Welcome to Canadian Punjabi Post
Follow us on

05

August 2021
 
ਕੈਨੇਡਾ

ਰਾਜ ਭਾਸ਼ਣ ਨਾਲੋਂ ਉਸ ਨੂੰ ਲਾਗੂ ਕੀਤੇ ਜਾਣ ਦੀ ਵਧੇਰੇ ਉਡੀਕ ਕਰ ਰਹੇ ਹਾਂ : ਜਗਮੀਤ ਸਿੰਘ

September 15, 2020 11:33 PM

ਓਟਵਾ, 15 ਸਤੰਬਰ (ਪੋਸਟ ਬਿਊਰੋ) : ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਲਿਬਰਲਾਂ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਰਾਜ ਭਾਸ਼ਣ ਨਾਲੋਂ ਉਸ ਨੂੰ ਲਾਗੂ ਕੀਤੇ ਜਾਣ ਦੀ ਵਧੇਰੇ ਉਡੀਕ ਕਰ ਰਹੇ ਹਨ|
ਜਗਮੀਤ ਸਿੰਘ ਨੇ ਆਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕਹਿਣੀ ਤੇ ਕਰਨੀ ਵਿੱਚ ਅੰਤਰ ਰਿਹਾ ਹੈ|
ਇਸ ਲਈ ਉਹ 23 ਸਤੰਬਰ ਤੋਂ ਬਾਅਦ ਦੀ ਉਡੀਕ ਕਰਨਗੇ ਤਾਂ ਕਿ ਵੇਖ ਸਕਣ ਕਿ ਇਸ ਵਾਰੀ ਪ੍ਰਧਾਨ ਮੰਤਰੀ ਦੀਆਂ ਕਿੰਨੀਆਂ ਗੱਲਾਂ ਸੱਚੀਆਂ ਹੁੰਦੀਆਂ ਹਨ ਖਾਸਤੌਰ ਉੱਤੇ ਉਦੋਂ ਜਦੋਂ ਇਹ ਉਨ੍ਹਾਂ ਕੈਨੇਡੀਅਨਾਂ ਦੀ ਮਦਦ ਦੀ ਗੱਲ ਹੈ ਜਿਹੜੇ ਮਹਾਂਮਾਰੀ ਦੇ ਅਗਲੇ ਪੜਾਅ ਵਿੱਚ ਦਾਖਲ ਹੋਣ ਜਾ ਰਹੇ ਹਨ|
ਆਪਣੀ ਦੋ ਰੋਜ਼ਾ ਕਾਕਸ ਰਟਰੀਟ ਤੋਂ ਪਹਿਲਾਂ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ ਜੇ ਪ੍ਰਧਾਨ ਮੰਤਰੀ ਕੋਈ ਮਿੱਠੀਆਂ ਮਿੱਠੀਆਂ ਗੱਲਾਂ ਆਖਣ| ਉਨ੍ਹਾਂ ਆਖਿਆ ਕਿ ਜੇ ਟਰੂਡੋ ਯੂਨੀਵਰਸਲ ਫਾਰਮਾਕੇਅਰ ਦੀ ਗੱਲ ਕਰਦੇ ਹਨ, ਜਿਸ ਮੁੱਦੇ ਉੱਤੇ ਅਸੀਂ ਚੋਣਾਂ ਲੜੇ ਸੀ, ਜਿਸ ਲਈ ਅਸੀਂ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਾਂ ਤੇ ਅਸੀਂ ਕਈ ਸਾਲਾਂ ਤੋਂ ਜਿਸ ਦੀ ਮੰਗ ਕਰ ਰਹੇ ਹਾਂ, ਤਾਂ ਇਸ ਵਿੱਚ ਸਾਨੂੰ ਕੋਈ ਹੈਰਾਨੀ ਨਹੀਂ ਹੋਣ ਵਾਲੀ| ਉਨ੍ਹਾਂ ਨੇ ਅਜਿਹਾ ਕੈਂਪੇਨ ਵਿੱਚ ਵੀ ਕੀਤਾ ਸੀ ਪਰ ਉਸ ਉੱਤੇ ਹੁਣ ਤੱਕ ਅਮਲ ਤਾਂ ਨਹੀਂ ਹੋਇਆ|
ਐਨਡੀਪੀ ਆਗੂ ਨੇ ਆਖਿਆ ਕਿ ਉਹ ਟਰੂਡੋ ਨਾਲ ਕੁੱਝ ਵਿਸ਼ਿਆਂ ਉੱਤੇ ਗੱਲਬਾਤ ਕਰਨ ਲਈ ਇਸ ਹਫਤੇ ਦੇ ਅੰਤ ਵਿੱਚ ਉਨ੍ਹਾਂ ਨੂੰ ਕਾਲ ਕਰਨਗੇ| ਇਸ ਦੌਰਾਨ ਹੀ ਉਹ ਰਾਜ ਭਾਸ਼ਣ ਬਾਰੇ ਵੀ ਵਿਚਾਰ ਵਟਾਂਦਰਾ ਕਰਨਗੇ| ਇਸ ਤੋਂ ਬਾਅਦ ਜੇ ਉਨ੍ਹਾਂ ਦੇ ਮੁੱਦਿਆਂ ਉੱਤੇ ਸਰਕਾਰ ਸਹਿਮਤ ਹੋਵੇਗੀ ਫਿਰ ਹੀ ਉਹ ਉਨ੍ਹਾਂ ਦਾ ਸਮਰਥਨ ਕਰਨਗੇ|

