Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ
 
ਕੈਨੇਡਾ

ਪਾਰਲੀਆਮੈਂਟਰੀ ਸਕਿਊਰਿਟੀ ਆਫੀਸਰ ਪਾਇਆ ਗਿਆ ਕੋਵਿਡ-19 ਪਾਜ਼ੀਟਿਵ

September 16, 2020 06:34 AM

ਓਟਵਾ, 15 ਸਤੰਬਰ (ਪੋਸਟ ਬਿਊਰੋ) : ਪਾਰਲੀਆਮੈਂਟ ਹਿੱਲ ਦੀ ਰਾਖੀ ਕਰਨ ਵਾਲੀ ਪਾਰਲੀਆਮੈਂਟਰੀ ਪ੍ਰੋਟੈਕਟਿਵ ਸਰਵਿਸ (ਪੀਪੀਐਸ) ਦਾ ਮੈਂਬਰ ਕੋਵਿਡ-19 ਪਾਜ਼ੀਟਿਵ ਪਾਇਆ ਗਿਆ ਹੈ|

ਸੈਨੇਟਰਜ਼ ਤੇ ਸਟਾਫ ਨੂੰ ਸੈਨੇਟ ਹਿਊਮਨ ਰਿਸੋਰਸਿਜ਼ ਵੱਲੋਂ ਭੇਜੀ ਗਈ ਈਮੇਲ ਅਨੁਸਾਰ ਪੀਪੀਐਸ ਦਾ ਇਹ ਮੈਂਬਰ ਉਸ ਮੁੱਖ ਮੰਜ਼ਿਲ ਉੱਤੇ ਡਿਊਟੀ ਨਿਭਾਉਂਦਾ ਸੀ ਜਿੱਥੇ ਬਹੁਤੇ ਸੈਨੇਟਰਜ਼ ਦੇ ਆਫਿਸ ਹਨ| ਪਾਜ਼ੀਟਿਵ ਪਾਏ ਜਾਣ ਤੋਂ ਪਹਿਲਾਂ ਇਹ ਸਟਾਫ ਮੈਂਬਰ ਪਾਰਲੀਆਮੈਂਟ ਹਿੱਲ ਦੇ ਕਈ ਹੋਰਨਾਂ ਥਾਂਵਾਂ ਉੱਤੇ ਵੀ ਘੁੰਮ ਚੁੱਕਿਆ ਸੀ|
ਇਸ ਕਰਮਚਾਰੀ ਨੂੰ 2 ਸਤੰਬਰ ਨੂੰ ਲੱਛਣ ਮਹਿਸੂਸ ਹੋਣੇ ਸ਼ੁਰੂ ਹੋਏ ਤੇ ਉਸ ਨੇ 3 ਸਤੰਬਰ ਨੂੰ ਕੋਵਿਡ-19 ਟੈਸਟ ਕਰਵਾ ਲਿਆ| ਪਰ ਉਸ ਨੇ ਕੰਮ ਉੱਤੇ ਜਾਣਾ ਜਾਰੀ ਰੱਖਿਆ ਤੇ ਉਹ ਇਸ ਦੌਰਾਨ 8 ਸਤੰਬਰ ਤੱਕ ਪਾਰਲੀਆਮੈਂਟਰੀ ਬ੍ਰੇਕ ਰੂਮਜ਼, ਲਾਕਰ ਰੂਮਜ਼, ਗਾਰਡ ਹੱਟਜ਼, ਐਲੇਵੇਟਰਜ਼ ਤੇ ਹੋਰਨਾਂ ਥਾਂਵਾਂ ਉੱਤੇ ਵੀ ਗਿਆ| ਫਿਰ ਉਸ ਨੇ 10 ਸਤੰਬਰ ਨੂੰ ਆਪਣੇ ਪਾਜ਼ੀਟਿਵ ਆਉਣ ਦੀ ਰਿਪੋਰਟ ਪੀਪੀਐਸ ਨੂੰ ਕੀਤੀ|
ਪੀਪੀਐਸ ਨੇ ਬਾਅਦ ਵਿੱਚ ਭੇਜੀ ਇੱਕ ਈਮੇਲ ਵਿੱਚ ਆਖਿਆ ਕਿ ਸਿੰਪਟਮੈਟਿਕ ਪਾਏ ਜਾਣ ਤੋਂ ਪਹਿਲਾਂ ਤੇ ਬਾਅਦ ਵਿੱਚ ਇਹ ਕਰਮਚਾਰੀ ਜਿਨ੍ਹਾਂ ਇਲਾਕਿਆਂ ਵਿੱਚ ਗਿਆ ਉੱਥੋਂ ਦੀ ਡੀਪ ਕਲੀਨਿੰਗ ਕਰਵਾਈ ਜਾ ਚੁੱਕੀ ਹੈ ਤੇ ਉਸ ਨੇ ਆਪਣੀ ਆਖਰੀ ਸ਼ਿਫਟ ਦੌਰਾਨ ਜਿਸ ਗੱਡੀ ਦੀ ਵਰਤੋਂ ਕੀਤੀ ਉਸ ਨੂੰ ਵੀ ਪੂਰੀ ਤਰ੍ਹਾਂ ਸਾਫ ਕਰਵਾਇਆ ਜਾ ਚੁੱਕਿਆ ਹੈ|
ਹੁਣ ਇਹ ਕਰਮਚਾਰੀ ਸੈਲਫ ਆਈਸੋਲੇਸ਼ਨ ਵਿੱਚ ਹੈ| ਇਸ ਤੋਂ ਇਲਾਵਾ ਕਾਂਟੈਕਟ ਟਰੇਸਿੰਗ ਵਿੱਚ 19 ਵਿਅਕਤੀ ਇਸ ਦੇ ਸੰਪਰਕ ਵਿੱਚ ਆਏ ਦੱਸੇ ਜਾਂਦੇ ਹਨ ਤੇ ਉਨ੍ਹਾਂ ਨੂੰ ਵੀ 14 ਦਿਨਾਂ ਲਈ ਸੈਲਫ ਆਈਸੋਲੇਸ਼ਨ ਵਿੱਚ ਭੇਜ ਦਿੱਤਾ ਗਿਆ ਹੈ|

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