Welcome to Canadian Punjabi Post
Follow us on

30

October 2020
ਬ੍ਰੈਕਿੰਗ ਖ਼ਬਰਾਂ :
ਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤਕੈਪਟਨ ਵਲੋਂ 4 ਨਵੰਬਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਮੂਹ ਪਾਰਟੀਆਂ ਦੇ ਵਿਧਾਇਕਾਂ ਨੂੰ ਨਾਲ ਚੱਲਣ ਦੀ ਅਪੀਲਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੰਤਰੀਆਂ ਨਾਲ ਮੀਟਿੰਗ ਕੀਤੀ, ਨਿੱਜੀ ਥਰਮਲਾਂ ਦਾ ਘਿਰਾਓ ਜ਼ਾਰੀ ਰੱਖਣ ਦਾ ਐਲਾਨਆਰ.ਡੀ.ਐੱਫ. ਰੋਕ ਕੇ ਮੋਦੀ ਨੇ ਪੰਜਾਬ 'ਤੇ ਥੋਪਣੇ ਸ਼ੁਰੂ ਕੀਤੇ ਕਾਲੇ ਕਾਨੂੰਨ : ਹਰਪਾਲ ਚੀਮਾਪੇਂਡੂ ਵਿਕਾਸ ਫੰਡ ਬਾਰੇ ਕੇਂਦਰ ਸਰਕਾਰ ਦਾ ਫੈਸਲਾ ਮੰਦਭਾਗਾ, ਅਜਿਹੀ ਕੋਈ ਰਵਾਇਤ ਨਹੀਂ : ਕੈਪਟਨਦੇਸ਼ ਦੀਆਂ 500 ਤੋਂ ਵੱਧ ਕਿਸਾਨ ਜੱਥੇਬੰਦੀਆਂ ਹੋਈਆਂ ਇੱਕਜੁੱਟ, 5 ਨਵੰਬਰ ਨੂੰ ਦੇਸ਼-ਭਰ 'ਚ ਚੱਕਾ-ਜਾਮਮਾਈਕ ਪੈਂਸ ਦੇ ਪੰਜ ਨੇੜਲੇ ਅਧਿਕਾਰੀ ਪਾਏ ਗਏ ਕੋਵਿਡ-19 ਪਾਜ਼ੀਟਿਵਓਨਟਾਰੀਓ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 1000 ਮਾਮਲੇ ਆਏ ਸਾਹਮਣੇ
ਅੰਤਰਰਾਸ਼ਟਰੀ

