Welcome to Canadian Punjabi Post
Follow us on

15

July 2025
 
ਕੈਨੇਡਾ

ਸਾਬਕਾ ਲਿਬਰਲ ਐਮਪੀ ਉੱਤੇ ਆਰਸੀਐਮਪੀ ਨੇ ਲਾਏ ਚਾਰਜਿਜ਼

September 12, 2020 01:15 AM

ਓਟਵਾ, 11 ਸਤੰਬਰ (ਪੋਸਟ ਬਿਊਰੋ) : ਆਰਸੀਐਮਪੀ ਨੇ ਸਾਬਕਾ ਲਿਬਰਲ ਐਮਪੀ ਰਾਜ ਗਰੇਵਾਲ ਨੂੰ ਵਿਸ਼ਵਾਸ ਤੋੜਨ ਦੇ ਚਾਰ ਮਾਮਲਿਆਂ ਤੇ 5000 ਡਾਲਰ ਤੋਂ ਵੱਧ ਦੇ ਫਰਾਡ ਦੇ ਮਾਮਲੇ ਵਿੱਚ ਚਾਰਜ ਕੀਤਾ ਹੈ|
ਆਰਸੀਐਮਪੀ ਨੇ ਆਖਿਆ ਕਿ ਇਹ ਚਾਰਜਿਜ਼ ਸਤੰਬਰ 2017 ਵਿੱਚ ਸ਼ੁਰੂ ਹੋਈ ਮੁਜਰਮਾਨਾ ਜਾਂਚ ਦਾ ਹੀ ਨਤੀਜਾ ਹਨ| ਜ਼ਿਕਰਯੋਗ ਹੈ ਕਿ ਉਸ ਸਮੇਂ ਆਰਸੀਐਮਪੀ ਨੂੰ ਗਰੇਵਾਲ ਦੇ ਐਮਪੀ ਰਹਿੰਦਿਆਂ ਕਥਿਤ ਤੌਰ ਉੱਤੇ ਸੱæਕੀ ਲੈਣ-ਦੇਣ ਕਰਨ ਦੇ ਮਾਮਲੇ ਵਿੱਚ ਐਲਰਟ ਕੀਤਾ ਗਿਆ ਸੀ| ਇੱਕ ਨਿਊਜ਼ ਰਲੀਜ਼ ਵਿੱਚ ਆਰਸੀਐਮਪੀ ਨੇ ਆਖਿਆ ਕਿ ਉਸ ਸਮੇਂ ਇਹ ਦੋਸ਼ ਲਾਇਆ ਗਿਆ ਸੀ ਕਿ ਗਰੇਵਾਲ ਵੱਲੋਂ ਕਈ ਮਿਲੀਅਨ ਡਾਲਰ ਦਾ ਨਿਜੀ ਲੋਨ ਲਿਆ ਗਿਆ ਸੀ ਪਰ ਉਹ ਇਸ ਦੀ ਰਸੀਦ ਐਥਿਕਸ ਕਮਿਸ਼ਨਰ ਨੂੰ ਵਿਖਾਉਣ ਵਿੱਚ ਅਸਫਲ ਰਹੇ ਸਨ|ਅਜਿਹੇ ਹਾਲਾਤ ਵਿੱਚ ਉਨ੍ਹਾਂ ਉੱਤੇ ਬ੍ਰੀਚ ਆਫ ਟਰਸਟ ਦਾ ਦੋਸ਼ ਲਾਇਆ ਗਿਆ ਸੀ|
ਇਹ ਵੀ ਆਖਿਆ ਗਿਆ ਕਿ ਗਰੇਵਾਲ ਵੱਲੋਂ ਇਹ ਲੋਨ ਆਪਣੇ ਨਿਜੀ ਫਾਇਦੇ ਲਈ ਆਪਣੇ ਪਬਲਿਕ ਆਫਿਸ ਦੀ ਵਰਤੋਂ ਕਰਦਿਆਂ ਹੋਇਆਂ ਲਏ ਗਏ| ਇਸ ਤੋਂ ਇਲਾਵਾ ਇਹ ਦੋਸ਼ ਵੀ ਲਾਏ ਗਏ ਸਨ ਕਿ ਉਨ੍ਹਾਂ ਸਰਕਾਰ ਵੱਲੋਂ ਦਿੱਤੇ ਹਲਕਾ ਆਫਿਸ ਸਬੰਧੀ ਫੰਡਾਂ ਨੂੰ ਵੀ ਆਪਣੇ ਨਿਜੀ ਫਾਇਦੇ ਲਈ ਵਰਤਿਆ| ਅਜਿਹਾ ਕਰਕੇ ਉਨ੍ਹਾਂ ਮੁਜਰਮਾਨਾ ਫਰਾਡ ਜਾਂ ਬ੍ਰੀਚ ਆਫ ਟਰਸਟ ਕੀਤਾ|
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਗਰੇਵਾਲ ਨੇ ਨਵੰਬਰ 2018 ਵਿੱਚ ਅਸਤੀਫਾ ਦੇ ਦਿੱਤਾ ਸੀ| ਉ੍ਹਨਾਂ ਆਖਿਆ ਸੀ ਕਿ ਉਹ ਨਿਜੀ ਤੇ ਮੈਡੀਕਲ ਕਾਰਨ ਕਰਕੇ ਅਸਤੀਫਾ ਦੇ ਰਹੇ ਹਨ| ਉਸ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਸੀ ਕਿ ਗਰੇਵਾਲ ਨੂੰ ਕਈ ਗੰਭੀਰ ਨਿਜੀ ਚੁਣੌਤੀਆਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ, ਇਹ ਭਾਵੇਂ ਔਖਾ ਫੈਸਲਾ ਹੈ ਪਰ ਸਹੀ ਹੈ| ਗਰੇਵਾਲ ਨੇ 2019 ਵਿੱਚ ਦੁਬਾਰਾ ਚੋਣਾਂ ਵਿੱਚ ਹਿੱਸਾ ਨਹੀਂ ਲਿਆ|

