Welcome to Canadian Punjabi Post
Follow us on

01

July 2025
 
ਕੈਨੇਡਾ

ਫੈਡਰਲ ਸਰਕਾਰ ਲਈ ਅਹਿਮ ਬਣਿਆ ਨਵੇਂ ਕਮਾਂਡਰ ਦੀ ਚੋਣ ਦਾ ਮੁੱਦਾ

September 14, 2020 07:07 AM

ਓਟਵਾ, 13 ਸਤੰਬਰ (ਪੋਸਟ ਬਿਊਰੋ) : ਭਰੋਸੇ ਦੇ ਵੋਟ ਦਾ ਸਾਹਮਣਾ ਕਰਨ ਤੋਂ ਪਹਿਲਾਂ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇ ਨਵੇਂ ਕਮਾਂਡਰ ਦੀ ਚੋਣ ਕਰਨ ਦਾ ਮੁੱਦਾ ਫੈਡਰਲ ਸਰਕਾਰ ਲਈ ਇਸ ਸਮੇਂ ਕਾਫੀ ਅਹਿਮ ਬਣਿਆ ਹੋਇਆ ਹੈ| ਮਾਹਿਰਾਂ ਦਾ ਮੰਨਣਾ ਹੈ ਕਿ ਜੇ ਚੋਣਾਂ ਕਰਵਾਉਣੀਆਂ ਵੀ ਪੈਂਦੀਆਂ ਹਨ ਤਾਂ ਇਸ ਤਰ੍ਹਾਂ ਕੀਤੀ ਜਾ ਰਹੀ ਦੇਰੀ ਸਦਕਾ ਫੌਜ ਨੂੰ ਸੇਧ ਦੇਣ ਵਾਲਾ ਕੋਈ ਨਹੀਂ ਬਚੇਗਾ|
ਜਨਰਲ ਜੌਨਾਥਨ ਵਾਂਸ ਦਾ ਜਾਨਸ਼ੀਨ ਕੌਣ ਬਣੇਗਾ ਅਤੇ ਚੀਫ ਆਫ ਡਿਫੈਂਸ ਸਟਾਫ ਦੀ ਕਮਾਨ ਕੌਣ ਸਾਂਭੇਗਾ ਅਜੇ ਤੱਕ ਇਸ ਬਾਰੇ ਕਿਸੇ ਦੀ ਚੋਣ ਨਹੀਂ ਕੀਤੀ ਗਈ ਹੈ| ਹਾਲਾਂਕਿ ਇੱਕ ਸਪਸ਼ਟ ਬਦਲ ਨਜ਼ਰ ਆ ਰਿਹਾ ਹੈ ਪਰ ਸ਼ਾਇਦ ਕੋਈ ਹੋਰ ਲਿਬਰਲਾਂ ਨੂੰ ਵਧੇਰੇ ਮੁਆਫਕ ਬੈਠੇ, ਇਸ ਲਈ ਅਜੇ ਇਸ ਪਾਸੇ ਕੋਈ ਜੋæਰ ਨਹੀਂ ਲਾਇਆ ਜਾ ਰਿਹਾ|
ਕੈਨੇਡੀਅਨ ਫੋਰਸਿਜ਼ ਕਾਲਜ ਪ੍ਰੋਫੈਸਰ ਐਲਨ ਓਕਰੌਸ ਨੇ ਆਖਿਆ ਕਿ ਆਮ ਤੌਰ ਉੱਤੇ ਇਹ ਮੰਨਿਆ ਜਾਂਦਾ ਹੈ ਕਿ ਜਿਸ ਸ਼ਖਸ ਨੇ ਤਿੰਨ ਸਟਾਰ ਹਾਸਲ ਕਰਨ ਤੱਕ ਦਾ ਮੁਕਾਮ ਹਾਸਲ ਕੀਤਾ ਹੋਵੇ ਉਹ ਇਸ ਅਹੁਦੇ ਨੂੰ ਚੰਗੀ ਤਰ੍ਹਾਂ ਸਾਂਭ ਸਕਦਾ ਹੈ| ਪਰ ਲਿਬਰਲਾਂ ਦੀ ਤਰਜੀਹ ਕਿਸ ਪਾਸੇ ਵੱਲ ਹੈ ਗੱਲ ਇੱਥੇ ਆ ਕੇ ਮੁੱਕਦੀ ਹੈ|
ਲਿਬਰਲ ਸਰਕਾਰ ਇਹ ਸੰਕੇਤ ਵੀ ਦੇ ਚੁੱਕੀ ਹੈ ਕਿ 23 ਸੰਤਬਰ ਨੂੰ ਰਾਜ ਭਾਸ਼ਣ ਤੋਂ ਪਹਿਲਾਂ ਉਹ ਨਵੇਂ ਚੀਫ ਆਫ ਡਿਫੈਂਸ ਸਟਾਫ ਦਾ ਐਲਾਨ ਕਰਨਾ ਚਾਹੁੰਦੀ ਹੈ| ਨੈਸ਼ਨਲ ਡਿਫੈਂਸ ਵਿਭਾਗ ਦੇ ਸੂਤਰਾਂ ਅਨੁਸਾਰ ਪਿਛਲੇ ਹਫਤੇ ਕੁੱਝ ਕੁ ਇੰਟਰਵਿਊਜ਼ ਵੀ ਇਸ ਸਬੰਧ ਵਿੱਚ ਕੀਤੀਆਂ ਗਈਆਂ ਹਨ| ਇਸ ਸਮੇਂ ਲਿਬਰਲ ਸਰਕਾਰ ਦੀ ਸਪਸ਼ਟ ਪਸੰਦ ਲੈਫਟੀਨੈਂਟ ਜਨਰਲ ਮਾਈਕ ਰੂਲੋ ਲੱਗ ਰਹੇ ਹਨ|
ਸਾਬਕਾ ਓਟਵਾ ਪੁਲਿਸ ਆਫੀਸਰ ਰਹਿ ਚੁੱਕੇ ਰੂਲੋ 9/11 ਤੋਂ ਬਾਅਦ ਮੁੜ ਸੈਨਾ ਵਿੱਚ ਸ਼ਾਮਲ ਹੋਏ ਤੇ ਉਨ੍ਹਾਂ 2014 ਵਿੱਚ ਕਮਾਂਡਰ ਆਫ ਕੈਨੇਡਾਜ਼ ਸਪੈਸ਼ਲ ਫੋਰਸਿਜ਼ ਬਣਨ ਤੋਂ ਪਹਿਲਾਂ ਕਈ ਸਾਲ ਇਸ ਖੇਤਰ ਵਿੱਚ ਬਿਤਾਏ| ਉਨ੍ਹਾਂ ਨੂੰ ਪਹਿਲਾਂ ਕੈਨੇਡੀਅਨ ਜੁਆਇੰਟ ਆਪਰੇਸ਼ਨਜ਼ ਕਮਾਂਡ ਦਾ ਕਮਾਂਡਰ ਥਾਪਿਆ ਗਿਆ ਤੇ ਪਿੱਛੇ ਜਿਹੇ ਉਹ ਵਾਂਸ ਦੇ ਸੈਕਿੰਡ ਇਨ ਕਮਾਂਡ ਬਣੇ|

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