Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਬਿਲਡਿੰਗ ਵਿੱਚ ਮੋਟਰਸਾਈਕਲ ਟਕਰਾ ਜਾਣ ਕਾਰਨ ਇੱਕ ਮਹਿਲਾ ਹੋਈ ਗੰਭੀਰ ਜ਼ਖ਼ਮੀ

September 11, 2020 04:25 PM

ਟੋਰਾਂਟੋ, 11 ਸਤੰਬਰ (ਪੋਸਟ ਬਿਊਰੋ) : ਕੀਲ ਸਟਰੀਟ ਅਤੇ ਹਾਈਵੇਅ 401 ਨੇੜੇ ਇੱਕ ਮੋਟਰਸਾਈਕਲ ਦੇ ਬਿਲਡਿੰਗ ਨਾਲ ਟਕਰਾ ਜਾਣ ਕਾਰਨ ਇੱਕ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ|
ਟੋਰਾਂਟੋ ਪੁਲਿਸ ਨੂੰ ਕੀਲ ਤੇ ਫਾਲਸਟਾਫ ਐਵਨਿਊ ਵਿਖੇ ਰਾਤੀਂ 7:30 ਵਜੇ ਸੱਦਿਆ ਗਿਆ| ਪੁਲਿਸ ਦਾ ਮੰਨਣਾ ਹੈ ਕਿ ਮੋਟਰਸਾਈਕਲ ਰਾਈਡਰ ਬਾਈਕ ਤੋਂ ਆਪਣਾ ਕੰਟਰੋਲ ਗੁਆ ਬੈਠਿਆ, ਜਿਸ ਕਾਰਨ ਇਹ ਹਾਦਸਾ ਹੋਇਆ|
ਮਹਿਲਾ ਮੋਟਰਸਾਈਕਲਿਸਟ, ਆਪਣੇ 50ਵਿਆਂ ਵਿੱਚ ਮੰਨੀ ਜਾ ਰਹੀ ਹੈ, ਨੂੰ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ|

 
Have something to say? Post your comment