Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਪੰਜਾਬਣ ਕੁੜੀ ਮੇਘਨਾ ਨੂੰ ਇਟਲੀ ਵਿਚ ਵੱਡਾ ਮੁਕਾਮ

September 11, 2020 08:27 AM

ਰੋਮ, 10 ਸਤੰਬਰ (ਪੋਸਟ ਬਿਊਰੋ)- ਜਿਹੜੇ ਲੋਕ ਧੀਆਂ ਦਾ ਕੁੱਖ ਵਿੱਚ ਕਤਲ ਕਰ ਦਿੰਦੇ ਹਨ, ਇਹ ਖਬਰ ਉਨ੍ਹਾਂ ਲਈ ਵਿਸ਼ੇਸ਼ ਹੈ ਕਿ ਇਟਲੀ ਦੀ ਇੱਕ ਪੰਜਾਬਣ ਨੇ ਆਪਣੀ ਯੋਗਤਾ ਦੇ ਦਮ `ਤੇ ਆਪਣੇ ਮਾਪਿਆਂ ਦਾ ਨਾਂਅ ਇਟਲੀ ਵਿੱਚ ਰੁਸ਼ਨਾਇਆ ਹੀ ਨਹੀਂ, ਅੰਤਰਰਾਸ਼ਟਰੀ ਪੱਧਰ `ਤੇ ਮਾਣ-ਸਨਮਾਨ ਦਾ ਵੀ ਸਬੱਬ ਬਣੀ ਹੈ।
ਇਸ ਹੋਣਹਾਰ ਪੰਜਾਬਣ ਦਾ ਨਾਂਅ ਹੈ ਮੇਘਨਾ ਚੌਧਰੀ, ਜਿਸ ਨੂੰ ਪਿੱਛੇ ਜਿਹੇ ਅੰਤਰ ਰਾਸ਼ਟਰੀ ਹਵਾਬਾਜ਼ੀ ਕਾਨੂੰਨ ਦੇ ਕੇਸਾਂ ਨੂੰ ਆਪਣੀ ਸਹਾਇਤਾ ਦੇਣ ਲਈ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਵਾਟਸਨ ਫਾਰਲੀ ਐਂਡ ਵਿਲੀਅਮਜ਼ ਇੰਟਰਨੈਸ਼ਨਲ ਲਾਅ ਫਰਮ ਨੇ ਮੇਘਨਾ ਚੌਧਰੀ ਦੀ ਯੋਗਤਾ ਨੂੰ ਦੇਖਦੇ ਹੋਏ ਕੀਤੀ ਹੈ। ਮੇਘਨਾ ਚੌਧਰੀ ਆਪਣੇ ਪਿਤਾ ਜਗਦੀਪ ਰਾਣਾ ਅਤੇ ਮਾਤਾ ਪਾਮੀਲਾ ਦੇਵੀ ਨਾਲ ਵਿਰੋਨਾ ਜ਼ਿਲ੍ਹਾ ਦੇ ਕਸਬਾ ਨੰਗਰੋਲਾ ਰੋਕਾ ਵਿਖੇ ਰਹਿ ਰਹੀ ਹੈ, ਜਿਸ ਨੇ ਲਾਅ ਦੀ ਪੜ੍ਹਾਈ ਦੀ ਸ਼ੁਰੂਆਤ ਵਿਰੋਨਾ ਤੋਂ ਕੀਤੀ ਅਤੇ ਫਿਰ ਇੰਟਰਨੈਸ਼ਨਲ ਲਾਅ ਦੇ ਦਾਅ-ਪੇਚ ਸਿੱਖਣ ਦੀ ਮੁਹਾਰਤ ਬਰਤਾਨੀਆ ਅਤੇ ਫਿਨਲੈਂਡ ਜਾ ਕੇ ਹਾਸਲ ਕੀਤੀ ਸੀ।
ਮੇਘਨਾ ਚੌਧਰੀ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਸ਼ਹਿਰ ਮੋਰਿਡਾ ਨਾਲ ਸਬੰਧਤ ਹੈ ਜੋ ਇਟਲੀ ਦੀ ਪਹਿਲੀ ਪੰਜਾਬਣ ਹੈ ਜਿਸ ਨੂੰ ਅੰਤਰਰਾਸ਼ਟਰੀ ਹਵਾਬਾਜ਼ੀ ਕਾਨੂੰਨ ਦੇ ਕੇਸਾਂ ਨੂੰ ਸਹਾਇਤਾ ਦੇਣ ਲਈ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਵਾਟਸਨ ਫਾਰਲੀ ਐਂਡ ਵਿਲੀਅਮਜ਼ ਨੇ ਚਾਰ ਨਵੇਂ ਵਕੀਲ ਮੈਟੀਓ ਕੈਸੀਨੀ, ਅਲੇਸੈਂਡ੍ਰੋ ਡੀ ਕਾਰਲੋ, ਆਇਰੀਨ ਡੀ ਬੇਨੀ ਅਤੇ ਮੇਘਨਾ ਚੌਧਰੀ ਨੂੰ ਸ਼ਾਮਲ ਕੀਤਾ ਹੈ ਜਦਕਿ ਹਵਾਬਾਜ਼ੀ ਕਾਨੂੰਨ, ਕਾਰੋਬਾਰੀ ਅੰਤਰ ਰਾਸ਼ਟਰੀਕਰਨ ਅਤੇ ਮੁਕੱਦਮੇਬਾਜ਼ੀ ਵਿੱਚ ਮਾਹਰ ਵਕੀਲ ਡੀ ਕਾਰਲੋ ਸੀਨੀਅਰ ਸਹਾਇਕ ਵਜੋਂ ਕੰਮ ਕਰਨਗੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