Welcome to Canadian Punjabi Post
Follow us on

20

October 2020
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾਸ਼੍ਰੋਮਣੀ ਅਕਾਲੀ ਦਲ ਨੇ ਡੀ ਜੀ ਪੀ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਕਿਸਾਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਪਾਰਟੀ ਉਨ੍ਹਾਂ ਦਾ ਕਰੇਗੀ ਘਿਰਾਓ ਮੁੱਖ ਮੰਤਰੀ ਵੱਲੋਂ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼, ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੁੱਲ੍ਹਣਗੇਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਟੁੱਟਣਾ ਅਤਿ ਮੰਦਭਾਗਾ, ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕਿਆਂ ਨੂੰ ਤੁਰੰਤ ਦੂਰ ਕਰੇ : ਢੀਂਡਸਾ
ਅੰਤਰਰਾਸ਼ਟਰੀ

ਕੇਂਦਰੀ ਨੇਪਾਲ ਵਿੱਚ ਢਿੱਗਾਂ ਡਿੱਗਣ ਨਾਲ 11 ਮੌਤਾਂ, 20 ਲਾਪਤਾ

September 15, 2020 02:02 AM

ਕਾਠਮੰਡੂ, 14 ਸਤੰਬਰ (ਪੋਸਟ ਬਿਊਰੋ)- ਕੇਂਦਰੀ ਨੇਪਾਲ ਵਿੱਚ ਕੱਲ੍ਹ ਸਾਰੀ ਰਾਤ ਪਏ ਮੀਂਹ ਪੈਣ ਨਾਲ ਡਿੱਗੀਆਂ ਢਿੱਗਾਂ ਕਾਰਨ ਤਿੰਨ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਏ ਤੇ 11 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 20 ਹੋਰ ਲਾਪਤਾ ਹਨ। ਇਸ ਬਾਰੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੜਕੇ 2.30 ਵਜੇ ਦੀ ਹੈ, ਜਦੋਂ ਕਾਠਮੰਡੂ ਦੇ ਪੂਰਬ ਵੱਲ ਕਰੀਬ 120 ਕਿਲੋਮੀਟਰ ਦੂਰ ਸਿੰਧੂਪਾਲਚੌਕ ਜ਼ਿਲੇ ਵਿੱਚ ਲਗਾਤਾਰ ਪੈਂਦੇ ਮੀਂਹ ਨਾਲ ਪਹਾੜਾਂ ਤੋਂ ਡਿੱਗੀਆਂ ਮਿੱਟੀ ਦੀਆਂ ਢਿੱਗਾਂ ਨੇ ਨਾਗਪੁਜੇ, ਭੀਰਖੜਕਾ ਅਤੇ ਨੇਵਾਰ ਤੋਲੇ ਪਿੰਡਾਂ ਨੂੰ ਲਪੇਟ ਵਿੱਚ ਲੈ ਲਿਆ।
