਮੰਨਣ ਦੀ ਅਰਜ਼ੀ ਸੈਸ਼ਨ ਕੋਰਟ ਵੱਲੋਂ ਮਨਜੂਰ

September 16, 2020 07:45 AM

ਫਰੀਦਕੋਟ, 15 ਸਤੰਬਰ, (ਪੋਸਟ ਬਿਊਰੋ)- ਅਕਾਲੀ-ਭਾਜਪਾ ਸਰਕਾਰ ਵੇਲੇ ਹੋਏ ਬਹੁ-ਚਰਚਿਤ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਦੋਸ਼ੀਵਜੋਂ ਨਾਮਜ਼ਦ ਹੋਏ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਅੱਜ ਸ਼ੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਨੇ ਸਰਕਾਰੀ ਗਵਾਹ ਬਣਨ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਇਹ ਇਜਾਜ਼ਤ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦੀ ਉਸ ਅਰਜ਼ੀ ਨੂੰ ਪ੍ਰਾਵਨ ਕਰਦਿਆਂ ਦਿੱਤੀ ਹੈ ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਇੰਸਪੈਕਟਰ ਪ੍ਰਦੀਪ ਸਿੰਘ ਬਹਿਬਲ ਗੋਲੀ ਕਾਂਡ ਦਾ ਸਭ ਤੋਂ ਅਹਿਮ ਗਵਾਹ ਹੈ, ਕਿਉਂਕਿ ਗੋਲੀ ਕਾਂਡ ਤੋਂ ਪਹਿਲਾਂ ਸਾਜਿਸ਼ ਰਚਣ ਵਾਲੇ ਪੁਲਿਸ ਦੇ ਅਫਸਰਾਂ ਨਾਲ ਪ੍ਰਦੀਪ ਸਿੰਘ ਦਾ ਲਗਾਤਾਰ ਨਿੱਜੀ ਸੰਪਰਕ ਸੀ।
ਵਰਨਣ ਯੋਗ ਹੈ ਕਿ ਇੰਸਪੈਕਟਰ ਪ੍ਰਦੀਪ ਸਿੰਘ ਆਪਣਾ 18 ਸਫੇ ਦਾ ਬਿਆਨ ਕੋਰਟ ਵਿੱਚ ਦਰਜ ਕਰਵਾ ਚੁੱਕਾ ਹੈ, ਜਿਸ ਵਿੱਚ ਉਸ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਸਾਬਕਾ ਆਈਜੀਪਰਮਰਾਜ ਸਿੰਘ ਉਮਰਾਨੰਗਲ ਨੂੰ ਇਸ ਕੇਸ ਵਿੱਚ ਬਹਿਬਲ ਕਲਾਂ ਵਿੱਚਫਾਇਰਿੰਗ ਦੀ ਸਾਜਿਸ਼ ਰਚਣਦੇਦੋਸ਼ੀ ਦੱਸਿਆ ਹੈ। ਸਾਬਕਾ ਐੱਸ ਐੱਸਪੀ ਚਰਨਜੀਤ ਸ਼ਰਮਾ ਦੇ ਵਕੀਲ ਨੇ ਪ੍ਰਦੀਪ ਸਿੰਘ ਦੇ ਸਰਕਾਰੀ ਗਵਾਹ ਬਣਨ ਦਾ ਵਿਰੋਧ ਕੀਤਾ ਹੈ। ਸੈਸ਼ਨ ਅਦਾਲਤ ਨੇ ਰੇਸ਼ਮ ਸਿੰਘ, ਜੋ ਇਸ ਗੋਲੀ ਕਾਂਡ ਦੇ ਮ੍ਰਿਤਕ ਕ੍ਰਿਸ਼ਨ ਭਗਵਾਨ ਸਿੰਘ ਦਾ ਭਰਾ ਹੈ, ਵੱਲੋਂ ਪ੍ਰਦੀਪ ਸਿੰਘ ਨੂੰਸਰਕਾਰੀ ਗਵਾਹ ਬਣਾਉਣ ਦੇ ਵਿਰੁੱਧ ਪਾਈ ਅਰਜ਼ੀ ਨੂੰ ਵੀਸੁਣਵਾਈ ਪਿੱਛੋਂ ਅੱਜ ਰੱਦ ਕਰ ਦਿੱਤਾ ਹੈ।
