Welcome to Canadian Punjabi Post
Follow us on

15

July 2025
 
ਕੈਨੇਡਾ

ਨਹੀਂ ਰਹੀ ਸੱਭ ਤੋਂ ਪ੍ਰਭਾਵਸ਼ਾਲੀ ਮਹਿਲਾ ਸਿਆਸੀ ਸ਼ਖਸੀਅਤ ਐਲੀਨ ਕ੍ਰੈਚੀਅਨ

September 14, 2020 06:24 AM

ਓਟਵਾ, 13 ਸਤੰਬਰ (ਪੋਸਟ ਬਿਊਰੋ) : ਐਲੀਨ ਕ੍ਰੈਚੀਅਨ ਸ਼ਾਇਦ ਸੱਭ ਤੋਂ ਪ੍ਰਭਾਵਸ਼ਾਲੀ ਮਹਿਲਾ ਸਿਆਸੀ ਸ਼ਖਸੀਅਤ ਹੋਵੇ ਜਿਸ ਨੂੰ ਕੈਨੇਡੀਅਨਜ਼ ਜਾਣਦੇ ਹੋਣਗੇ|
ਉਨ੍ਹਾਂ ਨੂੰ ਅਕਸਰ ਸਿਆਸੀ ਈਵੈਂਟਸ ਉੱਤੇ ਵੇਖਿਆ ਜਾ ਸਕਦਾ ਸੀ| ਪਤਲੀ ਜਿਹੀ ਪਰ ਬਹੁਤ ਹੀ ਪ੍ਰਭਾਵਸ਼ਾਲੀ ਸ਼ਖਸੀਅਤ ਦੀ ਮਾਲਕ ਐਲੀਨ ਨੂੰ ਅਕਸਰ ਆਪਣੇ ਪਤੀ ਸਾਬਕਾ ਪ੍ਰਧਾਨ ਮੰਤਰੀ ਜੀਨ ਕ੍ਰੈਚੀਅਨ ਨਾਲ ਵੇਖਿਆ ਗਿਆ ਪਰ ਉਨ੍ਹਾਂ ਨੇ ਜਨਤਕ ਤੌਰ ਉੱਤੇ ਕਦੇ ਸ਼ਾਇਦ ਹੀ ਕੁੱਝ ਬੋਲਿਆ ਹੋਵੇ| ਪਰ ਐਲੀਨ ਹਮੇਸ਼ਾਂ ਕ੍ਰੈਚੀਅਨ ਦੀ ਸੱਭ ਤੋਂ ਭਰੋਸੇਯੋਗ ਤੇ ਆਤਮਵਿਸ਼ਵਾਸ ਨਾਲ ਲਬਰੇਜ ਸਲਾਹਕਾਰ ਰਹੀ| ਕ੍ਰੈਚੀਅਨ ਹਮੇਸ਼ਾਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਥੰਮ੍ਹ ਦੱਸਦੇ ਰਹੇ ਹਨ|
ਪਰਿਵਾਰ ਦੇ ਬੁਲਾਰੇ ਨੇ ਦੱਸਿਆ ਕਿ ਐਲੀਨ ਕ੍ਰੈਚੀਅਨ ਦੀ ਮੌਤ ਸ਼ਨਿੱਚਰਵਾਰ ਸਵੇਰੇ ਉਨ੍ਹਾਂ ਦੇ ਸ਼ਵਿਨੀਗੈਨ, ਕਿਊਬਿਕ ਸਥਿਤ ਘਰ ਵਿੱਚ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਈ| ਉਹ 84 ਸਾਲਾਂ ਦੀ ਸੀ| ਮੌਤ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ| ਲੰਮੇਂ ਸਮੇਂ ਤੱਕ ਕ੍ਰੈਚੀਅਨ ਦੇ ਸਹਾਇਕ ਰਹੇ ਐਡੀ ਗੋਲਡਨਬਰਗ ਨੇ ਆਖਿਆ ਕਿ ਪ੍ਰਧਾਨ ਮੰਤਰੀ ਕ੍ਰੈਚੀਅਨ ਇਹ ਮੰਨਦੇ ਸਨ ਕਿ ਐਲੀਨ ਤੋਂ ਬਿਨਾਂ ਉਹ ਕਦੇ ਪ੍ਰਧਾਨ ਮੰਤਰੀ ਬਣਨ ਬਾਰੇ ਸੋਚ ਵੀ ਨਹੀਂ ਸਨ ਸਕਦੇ|
ਉਨ੍ਹਾਂ ਆਖਿਆ ਕਿ ਉਹ ਜਾਣਦੀ ਸੀ ਕਿ ਉਹ ਚੁਣੀ ਨਹੀਂ ਜਾਵੇਗੀ, ਇਸ ਲਈ ਉਸ ਨੇ ਕਦੇ ਅਜਿਹਾ ਕਰਨ ਦਾ ਸੋਚਿਆ ਵੀ ਨਹੀਂ| ਪਰ ਉਹ ਗੁਪਤ ਢੰਗ ਨਾਲ ਕ੍ਰੈਚੀਅਨ ਨੂੰ ਸਮੇਂ ਸਿਰ ਹਮੇਸ਼ਾਂ ਸਹੀ ਸਲਾਹ ਦਿੰਦੀ ਰਹੀ| ਕ੍ਰੈਚੀਅਨ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਨ੍ਹਾਂ ਘਰ ਰਹਿ ਕੇ ਆਪਣੇ ਤਿੰਨ ਬੱਚਿਆਂ ਧੀ ਫਰਾਂਸ ਤੇ ਬੇਟਿਆਂ ਹਬਰਟ ਤੇ ਮਾਈਕਲ ਨੂੰ ਪਾਲਣ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ|
ਐਨੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਉਨ੍ਹਾਂ ਕਦੇ ਪੜ੍ਹਾਈ ਦਾ ਪੱਲਾ ਨਹੀਂ ਛੱਡਿਆ| ਅੰਗਰੇਜ਼ੀ ਤੋਂ ਇਲਾਵਾ ਉਨ੍ਹਾਂ ਨੂੰ ਇਟੈਲੀਅਨ, ਸਪੈਨਿਸ਼ ਤੇ ਫਰੈਂਚ ਵਿੱਚ ਮਹਾਰਤ ਹਾਸਲ ਸੀ| ਰੌਇਲ ਕੰਜ਼ਰਵੇਟਰੀ ਆਫ ਮਿਊਜ਼ਿਕ ਤੋਂ ਉਨ੍ਹਾਂ ਉਮਦਾ ਪਿਆਨਿਸਟ ਬਣਨ ਦੀ ਤਾਲੀਮ ਲਈ| 2010 ਵਿੱਚ ਉਹ ਸਡਬਰੀ ਵਿੱਚ ਲਾਰੈਂਚੀਅਨ ਯੂਨੀਵਰਸਿਟੀ ਦੀ ਪਹਿਲੀ ਚਾਂਸਲਰ ਬਣੀ|
70 ਸਾਲਾਂ ਤੱਕ ਉਹ ਪਲ ਪਲ ਕ੍ਰੈਚੀਅਨ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਰੀਆ ਜ਼ਿੰਮੇਵਾਰੀਆਂ ਪੂਰੀਆਂ ਕਰਦੀ ਰਹੀ| ਐਲੀਨ ਤੇ ਜੀਨ ਕ੍ਰੈਚੀਅਨ ਨੇ 10 ਸਤੰਬਰ ਨੂੰ ਆਪਣੇ ਵਿਆਹ ਦੀ 63ਵੀਂ ਵਰ੍ਹੇਗੰਢ ਮਨਾਈ ਸੀ|

