Welcome to Canadian Punjabi Post
Follow us on

15

June 2021
 
ਪੰਜਾਬ

ਅਕਾਲੀ ਦਲ ਦੇ ਨਵੇਂ ਪੈਂਤੜੇ ਪਿੱਛੋਂ ਭਗਵੰਤ ਮਾਨ ਨੇ ਸੁਖਬੀਰ ਨੂੰ ਖਰੀਆਂ-ਖਰੀਆਂ ਸੁਣਾਈਆਂ

September 16, 2020 07:44 AM

ਨਵੀਂ ਦਿੱਲੀ, 15 ਸਤੰਬਰ, (ਪੋਸਟ ਬਿਊਰੋ)- ਕੇਂਦਰ ਸਰਕਾਰ ਨੇ ਭਾਰੀ ਵਿਰੋਧ ਦੇ ਬਾਵਜੂਦ ਜ਼ਰੂਰੀ ਵਸਤਾਂ ਸੋਧ ਬਿੱਲਪਾਰਲੀਮੈਂਟ ਤੋਂ ਪਾਸ ਕਰਵਾਉਣ ਵਿੱਚਸਫਲ ਰਹੀ ਹੈ। ਇਹ ਬਿੱਲ ਉਨ੍ਹਾਂ ਤਿੰਨ ਆਰਡੀਨੈਂਸਾਂ ਵਿਚੋਂ ਇਕ ਹੈ, ਜੋ ਪਿਛਲੇ ਦਿਨੀਂ ਜਾਰੀ ਕੀਤੇ ਗਏ ਸਨ ਤੇ ਜਿਨ੍ਹਾਂ ਦੇ ਖਿਲਾਫ਼ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸੜਕਾਂ ਉੱਤੇ ਹਨ। ਆਖਰੀ ਮੌਕੇਪਲਟੀ ਮਾਰਦਿਆਂ ਅਕਾਲੀ ਦਲ ਨੇ ਇਸ ਬਿੱਲ ਦਾ ਵਿਰੋਧ ਕਰ ਦਿੱਤਾ ਹੈ।
ਪਾਰਲੀਮੈਂਟ ਵਿੱਚ ਅਕਾਲੀ ਦਲ ਦੇ ਯੂ-ਟਰਨ ਬਾਰੇ ਚੋਭ ਲਾਉਂਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ਵਿੱਚ ਭਾਸ਼ਨ ਦੇਂਦਿਆਂ ਕਿਹਾ ਕਿ ਅਕਾਲੀਆਂ ਦੀ ਹਮੇਸ਼ਾ ਨੀਤੀ ਰਹੀ ਹੈ ਕਿ ਉਹ ਏਥੇ ਹੋਰ ਕਹਿੰਦੇ ਤੇ ਪੰਜਾਬ ਜਾ ਕੇ ਕੁਝ ਹੋਰ ਬੋਲਦੇ ਹਨ। ਇਸੇ ਤਰ੍ਹਾਂ ਜੋ ਪੰਜਾਬ ਵਿੱਚ ਬੋਲਦੇ ਹਨ, ਏਥੇ ਆ ਕੇ ਉਸ ਦੇ ਉਲਟ ਭੁਗਤ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਾਗਰਿਕਤਾ ਦੇ ਕੌਮੀ ਰਜਿਸਟਰ (ਐਨ ਆਰ ਸੀ) ਦੇ ਮੁੱਦੇ ਉੱਤੇ ਵੀ ਇਨ੍ਹਾਂ ਇਹੋ ਕੀਤਾ ਸੀ। ਏਥੇ ਐਨ ਆਰ ਸੀ ਦੇ ਹੱਕ ਵਿੱਚ ਵੋਟ ਪਾਈ ਅਤੇ ਪੰਜਾਬ ਜਾ ਕੇ ਵਿਰੋਧ ਕਰਨ ਲੱਗ ਪਏ। ਉਨ੍ਹਾਂ ਕਿਹਾ ਕਿ ਅੱਜ ਤਕ ਅਕਾਲੀ ਦਲ ਖੇਤੀ ਆਰਡੀਨੈਂਸਾਂ ਦੇ ਗੁਣ ਗਾਉਂਦਾ ਰਿਹਾ, ਆਖਰੀ ਮੌਕੇ ਇਸ ਦੇ ਵਿਰੋਧ ਦਾ ਡਰਾਮਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਪਾਸੇ ਬਿੱਲ ਦਾ ਵਿਰੋਧ ਕਰਦੇ ਅਤੇ ਦੂਸਰੇ ਪਾਸੇ ਕੇਂਦਰ ਦੇ ਮੰਤਰੀ ਦਾ ਅਹੁਦਾ ਮਾਣ ਰਹੇ ਹਨ। ਮਾਨ ਨੇ ਕਿਹਾ ਕਿ ਅਕਾਲੀ ਦਲ ਵਾਲੇ ਅੱਜ ਕਹਿੰਦੇ ਹਨ ਕਿ ਉਨ੍ਹਾਂ ਇਹ ਬਿੱਲ ਪੜ੍ਹਿਆ ਨਹੀਂ ਸੀ, ਪਰ ਪਿਛਲੇ ਦਿਨੀਂ ਇਹ ਨਰਿੰਦਰ ਤੋਮਰ ਵਰਗੇ ਆਗੂਆਂ ਨੂੰ ਚੰਡੀਗੜ੍ਹ ਸੱਦ ਕੇ ਆਰਡੀਨੈਂਸਾਂ ਦਾ ਗੁਣ-ਗਾਣ ਕਰਾ ਚੁੱਕੇ ਹਨ। ਇਹੀ ਨਹੀਂ, ਪਿਛਲੇ ਦਿਨੀਂ ਇਨ੍ਹਾਂ ਨੇ ਕੇਂਦਰ ਦੀ ਚਿੱਠੀ ਦੇ ਨਾਲ ਵੀ ਪ੍ਰਚਾਰ ਕੀਤਾ ਸੀ ਕਿ ਇਹ ਬਿੱਲ ਕਿਸਾਨਾਂ ਦੇ ਹਿੱਤ ਵਿੱਚ ਹੈ, ਪਰ ਆਖਰੀ ਮੌਕੇਇਸ ਦੇ ਖਿਲਾਫ਼ ਵੋਟ ਦੇ ਰਹੇ ਹਨ।ਭਗਵੰਤ ਮਾਨ ਨੇ ਬਿੱਲ ਦੇ ਖਿਲਾਫ਼ ਬੋਲਦਿਆਂ ਕਿਹਾ ਕਿ ਇਹ ਬਿੱਲ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਕਿਸਾਨਾਂ ਦੀ ਲੁੱਟ ਦਾ ਲਾਇਸੈਂਸ ਹੈ, ਜਿਹੜੇ ਇਹ ਬਿੱਲ ਪਾਸ ਹੋਣ ਪਿੱਛੋਂ ਮਨਮਰਜ਼ੀ ਕਰਨਗੇ। ਮਾਨ ਨੇ ਕਿਹਾ ਕਿ ਕਾਰੋਬਾਰੀ ਹਿਤਾਂ ਹੇਠ ਕਾਰਪੋਰੇਟ ਘਰਾਣੇ ਜਦੋਂ ਚਾਹੁਣਗੇ, ਕਿਸੇ ਚੀਜ਼ ਦੀ ਕਮੀ ਪੈਦਾ ਕਰ ਕੇ ਕੀਮਤਾਂ ਵਧਾ ਦੇਣਗੇ ਅਤੇ ਜਦੋਂ ਚਾਹੁਣਗੇ ਤਾਂ ਕੀਮਤਾਂ ਘੱਟ ਕਰ ਦੇਆ ਕਰਨਗੇ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ: ਜਾਂਚ ਟੀਮ ਨਾਲ ਸਹਿਯੋਗ ਕਰਾਂਗਾ, ਪਰ ਹਾਲੇ ਪੇਸ਼ ਨਹੀਂ ਹੋ ਸਕਦਾ
ਫਲਾਇੰਗ ਸਿੱਖ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਦਿਹਾਂਤ
ਪਿਆਰ ਵਿੱਚ ਅੜਿੱਕਾ ਬਣੇ ਪਤੀ ਦਾ ਪ੍ਰੇਮੀ ਨਾਲ ਮਿਲ ਕੇ ਕਤਲ
ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਪ੍ਰੇਸ਼ਾਨ ਪਤੀ ਵੱਲੋਂ ਖੁਦਕੁਸ਼ੀ
ਕੋਰੋਨਾ ਦੀ ਮਾਰ ਨਾਲ 50 ਹਜ਼ਾਰ ਟੈਕਸੀ ਡਰਾਈਵਰਾਂ ਦਾ ਧੰਦਾ ਚੌਪਟ
ਕਾਂਗਰਸ ਵਿਧਾਇਕ ਕੰਬੋਜ ਨੂੰ ਪਿੰਡ ਵਾਲਿਆਂ ਨੇ ਭਾਜੜ ਪਾਈ
ਕੋਟਕਪੂਰਾ ਗੋਲੀਕਾਂਡ ਕੇਸ: ਨਵੀਂ ਜਾਂਚ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ ਤਲਬ ਕੀਤਾ
ਵਿਧਾਇਕ ਸਿਮਰਜੀਤ ਬੈਂਸ ਵਿਰੁੱਧ ਪੀੜਤਾ ਨੇ ਬਿਆਨ ਦਰਜ ਕਰਾਏ
ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਦੋਸ਼ੀ ਹਾਈ ਕੋਰਟ ਵੱਲੋਂ ਬਰੀ
ਛੇੜਛਾੜ ਦੇ ਦੋਸ਼ ਹੇਠ ਭਾਜਪਾ ਆਗੂ ਦੇ ਖਿਲਾਫ ਕੇਸ ਦਰਜ