ਕੋਰੋਨਾ ਬਾਰੇ ਟਰੰਪ ਜਾਣਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਰਿਹਾ

September 11, 2020 10:36 PM

ਸਾਨ ਫਰਾਂਸਿਸਕੋ, 11 ਸਤੰਬਰ (ਪੋਸਟ ਬਿਊਰੋ)- ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਸੀ ਓ ਬ੍ਰਾਇਨ ਨੇ ਕਿਹਾ ਹੈ ਕਿ ਵਾਸ਼ਿੰਗਟਨ ਪੋਸਟ ਦੇ ਸਹਿਯੋਗੀ ਸੰਪਾਦਕ ਬੌਬ ਵੁਡਵਰਡ ਦੀ ਨਵੀਂ ਪੁਸਤਕ ‘ਰੇਜ` ਰਾਸ਼ਟਰਪਤੀ ਟਰੰਪ ਦੇ ਅਹੁਦੇ ਲਈ ਸਭ ਤੋਂ ਵੱਡਾ ਰਾਸ਼ਟਰੀ ਸੁਰੱਖਿਆ ਖ਼ਤਰਾ ਹੋਵੇਗੀ।
ਡਿਪਟੀ ਨੈਸ਼ਨਲ ਸਕਿਓਰਟੀ ਸਲਾਹਕਾਰ ਮੈਥਿਊ ਪੋਟਿੰਗਰ ਵੀ ਇਸ ਗੱਲ ਨਾਲ ਸਹਿਮਤ ਹੋਏ ਹਨ ਅਤੇ ਉਨ੍ਹਾਂ ਦੱਸਿਆ ਕਿ ਚੀਨ ਦੇ ਕੋਰੋਨਾ ਦੇ ਸੰਪਰਕ ਵਿੱਚ ਜਾਣ ਤੋਂ ਬਾਅਦ ਸਪੱਸ਼ਟ ਹੋ ਗਿਆ ਸੀ ਕਿ ਸੰਸਾਰ ਨੂੰ 1918 ਵਿੱਚ ਫਲੂ ਦੀ ਮਹਾਂਮਾਰੀ ਦੇ ਬਰਾਬਰ ਇੱਕ ਸਿਹਤ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨੇ ਵਿਸ਼ਵ ਭਰ ਵਿੱਚ ਲੱਗਭਗ ਪੰਜ ਕਰੋੜ ਲੋਕਾਂ ਦੀ ਜਾਨ ਲੈ ਲਈ ਸੀ। ਦਸ ਦਿਨਾਂ ਬਾਅਦ ਟਰੰਪ ਨੇ ਵੁਡਵਰਡ ਨੂੰ ਬੁਲਾਇਆ ਅਤੇ ਦੱਸਿਆ ਕਿ ਉਸ ਨੂੰ ਲੱਗਦਾ ਸੀ ਕਿ ਸਥਿਤੀ ਜਨਤਕ ਤੌਰ `ਤੇ ਜਿੱਦਾਂ ਦੱਸੀ ਜਾ ਰਹੀ ਸੀ ਉਸ ਤੋਂ ਕਿਤੇ ਗੰਭੀਰ ਹੈ। ਉਸ ਵਕਤ ਟਰੰਪ ਆਪਣੇ ਦੇਸ਼ ਨੂੰ ਦੱਸ ਰਹੇ ਸਨ ਕਿ ਵਾਇਰਸ ਮੌਸਮੀ ਫਲੂ ਤੋਂ ਭੈੜਾ ਨਹੀਂ ਸੀ, ਉਹ ਭਵਿੱਖਬਾਣੀ ਕਰ ਰਹੇ ਸਨ ਕਿ ਇਹ ਜਲਦੀ ਖ਼ਤਮ ਹੋ ਜਾਵੇਗਾ ਅਤੇ ਜ਼ੋਰ ਦੇ ਕੇ ਕਿਹਾ ਸੀ ਕਿ ਕੋਰੋਨਾ ਅਮਰੀਕੀ ਸਰਕਾਰ ਦੇ ਪੂਰੀ ਤਰ੍ਹਾਂ ਕਾਬੂ ਹੇਠ ਹੈ।