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਮੀਗ੍ਰੇਸ਼ਨ 'ਤੇ ਸਖ਼ਤ ਰੁਖ਼ ਅਪਣਾਉਣ ਦੀ ਲੋੜ : ਪੋਇਲੀਵਰ ਮਾਂਟਰੀਅਲ ਦੀਆਂ ਗਲੀਆਂ ਵਿੱਚ ਫਿਰ ਭਰਿਆ ਪਾਣੀ, ਲੋਕਾਂ ਦੇ ਬੇਸਮੈਂਟ ਤੇ ਗਰਾਜਾਂ `ਚ ਭਰਿਆ ਪਾਣੀ ਰੀਨਾ ਵਿਰਕ ਦੇ ਕਾਤਲ ਦੀ ਡਰੱਗ ਟੈਸਟ `ਚ ਅਸਫਲ ਰਹਿਣ ਤੋਂ ਬਾਅਦ ਪੈਰੋਲ ਰੱਦ ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਸਲਾਈਡਾਂ ਰਾਹੀਂ ਯਾਤਰੀ ਕੱਢੇ ਬਾਹਰ ਐਲਗਿਨ ਅਤੇ ਲੌਰੀਅਰ ਵਿਖੇ ਮਾਰੇ ਗਏ ਪੈਦਲ ਯਾਤਰੀਆਂ ਨੂੰ ਸ਼ਰਧਾਂਜਲੀ ਵਜੋਂ ਓਟਵਾ ਨਿਵਾਸੀ ਹੋਏ ਇਕੱਠੇ ਸੇਂਟ-ਫ੍ਰਾਂਸੋਆ ਨਦੀ `ਚੋਂ ਮਿਲੀ ਕਾਰ, ਅੰਦਰੋਂ ਇੱਕ ਲਾਸ਼ ਵੀ ਮਿਲੀ ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