ਐਕਟਰ ਅਨੁਪਮ ਖੇਰ ਤੇ ਸਤੀਸ਼ ਕੌਸ਼ਿਕ ਦੀ ਜੋੜੀ ਇਕੱਠੇ ਇੱਕ ਫਿਲਮ ਲਈ ਕੰਮ ਕਰਨ ਵਾਲੀ ਹੈ। ਗੌਰਤਲਬ ਹੈ ਕਿ ਦੋਵੇਂ ਵਿਵੇਕ ਰਾਜਨ ਅਗਨੀਹੋਤਰੀ ਦੀ ਫਿਲਮ ‘ਦ ਲਾਸਟ ਸ਼ੋਅ’ ਲਈ ਸ਼ੂਟਿੰਗ ਸ਼ੁਰੂ ਕਰ ਰਹੇ ਹਨ। 65 ਸਾਲ ਤੋਂ ਵੱਧ ਉਮਰ ਦੇ ਕਲਾਕਾਰਾਂ ਨੂੰ ਵੀ ਕੋਰਟ ਵੱਲੋਂ ਕੰਮ ਕਰਨ ਦੀ ਪਰਮਿਸ਼ਨ ਮਿਲਣ ਦੇ ਬਾਅਦ ਦੋਵੇਂ ਤਿਆਰ ਹਨ।
ਅਨੁਪਮ ਖੇਰ ਦਾ ਕਹਿਣਾ ਹੈ ਕਿ ਮੌਜੂਦਾ ਦੌਰ ਵਿੱਚ ਲੋਕਾਂ ਨੂੰ ਸਕਾਰਾਤਮਕ ਅਤੇ ਹਾਸੇ-ਮਜ਼ਾਕ ਨਾਲ ਭਰਪੂਰ ਕੰਟੈਂਟ ਚਾਹੀਦਾ ਹੈ। ਜਦ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਲਵ ਤੇ ਬਿਊਟੀ ਨਾਲ ਭਰਪੂਰ ਸਟੋਰੀ ਬਾਰੇ ਡਾਇਰੈਕਟਰ ਨੇ ਦੱਸਿਆ ਤਾਂ ਉਹ ਇਸ ਫਿਲਮ ਲਈ ਤਿਆਰ ਹੋਏ। ਸਤੀਸ਼ ਕੌਸ਼ਿਕ ਨੇ ਇਸ ਬਾਰੇ ਕਿਹਾ ਕਿ ਉਹ ਸ਼ੁਰੂ ਵਿੱਚ ਥੋੜ੍ਹਾ ਝਿਜਕ ਰਹੇ ਸਨ ਹਾਲਾਤ ਨੂੰ ਦੇਖਦੇ ਹੋਏ, ਪਰ ਬਾਅਦ ਵਿੱਚ ਸਭ ਮਿਲੇ ਤਾਂ ਸਾਰਿਆਂ ਨੇ ਮਿਲ ਕੇ ਕਿਹਾ ਕਿ ਉਹ ਕੰਮ ਕਰਨਗੇ ਅਤੇ ਮਿਸਾਲ ਪੇਸ਼ ਕਰਨਗੇ ਕਿ ਸ਼ੋਅ ਮਸਟ ਗੋਨ, ਪਰ ਪੂਰੀ ਅਹਿਤੀਆਤ ਦੇ ਨਾਲ।