ਡੋਨਾਲਡ ਟਰੰਪ ਨੇ 19 ਮਾਰਚ ਨੂੰ ਵੁਡਵਰਡ ਕੋਲ ਮੰਨਿਆ ਸੀ ਕਿ ਉਸ ਨੇ ਜਾਣਬੁੱਝ ਕੇ ਖ਼ਤਰੇ ਨੂੰ ਘੱਟ ਦੱਸਿਆ ਸੀ, ਕਿਉਂਕਿ ਉਹ ਹਮੇਸ਼ਾਂ ਲਈ ਇਸ ਦਾ ਨਿਪਟਾਰਾ ਕਰਨਾ ਚਾਹੁੰਦਾ ਸੀ। 19 ਮਾਰਚ ਦੇ ਇੰਟਰਵਿਊ `ਚ ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਉਸ ਨੂੰ ਵਾਇਰਸ ਦੀ ਗੰਭੀਰਤਾ ਲਈ ਮੁੱਖ ਕਾਰਨ ਕਿਉਂ ਬਣਾਇਆ ਗਿਆ ਤਾਂ ਟਰੰਪ ਨੇ ਕਿਹਾ ਤੁਹਾਡੇ ਨਾਲ ਇਮਾਨਦਾਰ ਹੋਣ ਲਈ ਮੈਂ ਕਹਾਂ ਕਿ ਮੈਂ ਹਮੇਸ਼ਾਂ ਇਸ ਨੂੰ ਖਤਮ ਕਰਨਾ ਚਾਹੁੰਦਾ ਸੀ। ਟਰੰਪ ਦੀ ਮਹਾਂਮਾਰੀ ਨਾਲ ਨਜਿੱਠਣ ਦੀ ਪੜਚੋਲ ਤੋਂ ਇਲਾਵਾ ਵੁੱਡਵਰਡ ਦੀ ਨਵੀਂ ਕਿਤਾਬ ‘ਰੇਜ` ਵਿੱਚ ਨਸਲੀ ਸਬੰਧਾਂ, ਉਤਰੀ ਕੋਰੀਆ ਨਾਲ ਕੂਟਨੀਤੀ ਤੇ ਪਿਛਲੇ ਦੋ ਸਾਲਾਂ ਵਿਚ ਉੱਭਰੇ ਹੋਰ ਕਈ ਮੁੱਦਿਆਂ ਨੂੰ ਵਿਸਥਾਰ ਪੂਰਵਕ ਸ਼ਾਮਲ ਕੀਤਾ ਗਿਆ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤ
ਚੋਣ ਤੋਂ ਪਹਿਲਾਂ ਸਰਵੇਖਣ ਵਿੱਚ ਰਾਸ਼ਟਰਪਤੀ ਵਜੋਂ ਟਰੰਪ ਉੱਤੇ ਜੋਅ ਬਿਡੇਨ ਅਜੇ ਵੀ ਭਾਰੂ
ਪਾਕਿਨੇ ਇੱਕ ਹੋਰ ਗੁਨਾਹ ਕਬੂਲਿਆ: ਪੁਲਵਾਮਾ ਵਿੱਚ ਕਰਵਾਏ ਅੱਤਵਾਦੀ ਹਮਲੇ ਨੂੰ ਇਮਰਾਨ ਸਰਕਾਰ ਨੇ ਆਪਣੀ‘ਵੱਡੀ ਕਾਮਯਾਬੀ’ ਕਿਹਾ
ਔਰਤ ਯਾਤਰੀਆਂ ਨਾਲ ਜਿ਼ਆਦਤੀ : ਆਸਟਰੇਲੀਆ ਦੇ ਰੋਸ ਪਿੱਛੋਂ ਕਤਰ ਨੇ ਯਾਤਰੀ ਔਰਤਾਂ ਦੇ ਕੱਪੜੇ ਲੁਹਾ ਕੇ ਜਾਂਚਦੀ ਮੁਆਫੀ ਮੰਗੀ
ਪੈਗੰਬਰ ਦੇ ਵਿਵਾਦ ਕਾਰਨ ਤੁਰਕੀ-ਇਰਾਨ-ਫਰਾਂਸ ਵਿੱਚ ਕਾਰਟੂਨ ਜੰਗ ਛਿੜੀ
ਅਮਰੀਕਾ ਨੂੰ ਚੀਨ ਵੱਲੋਂ ਜੰਗ ਲਈ ਉਕਸਾਏ ਜਾਣ ਤੋਂ ਤਨਾਅ
ਨਾਸਾ ਵੱਲੋਂ ਚੰਦ ਦੀ ਸਤ੍ਹਾ ਉਤੇ ਪਾਣੀ ਲੱਭਣ ਦਾ ਦਾਅਵਾ
ਪਾਕਿਸਤਾਨ ਵਿੱਚ ਮਦਰੱਸੇ ਵਿੱਚ ਧਮਾਕੇ ਕਾਰਨ ਅੱਠ ਬੱਚਿਆਂ ਦੀ ਮੌਤ, 120 ਤੋਂ ਵੱਧ ਜ਼ਖਮੀ
ਕੈਨੇਡੀਅਨ ਐਲੂਮੀਨੀਅਮ ਨੂੰ ਟੈਰਿਫਜ਼ ਤੋਂ ਛੋਟ ਦੇਣ ਦੇ ਐਲਾਨ ਉੱਤੇ ਟਰੰਪ ਨੇ ਪਾਈ ਸਹੀ
‘ਬੈਨੂੰ` ਦਾ ਨਮੂਨਾ ਹਾਸਲ ਕਰਨ ਵਿੱਚ ਨਾਸਾ ਸਫਲ, ਪਰ ਕੁਝ ਕੁ ਹਿੱਸਾ ਪੁਲਾੜ ਵਿੱਚ ਖੁਰ ਰਿਹੈ