Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਇੱਕ ਵਿਦਿਆਰਥੀ ਦੇ ਕੋਵਿਡ-19 ਪਾਜ਼ੀਟਿਵ ਆਉਣ ਤੋਂ ਬਾਅਦ ਸਮੁੱਚੀ ਕਲਾਸ ਨੂੰ ਕੀਤਾ ਗਿਆ ਆਈਸੋਲੇਟ

September 16, 2020 07:02 AM

ਮਾਰਖਮ, 15 ਸਤੰਬਰ (ਪੋਸਟ ਬਿਊਰੋ) :  ਮਾਰਖਮ ਐਲੀਮੈਂਟਰੀ ਸਕੂਲ ਦੀ ਇੱਕ ਕਲਾਸ ਦੇ ਵਿਦਿਆਰਥੀ ਦੇ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਸਮੁੱਚੀ ਕਲਾਸ ਸੈਲਫ ਆਈਸੋਲੇਸ਼ਨ ਵਿੱਚ ਚਲੀ ਗਈ ਹੈ|
ਜੀਟੀਏ ਦੇ 9 ਹੋਰਨਾਂ ਸਕੂਲਾਂ ਵਿੱਚ ਵੀ ਕੋਵਿਡ-19 ਦੇ ਪਾਜ਼ੀਟਿਵ ਕੇਸ ਪਾਏ ਗਏ ਹਨ|
ਯੌਰਕ ਰੀਜਨ ਪਬਲਿਕ ਹੈਲਥ ਨੇ ਆਖਿਆ ਕਿ ਬਰ ਓਕ ਐਵਨਿਊ ਐਂਡ ਨਾਈਨਥ ਲਾਈਨ ਏਰੀਆ ਵਿੱਚ ਲਿਟਲ ਰੂਜ਼ ਪਬਲਿਕ ਸਕੂਲ ਦੇ ਇਸ ਵਿਦਿਆਰਥੀ ਨੇ 10 ਅਤੇ 11 ਸਤੰਬਰ ਨੂੰ ਸਵੇਰੇ 8:30 ਤੇ ਦੁਪਹਿਰੇ 3:30 ਦਰਮਿਆਨ ਕਲਾਸਾਂ ਲਾਈਆਂ ਸਨ|
ਮਾਪਿਆਂ ਨੂੰ ਭੇਜੇ ਗਏ ਪੱਤਰ ਵਿੱਚ ਯੌਰਕ ਪਬਲਿਕ ਹੈਲਥ ਨੇ ਲਿਖਿਆ ਕਿ ਸਾਡੀ ਜਾਂਚ ਤੋਂ ਪਤਾ ਲੱਗਿਆ ਕਿ ਇਸ ਵਿਦਿਆਰਥੀ ਨੂੰ ਕਮਿਊਨਿਟੀ ਤੋਂ ਹੀ ਇਨਫੈਕਸ਼ਨ ਹੋਈ| ਇਸ ਤੋਂ ਬਾਅਦ ਇਸ ਵਿਦਿਆਰਥੀ ਦੀ ਸਾਰੀ ਕਲਾਸ ਨੂੰ ਹੀ ਆਈਸੋਲੇਟ ਕਰ ਦਿੱਤਾ ਗਿਆ| ਪੱਤਰ ਵਿੱਚ ਲਿਖਿਆ ਗਿਆ ਕਿ ਜੇ ਤੁਸੀਂ ਇਸ ਦੇ ਸੰਪਰਕ ਵਿੱਚ ਆਏ ਹੋਂ ਤਾ ਪਬਲਿਕ ਹੈਲਥ ਜਲਦ ਤੁਹਾਨੂੰ ਸੰਪਰਕ ਕਰੇਗੀ| ਸਤੰਬਰ ਦੇ ਸੁæਰੂ ਤੋਂ ਲੈ ਕੇ ਹੁਣ ਤੱਕ ਓਨਟਾਰੀਓ ਦੇ ਸਕੂਲਾਂ ਦੇ ਵਿਦਿਆਰਥੀਆਂ ਜਾਂ ਸਟਾਫ ਮੈਂਬਰਾਂ ਨਾਲ ਜੁੜਿਆ ਕੋਵਿਡ-19 ਦਾ ਇਹ 16ਵਾਂ ਮਾਮਲਾ ਹੈ|
ਹਾਲਟਨ, ਯੌਰਕ ਤੇ ਦਰਹਾਮ ਰੀਜਨਜ਼ ਦੇ ਸਕੂਲ ਵੀ ਕੋਵਿਡ-19 ਪਾਜ਼ੀਟਿਵ ਮਾਮਲਿਆਂ ਦੀ ਰਿਪੋਰਟ ਕਰ ਚੁੱਕੇ ਹਨ| ਪਰ ਇਨ੍ਹਾਂ ਵਿੱਚੋਂ ਕੁੱਝ ਕੁ ਵੱਲੋਂ ਹੀ ਉਸ ਤਰ੍ਹਾਂ ਸਮੁੱਚੀ ਕਲਾਸ ਨੂੰ ਆਈਸੋਲੇਟ ਕੀਤਾ ਗਿਆ ਹੋਵੇਗਾ ਜਿਸ ਤਰ੍ਹਾਂ ਲਿਟਨ ਰੂਜ਼ ਸਕੂਲ ਵੱਲੋਂ ਕੀਤਾ ਗਿਆ ਹੈ|

 
Have something to say? Post your comment