ਕੋਟਕਪੂਰਾ ਅਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਦੀ ਜਾਂਚ ਕਰਦੀ ਐੱਸ ਆਈ ਟੀ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੱਜ ਇਸ ਬਾਰੇ ਕਿਹਾ ਕਿ ਬਹਿਬਲ ਕਲਾਂ ਗੋਲੀਬਾਰੀ ਕੇਸ ਵਿਚ ਧਾਰਾ 306 ਸੀ ਪੀ ਆਰ ਸੀਅਧੀਨ ਅਰਜ਼ੀ ਦਿੱਤੀ ਗਈ ਸੀ, ਜਿਸਨੂੰ ਫਰੀਦਕੋਟ ਦੀ ਸੈਸ਼ਨ ਕੋਰਟ ਨੇ ਮੰਨ ਲਿਆ ਹੈ। ਉਨ੍ਰਾਂ ਕਿਹਾ ਕਿ ਬਹਿਬਲ ਕਲਾਂ ਕੇਸ ਵਿਚ ਇੰਸਪੈਕਟਰ ਪ੍ਰਦੀਪ ਸਿੰਘ ਦੇ ਸਰਕਾਰੀ ਗਵਾਹ ਬਣਨ ਨਾਲ ਕੇਸ ਵਿਚ ਕਾਫ਼ੀ ਮਜਬੂਤੀ ਮਿਲੀ ਹੈ। ਇਸ ਦੌਰਾਨ ਇੰਸਪੈਕਟਰ ਪ੍ਰਦੀਪ ਸਿੰਘ ਵੱਲੋਂ ਇਲਾਕਾ ਮੈਜਿਸਟ੍ਰੇਟ ਚੇਤਨ ਸ਼ਰਮਾ ਦੀ ਅਦਾਲਤ ਵਿਚ ਬਹਿਬਲ ਕਲਾਂ ਗੋਲੀ ਕਾਂਡ ਦੀ ਸਚਾਈ ਬਾਰੇ ਦਿੱਤੇ ਬਿਆਨ ਦੀ ਨਕਲ ਆਈ ਜੀ ਵਿਜੈ ਪ੍ਰਤਾਪ ਸਿੰਘ ਨੂੰ ਸੌਂਪੀ ਗਈ ਸੀ। ਇਸ ਤੋਂ ਪਹਿਲਾਂ ਬਹਿਬਲ ਕਲਾਂ ਕਾਂਡ ਵਿੱਚ ਇੰਸਪੈਕਟਰ ਪ੍ਰਦੀਪ ਸਿੰਘ ਵੱਲੋਂ ਸਰਕਾਰੀ ਗਵਾਹ ਬਣਨ ਦੀਅਰਜ਼ੀ ਬਾਰੇ ਬਹਿਸ ਤੋਂ ਬਾਅਦਸ਼ੈਸ਼ਨ ਜੱਜ ਸੁਮੀਤ ਮਲਹੋਤਰਾ ਨੇ ਇਸ ਕੇਸ ਦੀ ਸੁਣਵਾਈ 15 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਸੀ।
ਸਾਲ 2015 ਵਿੱਚ ਅਕਾਲੀ-ਭਾਜਪਾ ਸਰਕਾਰ ਵੇਲੇ ਬਹਿਬਲ ਕਲਾਂ ਵਿੱਚ ਪੁਲਿਸ ਗੋਲ਼ੀ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ ਤੇ ਇਸ ਕੇਸ ਵਿੱਚ ਇੰਸਪੈਕਟਰ ਪ੍ਰਦੀਪ ਸਿੰਘ ਦੋਸ਼ੀਆਂ ਵਿੱਚ ਸ਼ਾਮਲ ਹੈ। ਉਸਦੇ ਸਰਕਾਰੀ ਗਵਾਹ ਬਣਨ ਨਾਲ ਕੇਸ ਵਿੱਚ ਨਵਾਂ ਮੋੜ ਆ ਗਿਆ ਹੈ, ਕਿਉਂਕਿ ਘਟਨਾ ਵਾਲੇ ਦਿਨ 14 