Welcome to Canadian Punjabi Post
Follow us on

19

September 2020
ਬ੍ਰੈਕਿੰਗ ਖ਼ਬਰਾਂ :
ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਹੁਣ ਰਾਜ ਸਭਾ 'ਚ ਰੋਕਣ ਦਾ ਮੌਕਾ : ਭਗਵੰਤ ਮਾਨਕੈਪਟਨ ਨੇ ਕਿਹਾ: ਨਵੇਂ ਖੇਤੀ ਕਾਨੂੰਨ ਅਕਾਲੀ ਦਲ ਦੀ ਭਾਈਵਾਲੀ ਵਾਲੀ ਕੇਂਦਰ ਸਰਕਾਰ ਦੀ 'ਕਿਸਾਨ ਮਾਰੂ, ਪੰਜਾਬ ਮਾਰੂ' ਸਾਜ਼ਿਸ਼ ਦਾ ਹਿੱਸਾ ਖੇਤੀ ਆਰਡੀਨੈਂਸਾਂ ਖਿਲਾਫ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ , ਟਵੀਟ ਕਰਕੇ ਦਿੱਤੀ ਜਾਣਕਾਰੀਹਰਸਿਮਰਤ ਕੌਰ ਬਾਦਲ ਨੇ ਮੋਦੀ ਕੈਬਨਿਟ ਤੋਂ ਦਿੱਤਾ ਅਸਤੀਫਾਖੇਤੀਬਾੜੀ ਬਾਰੇ ਕੇਂਦਰੀ ਆਡਰੀਨੈਂਸ ਤਿਆਰ ਕਰਨ ਦੀ ਪ੍ਰਕਿਰਿਆ `ਚ ਅਮਰਿੰਦਰ ਸਰਕਾਰ ਆਪਣੀ ਸ਼ਮੂਲੀਅਤ ਬਾਰੇ ਵਾਈਟ ਪੇਪਰ ਜਾਰੀ ਕਰੇ : ਅਕਾਲੀ ਦਲਬਿਲ ਦੇ ਵਿਰੋਧ 'ਚ ਵੋਟ ਪਾਉਣ ਬਾਰੇ ਕੋਰਾ ਝੂਠ ਬੋਲ ਰਹੇ ਹਨ ਸੁਖਬੀਰ ਸਿੰਘ ਬਾਦਲ : ਭਗਵੰਤ ਮਾਨਕੈਪਟਨ ਵੱਲੋਂ ਕਿਸਾਨਾਂ ਖਿਲਾਫ ਦਰਜ ਕੇਸ ਵਾਪਿਸ ਲੈਣ ਦਾ ਐਲਾਨ, ਧਾਰਾ 144 ਦੀ ਉਲੰਘਣਾ ਦਾ ਕੋਈ ਨਵਾਂ ਕੇਸ ਦਰਜ ਨਹੀਂ ਹੋਵੇਗਾ ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ 'ਤੇ ਹਮਲਾ ਤੇ ਕਤਲ ਦਾ ਮਾਮਲਾ ਸੁਲਝਾਇਆ : ਮੁੱਖ ਮੰਤਰੀ ਵੱਲੋਂ ਐਲਾਨ
ਕੈਨੇਡਾ

ਨਿਊ ਬਰੰਜ਼ਵਿੱਕ ਵਿੱਚ ਵੋਟਰਾਂ ਨੇ ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਦੇ ਹੱਕ ਵਿੱਚ ਦਿੱਤਾ ਫਤਵਾ

