ਟੋਰਾਂਟੋ, 14 ਸਤੰਬਰ (ਪੋਸਟ ਬਿਊਰੋ) : ਟੋਰਾਂਟੋ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਬਲੂਅਰ ਅਤੇ ਲੈਂਡਸਡਾਊਨ ਇਲਾਕੇ ਵਿੱਚ ਜੈਂਟਲਮੈਨਜ਼ ਕਲੱਬ ਨਾਲ ਸਬੰਧਤ ਸੱਤ ਵਿਅਕਤੀ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ|
ਕੱਲ੍ਹ ਸਿਹਤ ਅਧਿਕਾਰੀਆਂ ਵੱਲੋਂ ਇੱਕ ਨੋਟਿਸ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਕਿ ਬਲੂਅਰ ਸਟਰੀਟ ਵੈਸਟ ਉੱਤੇ ਸਥਿਤ ਕਲੱਬ ਪੈਰਾਡਾਈਜ਼ ਦੇ ਸਰਪ੍ਰਸਤ ਤੇ ਛੇ ਸਟਾਫ ਮੈਂਬਰ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ| ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਉਹ 4 ਸਤੰਬਰ ਤੋਂ ਪਾਜ਼ੀਟਿਵ ਹਨ| ਉਨ੍ਹਾਂ ਆਖਿਆ ਹਾਲਾਂਕਿ ਸਰਪ੍ਰਸਤਾਂ ਵਿੱਚ ਇਸ ਵਾਇਰਸ ਦਾ ਖਤਰਾ ਭਾਵੇਂ ਘੱਟ ਹੈ ਪਰ ਜੋ ਕੋਈ ਵੀ 29 ਅਗਸਤ ਤੋਂ 10 ਸਤੰਬਰ ਦਰਮਿਆਨ ਕਲੱਬ ਗਿਆ ਹੈ ਤਾਂ ਉਸ ਨੂੰ ਆਪਣੇ ਲੱਛਣਾਂ ਬਾਰੇ ਖੁਦ ਧਿਆਨ ਰੱਖਣਾ ਚਾਹੀਦਾ ਹੈ|
ਕਲੱਬ ਮਾਲਕਾਂ ਵੱਲੋਂ ਦੋ ਹਫਤਿਆਂ ਲਈ ਕਲੱਬ ਨੂੰ ਬੰਦ ਕਰ ਦਿੱਤਾ ਗਿਆ ਹੈ| ਟੋਰਾਂਟੋ ਵਿੱਚ ਸਟ੍ਰਿੱਪ ਕਲੱਬ ਨਾਲ ਸਬੰਧਤ ਕੋਵਿਡ-19 ਐਕਸਪੋਜ਼ਰ ਦਾ ਇਹ ਦੂਜਾ ਮਾਮਲਾ ਸਾਹਮਣੇ ਆਇਆ ਹੈ|