Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਮੈਲਬੌਰਨ ਵਿੱਚ ਲਾਕਡਾਊਨ ਦੇ ਖਿਲਾਫ਼ ਰੋਸ ਪ੍ਰਦਰਸ਼ਨ, 74 ਜਣੇ ਗ੍ਰਿਫ਼ਤਾਰ, 176 ਨੂੰ ਜੁਰਮਾਨਾ

September 14, 2020 07:34 AM

ਮੈਲਬੌਰਨ, 13 ਸਤੰਬਰ, (ਪੋਸਟ ਬਿਊਰੋ)- ਆਸਟਰੇਲੀਆ ਵਿੱਚ ਕੋਰੋਨਾ ਵਾਇਰਸ ਦੇ ਡਰ ਹੇਠ ਲਾਈਆਂ ਪਾਬੰਦੀਆਂਦਾ ਵਿਰੋਧ ਹੋਣ ਲੱਗ ਪਿਆ ਹੈ। ਇਸ ਐਤਵਾਰ ਕਈ ਥਾਂ ਲੋਕਾਂ ਨੇ ਇਸ ਵਿਰੁੱਧ ਰੋਸ ਪ੍ਰਗਟ ਕੀਤਾ ਹੈ। ਆਸਟਰੇਲੀਆ ਦੇ ਵਿਕਟੋਰੀਆ ਵਿੱਚ ਪੁਲਿਸ ਨੇ ਇਕ ਲਾਕਡਾਊਨ ਵਿਰੋਧੀ ਰੈਲੀ ਦੌਰਾਨ 74 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ 176 ਲੋਕਾਂ ਨੂੰ ਜੁਰਮਾਨੇ ਕੀਤੇ ਹਨ। ਇਸ ਮੌਕੇ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਦੀ ਝੜਪ ਵੀ ਹੋਈ ਹੈ।
ਪ੍ਰਸ਼ਾਸਨ ਤੇ ਪੁਲਸ ਅਧਿਕਾਰੀਆਂ ਦੇ ਦੱਸਣ ਮੁਤਾਬਕ 250 ਤੋਂ ਵੱਧ ਲੋਕ ਕੁਈਨ ਵਿਕਟੋਰੀਆ ਮਾਰਕੀਟ ਵਿਚ ਇਕੱਠੇ ਹੋਏ ਤੇ ਰੈਲੀ ਕੀਤੀ ਹੈ। ਸੈਂਕੜੇ ਲੋਕ ਮੈਲਬੌਰਨ ਵਿਚ ਚੱਲਦੇ ਸਟੇਜ-4 ਲਾਕਡਾਊਨ ਦੇ ਵਿਰੁੱਧ ‘ਫਰੀਡਮ ਵਾਕ` ਵਾਸਤੇ ਕਈ ਗਰੁੱਪਾਂ ਵਿਚ ਆਏ ਸਨ। ਪੁਲਿਸ ਦੇਮੁਤਾਬਕ ਬਰੁਡ ਈਸਟ ਦਾ ਇੱਕ 44 ਸਾਲਾ ਵਿਅਕਤੀ ਇਸ ਰੈਲੀ ਦੇ ਮੁੱਖ ਪ੍ਰਬੰਧਕਾਂ ਵਿਚੋਂਸੀ। ਉਹ ਹਿਰਾਸਤ ਵਿਚ ਹੈ ਅਤੇ ਉਸ ਉੱਤੇ ਦੋਸ਼ ਲਾਏ ਜਾ ਸਕਦੇ ਹਨ। ਉਸਦੇ ਘਰ ਦੀ ਤਲਾਸ਼ੀ ਲਈ ਗਈ ਹੈ।ਅੱਜ ਦੇ ਵਿਰੋਧ ਪ੍ਰਦਰਸ਼ਨਾਂ ਮੌਕੇ ਇੱਕ ਵਿਅਕਤੀ ਨੂੰ ਪੁਲਿਸ ਉੱਤੇ ਹਮਲਾ ਕਰਨ ਦੇ ਦੋਸ਼ ਹੇਠ ਫੜਿਆ ਗਿਆ ਹੈ।ਵਿਕਟੋਰੀਆ ਪੁਲਿਸ ਦੇਬਿਆਨ ਮੁਤਾਬਕ ‘ਬਹੁਤ ਸਾਰੇ ਪ੍ਰਦਰਸ਼ਨਕਾਰੀ ਹਮਲਾਵਰ ਸਨ ਤੇ ਅਧਿਕਾਰੀਆਂ ਨੂੰ ਹਿੰਸਾ ਦੀ ਧਮਕੀ ਦਿੰਦੇ ਸਨ।’ ਬਿਆਨ ਵਿਚ ਇਹ ਕਿਹਾ ਗਿਆ ਹੈ ਕਿ ਇਹ ਦੇਖਣਾ ਬਹੁਤ ਨਿਰਾਸ਼ਾਜਨਕ ਸੀ ਕਿ ਲੋਕਾਂ ਨੇ ਸਿਰਫ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ, ਸਗੋਂ ਸਾਰੀਆਂ ਚੇਤਾਵਨੀਆਂ ਦੇ ਬਾਵਜੂਦ ਦੂਸਰੇ ਵਿਕਟੋਰੀਅਨ ਲੋਕਾਂ ਦੀ ਜਾਨ ਨੂੰ ਖਤਰਾ ਖੜਾ ਕੀਤਾ ਹੈ।’ਪਤਾ ਲੱਗਾ ਹੈ ਕਿ ਵਿਕਟੋਰੀਆ ਸੀ ਬੀ ਡੀ ਵਿਚ ਪੀਲ ਸਟਰੀਟ ਉੱਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਇਕ ਗਰੁੱਪ ਇਕੱਠਾ ਹੋਇਆ ਸੀ ਤੇ ਉਨ੍ਹਾਂ ਕੋਲ ਹਥਿਆਰ ਸਨ।ਅਧਿਕਾਰੀਆਂ ਨੇ ਭਾਰੀ ਹਥਿਆਰਾਂ ਨਾਲ ਲੈਸ ਇਕ ਆਦਮੀ ਨੂੰ ਖਿੱਚਦੇ ਦੇਖਿਆ ਗਿਆ। ਜਦੋਂ ਇਹ ਲੋਕ ਅੰਦਰੂਨੀ ਸ਼ਹਿਰ ਵਿਚ ਅਦਾਲਤ ਨੇੜੇ ਮਾਰਚ ਕਰ ਰਹੇ ਸਨਤਾਂ ਇਕ ਹੋਰ ਗਰੁੱਪ ਨੂੰ ‘ਆਜ਼ਾਦੀ’ ਦੇ ਨਾਅਰੇ ਲਾਉਂਦਾ ਸੁਣਿਆ ਗਿਆ,।
ਸਮਝਿਆ ਜਾਂਦਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਸਰਹੱਦੀ ਪਾਬੰਦੀਆਂ ਦੀ ਉਲੰਘਣਾ ਕਰ ਕੇ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਮੈਲਬੌਰਨ ਤੱਕ ਯਾਤਰਾ ਕੀਤੀ ਹੈ। ਇਕ ਮਾਂ-ਧੀ, ਜਿਹੜੀਆਂ ਮੈਲਬੌਰਨ ਦੇ ਉੱਤਰ ਵਿਚੋਂ ਦੋ ਘੰਟੇ ਦੂਰੀ ਉੱਤੇਪੈਂਦੇ ਬੇਂਦਿਗੋ ਤੋਂ ਆਈਆਂ ਸਨ, ਨੇ ਪੁਲਿਸ ਨੂੰ ਦੱਸਿਆ ਕਿ ਜੇ ਉਨ੍ਹਾਂ ਨੂੰ ਜੁਰਮਾਨਾ ਲਾਇਆ ਜਾਂਦਾ ਹੈ ਤੇ ਅਦਾਲਤ ਵਿਚ ਪੇਸ਼ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ। ਇਹ ਓਦੋਂ ਹੋਇਆ, ਜਦੋਂ ਮੈਲਬੌਰਨ ਦੇ ਸੀ ਬੀ ਡੀ ਵਿਚ ਕੱਲ੍ਹ ਹੋਏ ਵਿਰੋਧ ਪ੍ਰਦਰਸ਼ਨਾਂ ਨੂੰ ਪ੍ਰਸ਼ਾਸਨ ਨੇ ਕੁਚਲ ਦਿੱਤਾ ਸੀ। ਅੱਜ ਅਧਿਕਾਰੀਆਂ ਨੇ ਭੀੜ ਤੋਂ ਬਚਣ ਦੀ ਕੋਸ਼ਿਸ਼ ਦੇ ਲਈ ਵਿਰੋਧ ਪ੍ਰਦਰਸ਼ਨ ਨੂੰ ਛੋਟੇ ਟੋਲਿਆਂ ਦੀ ਇੱਕ ਲੜੀ ਵਿਚ ਤੋੜ ਦਿੱਤਾ।ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਰੜੇ ਹੱਥੀਂ ਸਿੱਝਣ ਦੇ ਦੋਸ਼ਾਂ ਵਿਚਕਾਰ ਪੁਲਿਸ ਦੀ ਪ੍ਰਸ਼ੰਸਾ ਕੀਤੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