Welcome to Canadian Punjabi Post
Follow us on

28

October 2020
ਮਨੋਰੰਜਨ

ਹਲਕਾ ਫੁਲਕਾ

September 14, 2020 09:33 AM

ਨਵ ਵਿਆਹੁਤਾ ਨੂੰ ਉਸ ਦੀ ਸੱਸ ਕਹਿਣ ਲੱਗੀ, ‘‘ਧੀਏ, ਅੱਜ ਤੋਂ ਮੈਨੂੰ ਆਪਣੀ ਮਾਂ ਅਤੇ ਸਹੁਰਾ ਸਾਹਿਬ ਨੂੰ ਆਪਣਾ ਪਿਤਾ ਸਮਝ।”

ਸ਼ਾਮ ਨੂੰ ਜਦੋਂ ਉਸ ਦਾ ਪਤੀ ਆਇਆ ਤਾਂ ਦੁਲਹਨ ਬੋਲੀ, ‘‘ਮੰਮੀ ਜੀ, ਭਰਾ ਜੀ ਦਫਤਰ ਤੋਂ ਆ ਗਏ।”
*********
ਇੱਕ ਵਾਰ ਇੱਕ ਕਾਰ ਦੀ ਨੀਲਾਮੀ ਹੋ ਰਹੀ ਸੀ-1 ਲੱਖ, ਦੋ ਲੱਖ, ਤਿੰਨ ਲੱਖ...।
ਰਮਨ (ਹੈਰਾਨੀ ਨਾਲ), ‘‘ਇਸ ਖਟਾਰਾ ਕਾਰ ਵਿੱਚ ਅਜਿਹਾ ਕੀ ਹੈ, ਜੋ ਇਸ ਦੀ ਇੰਨੀ ਉਚੀ ਬੋਲੀ ਲੱਗ ਰਹੀ ਹੈ?”
ਸੇਲਜ਼ਮੈਨ,‘‘ਇਸ ਦੇ ਅੱਜ ਤੱਕ 10 ਐਕਸੀਡੈਂਟ ਹੋਏ ਹਨ, ਹਰ ਵਾਰ ਸਿਰਫ ਪਤਨੀ ਮਰਦੀ ਹੈ, ਪਤੀ ਸਹੀ-ਸਲਾਮਤ ਰਹਿੰਦਾ ਹੈ।”
ਰਮਨ (ਖੁਸ਼ ਹੋ ਕੇ), ‘‘10 ਲੱਖ।”
*********
ਸੋਫੇ 'ਤੇ ਬੈਠੀ ਚਮੇਲੀ ਆਪਣੇ ਪਤੀ ਨੇੜੇ ਸਰਕ ਕੇ ਬੋਲੀ, ‘‘ਕਿਉਂ ਜੀ, ਤੁਸੀਂ ਅਜਿਹਾ ਕਿਉਂ ਕਰਦੇ ਹੋ? ਜਦੋਂ ਵੀ ਮੈਂ ਕੋਲ ਆਉਂਦੀ ਹਾਂ, ਤੁਸੀਂ ਤੁਰੰਤ ਐਨਕ ਲਾ ਕੇ ਬੈਠ ਜਾਂਦੇ ਹੋ।”
ਅਨਿਲ,‘‘ਡਾਕਟਰ ਨੇ ਮੈਨੂੰ ਇਲਾਜ ਕਰਨ ਵੇਲੇ ਕਿਹਾ ਸੀ ਕਿ ਜਦੋਂ ਵੀ ਸਿਰਦਰਦ ਕੋਲ ਆਉਣ ਲੱਗੇ ਤੁਰੰਤੇ ਐਨਕ ਲਾ ਲਿਆ ਕਰ।”

Have something to say? Post your comment