Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਮਨੋਰੰਜਨ

ਇਸ ਤਰ੍ਹਾਂ ਫਿਲਮੀ ਦੁਨੀਆ ਵਿੱਚ ਆਏ ਸ਼ਿਵ

September 14, 2020 09:34 AM

‘ਸ਼ੈਤਾਨ’, ‘ਬੌਸ’ ਅਤੇ ‘ਖੁਦਾ ਹਾਫਿਜ਼’ ਵਰਗੀਆਂ ਫਿਲਮਾਂ ਲਈ ਅਭਿਨੇਤਾ ਸ਼ਿਵ ਪੰਡਿਤ ਦਾ ਅਭਿਨੇਤਾ ਬਣਨਾ ਇੱਕ ਸੰਯੋਗ ਸੀ। ਅਭਿਨੇਤਾ ਬਣਨ ਤੋਂ ਪਹਿਲਾਂ ਉਹ ਰੇਡੀਓ ਜੌਕੀ ਸਨ, ਪਰ ਕਿਸੇ ਕਾਰਨ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤਾਂ ਉਨ੍ਹਾਂ ਨੇ ਐਕਟਿੰਗ ਵੱਲ ਰੁਖ਼ ਕੀਤਾ। ਸ਼ਿਵ ਨੇ ਇਹ ਰਾਜ਼ ਇੰਸਟਾਗ੍ਰਾਮ ਲਾਈਵ 'ਤੇ ਗੱਲਬਾਤ ਦੌਰਾਨ ਆਪਣੇ ਪ੍ਰਸ਼ੰਸਕਾਂ ਕੋਲ ਖੋਲ੍ਹਿਆ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਨੌਕਰੀ ਤੋਂ ਕੱਢੇ ਜਾਣ ਸਮੇਂ ਉਸ ਦੇ ਬੌਸ ਨੇ ਉਸ ਨੂੰ ਕਿਹਾ ਸੀ ਕਿ ਉਸ ਨਾਲ ਹੋਣ ਵਾਲੀ ਇਹੀ ਸਭ ਤੋਂ ਬਿਹਤਰ ਚੀਜ਼ ਹੈ। ਨੌਕਰੀ ਤੋਂ ਕੱਢੇ ਜਾਣ ਦੇ ਬਾਅਦ ਮਿਲੇ ਭੱਤੇ ਨਾਲ ਉਸ ਨੇ ਖੂਬ ਪਾਰਟੀ ਕੀਤੀ। ਇਸੇ ਦੌਰਾਨ ਕਿਸਮਤ ਨਾਲ ਉਸ ਨੂੰ ਕੁਝ ਐਡ ਫਿਲਮਾਂ ਵਿੱਚ ਕੰਮ ਕਰਨ ਦੀ ਆਫਰ ਮਿਲ ਗਈ, ਜਿਸ ਨਾਲ ਫਿਲਮ ‘ਬਧਾਈ ਹੋ’ ਦੇ ਨਿਰਦੇਸ਼ਕ ਅਮਿਤ ਸ਼ਰਮਾ ਬਤੌਰ ਡਾਇਰੈਕਟਰ ਅਤੇ ਫਿਲਮ ‘ਦੰਗਲ’ ਦੇ ਡਾਇਰੈਕਟਰ ਨਿਤੇਸ਼ ਤਿਵਾੜੀ ਬਤੌਰ ਕ੍ਰਿਏਟਿਵ ਡਾਇਰੈਕਟਰ ਜੁੜੇ ਸਨ। ਇਸ ਵਿੱਚ ਕੰਮ ਕਰਨ ਦੇ ਬਾਅਦ ਸ਼ਿਵ ਦਾ ਰੁਝਾਨ ਐਕਟਿੰਗ ਵੱਲ ਵਧਿਆ ਅਤੇ ਉਸ ਨੇ ਅਭਿਨੇਤਾ ਬਣਨ ਦਾ ਫੈਸਲਾ ਕੀਤਾ।
ਫਿਲਮ ‘ਖੁਦਾ ਹਾਫਿਜ਼' ਵਿੱਚ ਫੈਜ਼ ਅਬੂ ਮਲਿਕ ਦੇ ਕਿਰਦਾਰ ਵਿੱਚ ਸ਼ਿਵ ਦਾ ਮੁੱਛਾਂ ਵਾਲਾ ਲੁਕ ਖੂਬ ਪਸੰਦ ਕੀਤਾ ਗਿਆ। ਇਸ ਦੌਰਾਨ ਜਦ ਕੁਝ ਪ੍ਰਸ਼ੰਸਕਾਂ ਨੇ ਉਨ੍ਹਾਂ ਤੋਂ ਉਨ੍ਹਾਂ ਦੀਆਂ ਮੁੱਛਾਂ ਬਾਰੇ ਪੁੱਛਿਆ ਤਾਂ ਸ਼ਿਵ ਨੇ ਕਿਹਾ, ‘ਮੇਰੀਆਂ ਮੁੱਛਾਂ ਮੇਰੇ ਤੋਂ ਜ਼ਿਆਦਾ ਮਸ਼ਹੂਰ ਹੋ ਗਈਆਂ ਹਨ। ਮੈਨੂੰ ਆਪਣੀਆਂ ਮੁੱਛਾਂ ਨੂੰ ਕਿਸੇ ਆਨਲਾਈਨ ਪਲੇਟਪਾਰਮ 'ਤੇ ਵੇਚ ਦੇਣਾ ਚਾਹੀਦਾ ਹ ੈ। ਇਸ ਦੀ ਚੰਗੀ ਕੀਮਤ ਮਿਲ ਸਕਦੀ ਹੈ।’

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