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਡੈਲਟਾ ਵੇਰੀਐਂਟ ਦੀ ਬਦੌਲਤ ਬੀ ਸੀ ਵਿੱਚ ਹਰ ਸੱਤਵੇਂ ਤੋਂ ਦਸਵੇਂ ਦਿਨ ਵੱਧ ਰਹੇ ਹਨ ਕੋਵਿਡ-19 ਦੇ ਮਾਮਲੇ
ਕੈਨੇਡੀਅਨ ਪਾਰਟੀਆਂ ਅੰਦਰਖਾਤੇ ਕਰ ਰਹੀਆਂ ਹਨ ਚੋਣਾਂ ਦੀਆਂ ਤਿਆਰੀਆਂ?
ਮਾਂਟਰੀਅਲ ਵਿੱਚ ਚੱਲੀਆਂ ਗੋਲੀਆਂ, 3 ਹਲਾਕ
ਅਜੇ ਵੀ ਵਿਰੋਧੀਆਂ ਤੋਂ ਅੱਗੇ ਹਨ ਟਰੂਡੋ ਦੇ ਲਿਬਰਲ : ਰਿਪੋਰਟ
ਇਸ ਹਫਤੇ ਕੈਨੇਡਾ ਨੂੰ ਹਾਸਲ ਹੋਣਗੀਆਂ ਕੋਵਿਡ-19 ਵੈਕਸੀਨ ਦੀਆਂ 2·3 ਮਿਲੀਅਨ ਡੋਜ਼ਾਂ
ਫੋਰਟਿਨ ਉੱਤੇ ਲੱਗੇ ਦੋਸ਼ਾਂ ਬਾਰੇ ਕਾਰਜਕਾਰੀ ਡਿਫੈਂਸ ਚੀਫ ਦੇ ਨੋਟਸ ਤੋਂ ਝਲਕੀ ਫੌਜੀ ਅਧਿਕਾਰੀਆਂ ਦੀ ਕਸ਼ਮਕਸ਼
ਡੈਲਟਾ ਵੇਰੀਐਂਟ ਕਾਰਨ ਕੈਨੇਡਾ ਵਿੱਚ ਆ ਸਕਦੀ ਹੈ ਚੌਥੀ ਵੇਵ : ਟੈਮ
ਦੂਜੀ ਛਿਮਾਹੀ ਵਿੱਚ ਅਰਥਚਾਰੇ ਦੀ ਸਥਿਤੀ ਮਜ਼ਬੂਤ ਹੋਣ ਦੀ ਉਮੀਦ : ਸਟੈਟਸਕੈਨ
ਜਦੋਂ ਮੈਨੀਕੁਇਨ ਸਮਝ ਕੇ ਮਹਿਲਾ ਦੀ ਲਾਸ਼ ਕੂੜੇਦਾਨ ਵਿੱਚ ਸੁੱਟੀ ਗਈ
ਐਕਸਪਾਇਰ ਹੋਣ ਤੋਂ ਪਹਿਲਾਂ ਲੋਕਾਂ ਨੂੰ ਮੌਡਰਨਾ ਦੇ ਸ਼ੌਟਸ ਲੈਣ ਦੀ ਦਿੱਤੀ ਜਾ ਰਹੀ ਹੈ ਸਲਾਹ