September 15, 2020 07:17 AM

ਫਰੈਡਰਿਕਟਨ, 14 ਸਤੰਬਰ (ਪੋਸਟ ਬਿਊਰੋ) : ਨਿਊ ਬਰੰਜ਼ਵਿੱਕ ਦੇ ਵੋਟਰਾਂ ਨੇ ਸੋਮਵਾਰ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦੇ ਹੱਕ ਵਿੱਚ ਫਤਵਾ ਦੇ ਦਿੱਤਾ| ਕੋਵਿਡ-19 ਮਹਾਂਮਾਰੀ ਫੈਲਣ ਤੋਂ ਬਾਅਦ ਕੈਨੇਡਾ ਵਿੱਚ ਹੋਈ ਇਹ ਆਪਣੀ ਕਿਸਮ ਦੀ ਵਿਲੱਖਣ ਚੋਣ ਹੈ|
ਵੋਟਿੰਗ ਬੰਦ ਹੋਣ ਤੋਂ ਇੱਕ ਘੰਟੇ ਬਾਅਦ ਹੀ ਪ੍ਰੀਮੀਅਰ ਬਲੇਨ ਹਿੱਗਜ਼ ਦੀ ਅਗਵਾਈ ਵਾਲੇ ਕੰਜ਼ਰਵੇਟਿਵਾਂ ਨੇ 27 ਹਲਕਿਆਂ ਵਿੱਚ ਦਬਦਬਾ ਕਾਇਮ ਕਰਕੇ ਮੋਰਚਾ ਫਤਹਿ ਕਰ ਲਿਆ| ਲਿਬਰਲਾਂ ਨੂੰ 18, ਗ੍ਰੀਨ ਪਾਰਟੀ ਨੂੰ ਤਿੰਨ ਤੇ ਪੀਪਲਜ਼ ਅਲਾਇੰਸ ਨੂੰ ਇੱਕ ਹਲਕੇ ਵਿੱਚ ਸਫਲਤਾ ਮਿਲੀ|
2003 ਵਿੱਚ ਬਰਨਾਰਡ ਲੌਰਡ ਦੀ ਅਗਵਾਈ ਵਿੱਚ ਟੋਰੀਜ਼ ਨੂੰ ਮਿਲੀ ਜਿੱਤ ਤੋਂ ਬਾਅਦ ਨਿਊ ਬਰੰਜ਼ਵਿੱਕ ਵਿੱਚ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਸਰਕਾਰ ਨੂੰ ਲਗਾਤਾਰ ਦੋ ਵਾਰੀ ਜਿੱਤ ਹਾਸਲ ਹੋਈ ਹੋਵੇ| ਚਾਰ ਹਫਤੇ ਪਹਿਲਾਂ ਹਿੱਗਜ਼ ਵੱਲੋਂ ਅਚਨਚੇਤੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ| ਇਸ ਲਈ ਉਨ੍ਹਾਂ ਇਹ ਕਾਰਨ ਦੱਸਿਆ ਸੀ ਕਿ ਪ੍ਰੋਵਿੰਸ ਵਿੱਚ ਮਹਾਂਮਾਰੀ ਦੇ ਚੱਲਦਿਆਂ 21 ਮਹੀਨੇ ਪੁਰਾਣੀ ਉਨ੍ਹਾਂ ਦੀ ਸਰਕਾਰ ਨੂੰ ਸਥਿਰਤਾ ਦੀ ਕਾਫੀ ਘਾਟ ਮਹਿਸੂਸ ਹੋ ਰਹੀ ਹੈ|
ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ਉੱਤੇ ਸਿਆਸੀ ਮੌਕਾਪ੍ਰਸਤੀ ਦਾ ਦੋਸ਼ ਲਾਇਆ ਸੀ ਪਰ ਹਿੱਗਜ਼ ਨੇ ਇਹ ਦਾਅ ਖੇਡ ਲਿਆ ਕਿਉਂਕਿ ਕੋਵਿਡ-19 ਮਹਾਂਮਾਰੀ ਦੌਰਾਨ ਬਿਹਤਰੀਨ ਲੀਡਰਸ਼ਿਪ ਕਾਰਨ ਚੁਫੇਰਿਓਂ ਉਨ੍ਹਾਂ ਦੀ ਸ਼ਲਾਘਾ ਹੋ ਰਹੀ ਸੀ| ਆਪਣੀ ਚੋਣ ਮੁਹਿੰਮ ਦੇ ਆਖਰੀ ਹਫਤੇ ਹਿੱਗਜ਼ ਨੇ ਆਖਿਆ ਕਿ ਉਹ ਬਹੁਗਿਣਤੀ ਨਾਲ ਜਿੱਤਣਾ ਚਾਹੁੰਦੇ ਹਨ ਤਾਂ ਕਿ ਟੋਰੀਜ਼ ਹੈਲਥ ਕੇਅਰ ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਵੱਲ ਧਿਆਨ ਦੇ ਸਕਣ| ਉਨ੍ਹਾਂ ਇਹ ਵੀ ਚੇਤਾਇਆ ਸੀ ਕਿ ਇਸ ਮੌਕੇ ਕਿਸੇ ਵੀ ਤਰ੍ਹਾਂ ਦੇ ਹੋਰ ਬਦਲ ਨਾਲ ਪ੍ਰੋਵਿੰਸ ਨੂੰ ਖਤਰਾ ਹੋ ਸਕਦਾ ਹੈ|
66 ਸਾਲਾ ਹਿੱਗਜ਼ ਨੇ ਇਹ ਵੀ ਆਖਿਆ ਸੀ ਕਿ ਹੋ ਸਕਦਾ ਹੈ ਕਿ ਉਹ ਬੋਰਿੰਗ ਹੋਣ ਪਰ ਉਹ ਭਰੋਸੇਯੋਗ ਹਨ| ਵਿਧਾਨਸਭਾ ਭੰਗ ਹੋਣ ਸਮੇਂ 20 ਸੀਟਾਂ ਟੋਰੀਜ਼ ਕੋਲ, 20 ਲਿਬਰਲਾਂ ਕੋਲ, ਤਿੰਨ ਗ੍ਰੀਨਜ਼ ਕੋਲ ਅਤੇ ਤਿੰਨ ਪੀਪਲਜ਼ ਅਲਾਇੰਸ ਕੋਲ ਸਨ, ਇਸ ਤੋਂ ਇਲਾਵਾ ਇੱਕ ਆਜ਼ਾਦ ਉਮੀਦਵਾਰ ਕੋਲ ਸੀ ਤੇ ਦੋ ਖਾਲੀ ਸਨ| 49 ਸੀਟਾਂ ਵਾਲੇ ਹਾਊਸ ਵਿੱਚ ਬਹੁਗਿਣਤੀ ਲਈ 25 ਸੀਟਾਂ ਦੀ ਲੋੜ ਸੀ|

Have something to say? Post your comment