‘ਮਾਈ ਰਿਪਬਲਿਕਾ` ਦੀ ਰਿਪੋਰਟ ਅਨੁਸਾਰ ਮਿੱਟੀ ਦੀਆਂ ਢਿੱਗਾਂ ਡਿੱਗਣ ਵੇਲੇ ਇਨ੍ਹਾਂ ਪਿੰਡਾਂ ਦੇ ਲੋਕ ਗੂੜ੍ਹੀ ਨੀਂਦ ਵਿੱਚ ਸਨ। ਸਿੰਧੂਪਾਲਚੌਕ ਦੇ ਜ਼ਿਲਾ ਪੁਲਸ ਮੁਖੀ ਰਾਜਨ ਅਧਿਕਾਰੀ ਨੇ ਦੱਸਿਆ ਕਿ ਸੱਤ ਲਾਸ਼ਾਂ ਘਟਨਾ ਇੱਕ ਪਿੰਡ ਵਿੱਚੋਂ ਅਤੇ ਦੋ ਹੋਰ ਦੋ ਨਦੀਆਂ ਵਿੱਚੋਂ ਮਿਲੀਆਂ ਹਨ। ਪੀੜਤਾਂ ਵਿੱਚੋਂ ਤਿੰਨ ਜਣੇ ਨਾਗਪੁਜੇ, ਤਿੰਨ ਭੀਰਖੜਕਾ ਅਤੇ ਤਿੰਨ ਨੇਵਾਰ ਤੋਲੇ ਪਿੰਡ ਦੇ ਸਨ। ਅਧਿਕਾਰੀ ਨੇ ਦੱਸਿਆ ਕਿ ਬਾਹਰਾਬਿਸ ਨਗਰ ਕੌਂਸਲ ਦੇ ਖੇਤਰ ਘੁਮਬਾਂਗ ਦੀ ਇਸ ਘਟਨਾ ਵਿੱਚ 20 ਵਿਅਕਤੀ ਲਾਪਤਾ ਹੋ ਗਏ ਹਨ। ਇਸ ਦੌਰਾਨ ਹੋਏ ਬਾਕੀ ਨੁਕਸਾਨ ਦਾ ਅਸਲ ਅੰਦਾਜ਼ਾ ਲਾਇਆ ਜਾਣਾ ਬਾਕੀ ਹੈ, ਪਰ ਮੁੱਢਲੇ ਤੌਰ `ਤੇ ਤਿੰਨ ਪਿੰਡਾਂ ਦੇ 15 ਮਕਾਨ ਤਹਿਸ-ਨਹਿਸ ਹੋਣ ਦਾ ਅਨੁਮਾਨ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਥਾਈਲੈਂਡ ਵਿੱਚ ਸਰਕਾਰ ਵਿਰੋਧੀ ਮੁਜ਼ਾਹਰੇ ਵਧਣ ਕਾਰਨ ਬੈਂਕਾਕ ਵਿੱਚ ਐਮਰਜੈਂਸੀ ਲਾਗੂ
ਫਰਾਂਸ ਵਿੱਚਟੀਚਰ ਦੇ ਕਤਲ ਪਿੱਛੋਂ ਮੁਸਲਮਾਨ ਜਥੇਬੰਦੀਆਂ ਦੇ ਅੱਡਿਆਂ ਉੱਤੇ ਛਾਪੇ
ਭਾਰਤੀ ਮੂਲ ਦੀ ਕੁੜੀ ਨੇ ਕੋਵਿਡ-19 ਦਾ ਸੰਭਾਵਤ ਇਲਾਜ ਲੱਭ ਕੇ 25 ਹਜ਼ਾਰ ਡਾਲਰ ਦਾ ਇਨਾਮ ਜਿੱਤਿਆ
ਅਲਾਸਕਾ ਵਿੱਚ ਆਇਆ ਜ਼ਬਰਦਸਤ ਭੂਚਾਲ, ਸੁਨਾਮੀ ਦਾ ਖਤਰਾ ਟਲਿਆ
ਬ੍ਰਿਟੇਨ ਵਿੱਚਆਪਣੀ ਰੱਖਿਆ ਲਈ ਤਿੰਨ ਕਤਲ ਵਾਲਾ ਪੰਜਾਬੀ ਰਿਹਾਅ
ਆਨਲਾਈਨ ਕਲਾਸ ਵਿੱਚ ਬੱਚੀ ਦੀ ਦਾਦੀ ਨੂੰ ਦੌਰਾ ਪਿਆ, ਟੀਚਰ ਨੇ ਜਾਨ ਬਚਾਈ
ਸਿਡਨੀ ਦੇ ਨਵੇਂ ਕੌਮਾਂਤਰੀ ਹਵਾਈ ਅੱਡੇ ਵਾਸਤੇ ਜ਼ਮੀਨੀ ਸੌਦੇ ਦੀ ਜਾਂਚ ਸ਼ੁਰੂ
ਪਾਬੰਦੀ ਲੱਗਣ ਕਾਰਨ ਭਾਰਤ ਤੋਂ ਮਗਰੋਂ ਟਿਕਟੌਕ ਨੇ ਪਾਕਿਸਤਾਨ ਵੀ ਛੱਡਿਆ
ਇਮਰਾਨ ਖਾਨ ਨੇ ਕਿਹਾ: ਫੌਜੀ ਰਾਸ਼ਟਰਪਤੀ ਜਿ਼ਆ ਉਲ ਹੱਕ ਦੇ ਬੂਟ ਸਾਫ ਕਰ ਕੇ ਨਵਾਜ਼ ਸ਼ਰੀਫ ਲੀਡਰ ਬਣਿਆ ਸੀ
ਟੀਚਰ ਦਾ ਸਿਰ ਧੜ ਨਾਲੋਂ ਅੱਡ ਕਰਨ ਵਾਲੇ ਮਸ਼ਕੂਕ ਨੂੰ ਪੁਲਿਸ ਨੇ ਮਾਰ ਮੁਕਾਇਆ