Welcome to Canadian Punjabi Post
Follow us on

15

July 2025
 
ਕੈਨੇਡਾ

ਗਾਰੰਟੀਸ਼ੁਦਾ ਬੇਸਿਕ ਆਮਦਨ ਦਾ ਮਾਮਲਾ ਬਣਿਆ ਲਿਬਰਲ ਕਾਕਸ ਦੀ ਤਰਜੀਹ

September 14, 2020 07:23 AM

ਓਟਵਾ, 13 ਸਤੰਬਰ (ਪੋਸਟ ਬਿਊਰੋ) : ਇੱਕ ਪਾਸੇ ਕੋਵਿਡ-19 ਮਹਾਂਮਾਰੀ ਦੌਰਾਨ ਟਰੂਡੋ ਸਰਕਾਰ ਲੋਕਾਂ ਦੀ ਮਦਦ ਕਰਨ ਅਤੇ ਅਰਥਚਾਰੇ ਨੂੰ ਮੁੜ ਖੜ੍ਹਾ ਕਰਨ ਲਈ ਜੱਦੋ-ਜਹਿਦ ਕਰ ਰਹੀ ਹੈ। ਇਸ ਦੌਰਾਨ ਸਾਰੇ ਕੈਨੇਡੀਅਨਾਂ ਲਈ ਗਾਰੰਟੀਸ਼ੁਦਾ ਬੇਸਿਕ ਆਮਦਨ ਦਾ ਮਾਮਲਾ ਫੈਡਰਲ ਸਰਕਾਰ ਲਈ ਉੱਘਾ ਨੀਤੀਗਤ ਮਾਮਲਾ ਬਣਿਆ ਹੋਇਆ ਹੈ|
ਪਾਰਟੀ ਦੇ ਹੋਣ ਜਾ ਰਹੇ ਕੌਮੀ ਇਜਲਾਸ ਵਿੱਚ ਇਸ ਮਾਮਲੇ ਨੂੰ ਮੁੱਖ ਤੌਰ ਉੱਤੇ ਨੀਤੀ ਵਿੱਚ ਸ਼ਾਮਲ ਕੀਤੇ ਜਾਣ ਦੀ ਲਿਬਰਲ ਕਾਕਸ ਵੱਲੋਂ ਮੰਗ ਕੀਤੀ ਜਾ ਰਹੀ ਹੈ| ਕਈ ਐਮਪੀਜ਼ ਨੇ ਤਾਂ ਇਸ ਨੂੰ ਐਨੀ ਅਹਿਮੀਅਤ ਦੇ ਦਿੱਤੀ ਹੈ ਕਿ ਉਹ ਇਸ ਨੂੰ ਆਪਣਾ ਮੁੱਖ ਮਤਾ ਬਣਾ ਚੁੱਕੇ ਹਨ| ਬਹੁਤਿਆਂ ਦਾ ਕਹਿਣਾ ਹੈ ਕਿ 12 ਤੋਂ 15 ਨਵੰਬਰ ਤੱਕ ਹੋਣ ਵਾਲੇ ਇਜਲਾਸ ਵਿੱਚ ਇਸ ਵਿਸ਼ੇ ਉੱਤੇ ਹੀ ਬਹਿਸ ਤੇ ਫਿਰ ਵੋਟ ਕਰਵਾਈ ਜਾਵੇਗੀ|
ਲਿਬਰਲ ਪਾਰਟੀ ਦੀਆਂ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਆਰਗੇਨਾਈਜੇæਸ਼ਨਜ਼ ਅਤੇ ਵੱਖ ਵੱਖ ਕਮਿਸ਼ਨਜ਼ ਵੱਲੋਂ ਸੁਝਾਏ ਗਏ 50 ਮਤਿਆਂ ਵਿੱਚ ਇਹ ਮੁੱਦਾ ਸੱਭ ਤੋਂ ਮੂਹਰੇ ਰੱਖਿਆ ਗਿਆ ਹੈ| ਰਜਿਸਟਰਡ ਲਿਬਰਲਜ਼ ਦਰਮਿਆਨ ਦੋ ਹਫਤੇ ਤੱਕ ਚੱਲਣ ਵਾਲੀ ਆਨਲਾਈਨ ਗੱਲਬਾਤ ਦਾ ਵੀ ਇਹ ਮੁੱਖ ਮੁੱਦਾ ਰਹਿਣ ਵਾਲਾ ਹੈ|
ਗਾਰੰਟੀਸ਼ੁਦਾ ਬੇਸਿਕ ਇਨਕਮ ਦੀ ਮੰਗ ਕਰਨ ਵਾਲੇ ਇੱਕਲੇ ਲਿਬਰਲ ਐਮਪੀਜ਼ ਹੀ ਨਹੀਂ ਹਨ| ਸਗੋਂ ਦੇਸ਼ ਦੇ ਕੋਨੇ ਕੋਨੇ ਵਿੱਚੋਂ ਇਸ ਮਾਮਲੇ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਅਪਨਾਉਣ ਦੀ ਮੰਗ ਉੱਠ ਰਹੀ ਹੈ|  

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਮੀਗ੍ਰੇਸ਼ਨ 'ਤੇ ਸਖ਼ਤ ਰੁਖ਼ ਅਪਣਾਉਣ ਦੀ ਲੋੜ : ਪੋਇਲੀਵਰ ਮਾਂਟਰੀਅਲ ਦੀਆਂ ਗਲੀਆਂ ਵਿੱਚ ਫਿਰ ਭਰਿਆ ਪਾਣੀ, ਲੋਕਾਂ ਦੇ ਬੇਸਮੈਂਟ ਤੇ ਗਰਾਜਾਂ `ਚ ਭਰਿਆ ਪਾਣੀ ਰੀਨਾ ਵਿਰਕ ਦੇ ਕਾਤਲ ਦੀ ਡਰੱਗ ਟੈਸਟ `ਚ ਅਸਫਲ ਰਹਿਣ ਤੋਂ ਬਾਅਦ ਪੈਰੋਲ ਰੱਦ ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਸਲਾਈਡਾਂ ਰਾਹੀਂ ਯਾਤਰੀ ਕੱਢੇ ਬਾਹਰ ਐਲਗਿਨ ਅਤੇ ਲੌਰੀਅਰ ਵਿਖੇ ਮਾਰੇ ਗਏ ਪੈਦਲ ਯਾਤਰੀਆਂ ਨੂੰ ਸ਼ਰਧਾਂਜਲੀ ਵਜੋਂ ਓਟਵਾ ਨਿਵਾਸੀ ਹੋਏ ਇਕੱਠੇ ਸੇਂਟ-ਫ੍ਰਾਂਸੋਆ ਨਦੀ `ਚੋਂ ਮਿਲੀ ਕਾਰ, ਅੰਦਰੋਂ ਇੱਕ ਲਾਸ਼ ਵੀ ਮਿਲੀ ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