ਅਕਤੂਬਰ 2015 ਨੂੰ ਇੰਸਪੈਕਟਰ ਪ੍ਰਦੀਪ ਸਿੰਘ ਘਟਨਾ ਸਥਾਨ ਉੱਤੇ ਮੌਜੂਦ ਸੀ। ਓਦੋਂ ਉਹ ਕੇਸ ਦੇ ਮੁੱਖ ਦੋਸ਼ੀਅਤੇ ਪੁਲਿਸ ਪਾਰਟੀ ਦੀ ਅਗਵਾਈ ਕਰਦੇ ਸਾਬਕਾ ਐੱਸ ਐੱਸਪੀ ਚਰਨਜੀਤ ਸ਼ਰਮਾ ਦੇ ਰੀਡਰ ਵਜੋਂ ਡਿਊਟੀ ਉੱਤੇ ਸੀ। ਇਸ ਕੇਸ ਵਿੱਚ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਮੁਤਾਬਕ ਐੱਸ ਐੱਸ ਪੀ ਚਰਨਜੀਤ ਸ਼ਰਮਾ, ਉਨਾਂ ਦੇ ਰੀਡਰ ਪ੍ਰਦੀਪ ਸਿੰਘ, ਓਦੋਂ ਦੇ ਐੱਸ ਪੀ ਬਿਕਰਮਜੀਤ ਸਿੰਘ ਅਤੇ ਓਦੋਂ ਦੇ ਬਾਜਾਖਾਨਾ ਥਾਣੇ ਦੇ ਮੁਖੀ ਅਮਰਜੀਤ ਸਿੰਘ ਕੁਲਾਰ ਨੂੰ ਦੋਸ਼ੀਵਜੋਂ ਨਾਮਜ਼ਦ ਕੀਤਾ ਗਿਆ ਸੀ। ਅੱਜ ਇਹ ਕੇਸ ਗੰਭੀਰ ਮੋੜ ਉੱਤੇ ਪਹੁੰਚ ਗਿਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ: ਜਾਂਚ ਟੀਮ ਨਾਲ ਸਹਿਯੋਗ ਕਰਾਂਗਾ, ਪਰ ਹਾਲੇ ਪੇਸ਼ ਨਹੀਂ ਹੋ ਸਕਦਾ
ਫਲਾਇੰਗ ਸਿੱਖ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਦਿਹਾਂਤ
ਪਿਆਰ ਵਿੱਚ ਅੜਿੱਕਾ ਬਣੇ ਪਤੀ ਦਾ ਪ੍ਰੇਮੀ ਨਾਲ ਮਿਲ ਕੇ ਕਤਲ
ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਪ੍ਰੇਸ਼ਾਨ ਪਤੀ ਵੱਲੋਂ ਖੁਦਕੁਸ਼ੀ
ਕੋਰੋਨਾ ਦੀ ਮਾਰ ਨਾਲ 50 ਹਜ਼ਾਰ ਟੈਕਸੀ ਡਰਾਈਵਰਾਂ ਦਾ ਧੰਦਾ ਚੌਪਟ
ਕਾਂਗਰਸ ਵਿਧਾਇਕ ਕੰਬੋਜ ਨੂੰ ਪਿੰਡ ਵਾਲਿਆਂ ਨੇ ਭਾਜੜ ਪਾਈ
ਕੋਟਕਪੂਰਾ ਗੋਲੀਕਾਂਡ ਕੇਸ: ਨਵੀਂ ਜਾਂਚ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ ਤਲਬ ਕੀਤਾ
ਵਿਧਾਇਕ ਸਿਮਰਜੀਤ ਬੈਂਸ ਵਿਰੁੱਧ ਪੀੜਤਾ ਨੇ ਬਿਆਨ ਦਰਜ ਕਰਾਏ
ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਦੋਸ਼ੀ ਹਾਈ ਕੋਰਟ ਵੱਲੋਂ ਬਰੀ
ਛੇੜਛਾੜ ਦੇ ਦੋਸ਼ ਹੇਠ ਭਾਜਪਾ ਆਗੂ ਦੇ ਖਿਲਾਫ ਕੇਸ ਦਰਜ