Welcome to Canadian Punjabi Post
Follow us on

28

October 2020
ਟੋਰਾਂਟੋ/ਜੀਟੀਏ

ਹਾਲਟਨ ਦੇ ਦੋ ਸਕੂਲਾਂ ਵਿੱਚ ਕੋਵਿਡ-19 ਦੇ ਦੋ ਮਾਮਲੇ ਆਏ ਸਾਹਮਣੇ

September 14, 2020 11:28 PM

ਹਾਲਟਨ, 14 ਸਤੰਬਰ (ਪੋਸਟ ਬਿਊਰੋ) : ਹਾਲਟਨ ਡਿਸਟ੍ਰਿਕਟ ਸਕੂਲ ਬੋਰਡ (ਐਚਡੀਐਸਬੀ) ਵੱਲੋਂ ਐਤਵਾਰ ਨੂੰ ਕੋਵਿਡ-19 ਦੇ ਦੋ ਮਾਮਲੇ ਰਿਪੋਰਟ ਕੀਤੇ ਗਏ|
ਓਕਵਿੱਲ ਵਿੱਚ 2820 ਵੈਸਟੋਕ ਟਰੇਲਜ਼ ਬੋਲੀਵੀਆਰਡ ਵਿਖੇ ਸਥਿਤ ਗਾਰਥ ਵੈੱਬ ਸੈਕੰਡਰੀ ਸਕੂਲ ਵਿੱਚ ਕੋਵਿਡ-19 ਦੇ ਇੱਕ ਮਾਮਲੇ ਦੀ ਪੁਸ਼ਟੀ ਹੋਈ ਹੈ| ਦੂਜਾ ਮਾਮਲਾ ਬ੍ਰੈਂਟ ਹਿੱਲਜ਼ ਪਬਲਿਕ ਸਕੂਲ, ਜੋ ਕਿ 2330 ਡੰਕਾਸਟਰ ਡਰਾਈਵ, ਬਰਲਿੰਗਟਨ ਵਿੱਚ ਸਥਿਤ ਹੈ, ਵਿੱਚ ਸਾਹਮਣੇ ਆਇਆ ਹੈ|
ਐਚਡੀਐਸਬੀ ਵੱਲੋਂ ਕੋਵਿਡ-19 ਐਡਵਾਈਜ਼ਰੀ ਪੇਜ ਮੇਨਟੇਨ ਕੀਤਾ ਜਾਂਦਾ ਹੈ, ਜਿਸ ਵਿੱਚ ਸਕੂਲਾਂ ਦੀ ਲਿਸਟ ਦੇ ਨਾਲ ਨਾਲ ਕੋਵਿਡ-19 ਸਟੇਟਸ ਵੀ ਅਪਡੇਟ ਕੀਤਾ ਜਾਂਦਾ ਹੈ|

Have something to say? Post your comment