Welcome to Canadian Punjabi Post
Follow us on

28

October 2020
ਟੋਰਾਂਟੋ/ਜੀਟੀਏ

ਕੁਈਨ ਤੇ ਪੋਰਟਲੈਂਡ ਸਟਰੀਟਸ ਉੱਤੇ ਛੁਰੇਬਾਜ਼ੀ ਵਿੱਚ ਇੱਕ ਜ਼ਖ਼ਮੀ

September 14, 2020 06:38 AM

ਟੋਰਾਂਟੋ, 13 ਸਤੰਬਰ (ਪੋਸਟ ਬਿਊਰੋ) : ਟੋਰਾਂਟੋ ਦੇ ਫੈਸ਼ਨ ਡਿਸਟ੍ਰਿਕਟ ਵਿੱਚ ਸ਼ਨਿੱਚਰਵਾਰ ਸ਼ਾਮ ਨੂੰ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ|
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਸ਼ ਲੇਨ ਨੇੜੇ ਕੁਈਨ ਸਟਰੀਟ ਵੈਸਟ ਦੇ ਦੱਖਣ ਵਿੱਚ ਪੋਰਟਲੈਂਡ ਸਟਰੀਟ ਉੱਤੇ ਵਾਪਰੀ ਛੁਰੇਬਾਜ਼ੀ ਦੀ ਘਟਨਾ ਦੇ ਸਬੰਧ ਵਿੱਚ ਸ਼ਾਮੀਂ 6:16 ਉੱਤੇ ਸੱਦਿਆ ਗਿਆ| ਪੈਰਾਮੈਡਿਕਸ ਨੇ ਦੱਸਿਆ ਕਿ ਇੱਕ ਵਿਅਕਤੀ, ਜਿਸ ਦੀ ਛਾਤੀ ਤੇ ਖੱਬੀ ਬਾਂਹ ਉੱਤੇ ਕਿਸੇ ਤਿੱਖੀ ਚੀਜ਼ ਨਾਲ ਵਾਰ ਕੀਤੇ ਗਏ ਸਨ, ਨੂੰ ਉਹ ਹਸਪਤਾਲ ਲੈ ਕੇ ਗਏ|
ਜਾਂਚਕਾਰਾਂ ਨੇ ਦੱਸਿਆ ਕਿ ਮਸ਼ਕੂਕ ਸਾਈਕਲ ਉੱਤੇ ਮੌਕੇ ਤੋਂ ਫਰਾਰ ਹੋ ਗਿਆ| ਮਸ਼ਕੂਕ ਪੰਜ ਫੁੱਟ ਦਸ ਇੰਚ ਦਾ, 150 ਪਾਉਂਡ ਵਜ਼ਨ ਦਾ ਬਲੌਂਡ-ਗ੍ਰੇਅ ਵਾਲਾਂ ਵਾਲਾ ਵਿਅਕਤੀ ਦੱਸਿਆ ਗਿਆ ਹੈ| ਉਸ ਨੇ ਲਾਲ ਰੰਗ ਦਾ ਕੋਟ ਪਾਇਆ ਹੋਇਆ ਸੀ|

Have something to say? Post your comment