Welcome to Canadian Punjabi Post
Follow us on

28

October 2020
ਅੰਤਰਰਾਸ਼ਟਰੀ

ਯੂਏਈ ਤੇ ਬਹਿਰੇਨ ਇਜ਼ਰਾਈਲ ਨਾਲ ਕਰਨਗੇ ਸ਼ਾਂਤੀ ਸਮਝੌਤਾ

September 16, 2020 12:05 AM

ਵਾਸਿੰਗਟਨ, 15 ਸਤੰਬਰ (ਪੋਸਟ ਬਿਊਰੋ) : ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਹੋਣ ਜਾ ਰਹੇ ਇੱਕ ਸਮਾਰੋਹ ਵਿੱਚ ਯੂਨਾਈਟਿਡ ਅਰਬ ਅਮੀਰਾਤ ਅਤੇ ਬਹਿਰੇਨ ਵੱਲੋਂ ਇਜ਼ਰਾਈਲ ਨਾਲ ਡਿਪਲੋਮੈਟਿਕ ਸਬੰਧ ਕਾਇਮ ਕਰਨ ਲਈ ਸ਼ਾਂਤੀ ਸਮਝੌਤੇ ਉੱਤੇ ਦਸਤਖ਼ਤ ਕੀਤੇ ਜਾਣਗੇ| ਇੱਥੇ ਹੀ ਬੱਸ ਨਹੀਂ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਮਰਥਕ ਇਸ ਨੂੰ ਰਾਸ਼ਟਰਪਤੀ ਦੀ ਵੱਡੀ ਪ੍ਰਾਪਤੀ ਦੱਸ ਰਹੇ ਹਨ ਤੇ ਇਹ ਆਖ ਰਹੇ ਹਨ ਕਿ ਇਨ੍ਹਾਂ ਨੇਕ ਕੰਮਾਂ ਲਈ ਹੀ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਹੈ|
ਇਸ ਸਮਝੌਤੇ ਉੱਤੇ ਸਾਈਨ ਕਰਕੇ ਯੂਏਈ ਤੇ ਬਹਿਰੇਨ ਤੀਜੇ ਤੇ ਚੌਥੇ ਮੱਧ ਪੂਰਬੀ ਦੇਸ਼ ਬਣ ਜਾਣਗੇ ਜਿਹੜੇ ਰਸਮੀ ਤੌਰ ਉੱਤੇ ਭਾਈਵਾਲ ਵਜੋਂ ਇਜ਼ਰਾਈਲ ਨੂੰ ਮਾਨਤਾ ਦੇ ਰਹੇ ਹਨ| ਅਮਰੀਕਾ ਵਿੱਚ ਯੂਏਈ ਦੇ ਸਫੀਰ ਯੂਸਫ ਅਲ ਓਤਾਇਬਾ ਨੇ ਇੱਕ ਟੈਕਸਟ ਮੈਸੇਜ ਵਿੱਚ ਆਖਿਆ ਕਿ ਇਸ ਰੀਜਨ ਦੇ ਲੋਕ ਝਗੜਿਆਂ ਤੋਂ ਅੱਕ ਚੁੱਕੇ ਹਨ| ਇਹ ਸਮਝੌਤਾ ਨਾ ਸਿਰਫ ਰੀਜਨ ਲਈ ਚੰਗਾ ਹੋਵੇਗਾ ਸਗੋਂ ਅਮਰੀਕਾ ਨੂੰ ਵੀ ਇਸ ਤੋਂ ਫਾਇਦਾ ਹੋਵੇਗਾ|
ਦੁਪਹਿਰ ਸਮੇਂ ਹੋਣ ਵਾਲੇ ਇਸ ਸਮਾਰੋਹ ਵਿੱਚ ਹਿੱਸਾ ਲੈਣ ਲਈ ਯੂਏਈ ਤੇ ਬਹਿਰੇਨ ਦੇ ਵਿਦੇਸ਼ ਮੰਤਰੀਆਂ ਤੋਂ ਇਲਾਵਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਾਯਾਹੂ ਵੀ ਇੱਥੇ ਪਹੁੰਚਣਗੇ| ਇਸ ਸਮਝੌਤੇ ਦਾ ਫਲਸਤੀਨੀ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ|

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
‘ਬੈਨੂੰ` ਦਾ ਨਮੂਨਾ ਹਾਸਲ ਕਰਨ ਵਿੱਚ ਨਾਸਾ ਸਫਲ, ਪਰ ਕੁਝ ਕੁ ਹਿੱਸਾ ਪੁਲਾੜ ਵਿੱਚ ਖੁਰ ਰਿਹੈ
ਅਮਰੀਕਾ ਵਿੱਚ ਅਨੰਨਿਆ ਬਿਰਲਾ ਨੂੰ ਨਸਲਵਾਦ ਭੁਗਤਣਾ ਪਿਆ
ਸੈਕਸ ਚੇਂਜ ਕਰਾਉਣ ਪਿੱਛੋਂ ਭਰਾ ਬਣੀਆਂ ਪਾਕਿਸਤਾਨ ਦੀਆਂ 2 ਭੈਣਾਂ
ਯੂ ਕੇ ਦੀ ਫਾਊਂਡੇਸ਼ਨ ਦਾ ਸਰਵੇਖਣ: ਅਧਿਆਪਕਾਂ ਦਾ ਸਤਿਕਾਰ ਕਰਨ ਵਿੱਚ ਭਾਰਤੀ ਛੇਵੇਂ ਨੰਬਰ ਉਤੇ
ਟਰੰਪ ਵੱਲੋਂ ਭਾਰਤ ਨੂੰ ‘ਗੰਦਾ` ਕਹਿਣਾ ਸ਼ਰਮਨਾਕ: ਜੋ ਬਾਈਡਨ
50 ਦੇਸ਼ਾਂ ਵੱਲੋਂ ਐਟਮੀ ਹਥਿਆਰਾਂ ਉੱਤੇ ਪਾਬੰਦੀ ਲਈ ਸੰਧੀ ਨੂੰ ਪ੍ਰਵਾਨਗੀ
ਨੇਪਾਲੀ ਵਿਦੇਸ਼ ਮੰਤਰੀ ਨੇ ਕਿਹਾ : ਰਾਅ ਦਾ ਮੁਖੀ ਮੋਦੀ ਦਾ ਪ੍ਰਤੀਨਿਧ ਬਣਕੇ ਪ੍ਰਧਾਨ ਮੰਤਰੀ ਓਲੀ ਨੂੰ ਮਿਲਿਐ
ਕਾਰਗਿਲ ਜੰਗ ਬਾਰੇ ਨਵਾਜ਼ ਦਾ ਦਾਅਵਾ : ਪਾਕਿਸਤਾਨੀ ਫੌਜੀਆਂ ਕੋਲ ਹਥਿਆਰਵੀ ਨਹੀਂ ਸਨ
ਆਊਟਬ੍ਰੇਕ ਤੋਂ ਬਾਅਦ ਸਪੇਨ ਨੇ ਦੂਜੀ ਵਾਰੀ ਐਲਾਨੀ ਸਟੇਟ ਆਫ ਐਮਰਜੰਸੀ
ਬ੍ਰਿਟਿਸ਼ ਕੋਲੰਬੀਆ ਤੋਂ ਅੱਠ ਅਸੈਂਬਲੀ ਸੀਟਾ ਂਜਿੱਤ ਕੇ ਪੰਜਾਬੀਆਂ ਨੇ ਇਤਿਹਾਸ ਰਚਿਆ