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਮੀਗ੍ਰੇਸ਼ਨ 'ਤੇ ਸਖ਼ਤ ਰੁਖ਼ ਅਪਣਾਉਣ ਦੀ ਲੋੜ : ਪੋਇਲੀਵਰ ਮਾਂਟਰੀਅਲ ਦੀਆਂ ਗਲੀਆਂ ਵਿੱਚ ਫਿਰ ਭਰਿਆ ਪਾਣੀ, ਲੋਕਾਂ ਦੇ ਬੇਸਮੈਂਟ ਤੇ ਗਰਾਜਾਂ `ਚ ਭਰਿਆ ਪਾਣੀ ਰੀਨਾ ਵਿਰਕ ਦੇ ਕਾਤਲ ਦੀ ਡਰੱਗ ਟੈਸਟ `ਚ ਅਸਫਲ ਰਹਿਣ ਤੋਂ ਬਾਅਦ ਪੈਰੋਲ ਰੱਦ ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਸਲਾਈਡਾਂ ਰਾਹੀਂ ਯਾਤਰੀ ਕੱਢੇ ਬਾਹਰ ਐਲਗਿਨ ਅਤੇ ਲੌਰੀਅਰ ਵਿਖੇ ਮਾਰੇ ਗਏ ਪੈਦਲ ਯਾਤਰੀਆਂ ਨੂੰ ਸ਼ਰਧਾਂਜਲੀ ਵਜੋਂ ਓਟਵਾ ਨਿਵਾਸੀ ਹੋਏ ਇਕੱਠੇ ਸੇਂਟ-ਫ੍ਰਾਂਸੋਆ ਨਦੀ `ਚੋਂ ਮਿਲੀ ਕਾਰ, ਅੰਦਰੋਂ ਇੱਕ ਲਾਸ਼ ਵੀ ਮਿਲੀ ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