ਸਾਨਿਆ ਮਲਹੋਤਰਾ ਨੇ ਪਿੱਛੇ ਜਿਹੇ ਇੱਕ ਥ੍ਰੋਅ ਬੈਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹ ਇੱਕ ਡਾਂਸ ਗੀਤ 'ਤੇ ਥਿਰਕ ਰਹੀ ਸੀ। ਕਲਿਪ 'ਚ ਉਹ ਨੈਜੀ ਦੇ ‘ਆਫਤ ਵਾਪਸ’ ਉਤੇ ਡਾਂਸ ਕਰ ਰਹੀ ਸੀ। ਉਸ ਨੇ ਕਿਹਾ ਕਿ ਉਹ ਡਾਂਸ ਨੂੰ ਬਹੁਤ ਯਾਦ ਕਰਦੀ ਹੈ। ਉਸ ਨੇ ਇਸ ਕਲਿਪ ਨਾਲ ਕੈਪਸ਼ਨ 'ਚ ਲਿਖਿਆ, ‘‘ਥ੍ਰੋ ਬੈਕ...ਡਾਂਸ ਨੂੰ ਯਾਦ ਕਰ ਰਹੀ ਹਾਂ।”
ਬੀਤੇ ਦਿਨੀਂ ਉਹ ਵਿਦਿਆ ਬਾਲਨ ਦੇ ਲੀਡ ਰੋਲ ਵਾਲੀ ਫਿਲਮ ‘ਸ਼ਕੁੰਤਲਾ ਦੇਵੀ’ 'ਚ ਨਜ਼ਰ ਆਈ ਸੀ ਜਦ ਉਸ ਦੀ ਅਗਲੀ ਫਿਲਮ ਅਨੁਰਾਗ ਬਸੁ ਦੀ ‘ਲੁੱਡੋ’ ਹੋਵੇਗੀ, ਜੋ ਇੱਕ ਅਲੱਗ ਤਰ੍ਹਾਂ ਦੀ ਕਾਮੇਡੀ ਫਿਲਮ ਹੈ। ਉਸ ਨਾਲ ਇਸ 'ਚ ਅਭਿਸ਼ੇਕ ਬੱਚਨ, ਰਾਜ ਕੁਮਾਰ ਰਾਓ, ਆਦਿੱਤਯ ਰਾਏ ਹੈਦਰੀ, ਫਾਤਿਮਾ ਸਨਾ ਸ਼ੇਖ਼ ਵਰਗੇ ਕਲਾਕਾਰ ਵੀ ਹਨ।
ਇਸ ਦੇ ਇਲਾਵਾ ਉਸ ਦੀਆਂ ਅਗਲੀਆਂ ਫਿਲਮਾਂ 'ਚ ‘ਪਗਲੈਟ’ ਵੀ ਸ਼ਾਮਲ ਹੈ। ਦੱਸਿਆ ਜਾਂਦਾ ਹੈ ਕਿ ਇਸ ਦੀ ਕਹਾਣੀ ਵੀ ਕਾਫੀ ਹਟ ਕੇ ਹੈ।