Welcome to Canadian Punjabi Post
Follow us on

28

October 2020
ਮਨੋਰੰਜਨ

ਬਚਪਨ ਦਾ ਸਟਾਰਡਮ ਅਲੱਗ ਸੀ : ਸ਼ਵੇਤਾ

September 11, 2020 08:01 AM

ਬਚਪਨ ਦੀਆਂ ਯਾਦਾਂ ਅਤੇ ਸਮਝ ਅਲੱਗ ਹੁੰਦੀ ਹੈ। ਉਸ ਉਮਰ ਵਿੱਚ ਸਟਾਰਡਮ ਦੇ ਮਾਇਨੇ ਵੀ ਹੋਰ ਹੁੰਦੇ ਹਨ। ‘ਮੱਕੜੀ’ ਅਤੇ ‘ਇਕਬਾਲ’ ਆਦਿ ਫਿਲਮਾਂ ਕਰ ਚੁੱਕੀ ਸ਼ਵੇਤਾ ਬਸੁ ਪ੍ਰਸਾਦ ਨੇ ਸਟਾਰਡਮ ਘੱਟ ਉਮਰ ਵਿੱਚ ਹੀ ਹਾਸਲ ਕਰ ਲਿਆ ਸੀ। ‘ਮੱਕੜੀ’ ਫਿਲਮ ਲਈ ਬਾਲ ਕਲਾਕਾਰ ਦਾ ਰਾਸ਼ਟਰੀ ਪੁਰਸਕਾਰ ਉਸ ਨੂੰ ਮਿਲਿਆ ਸੀ। ਉਹ ਦੱਸਦੀ ਹੈ, ਓਦੋਂ ਮੈਂ 12 ਸਾਲ ਦੀ ਸੀ। ਐਵਾਰਡ ਵੇਲੇ ਅਕਸਰ ਦੇਖਿਆ ਜਾਂਦਾ ਹੈ ਕਿ ਕਿਸ ਨੇ ਕੀ ਪਹਿਨਿਆ, ਕਿਸ ਨੇ ਸਟੇਜ 'ਤੇ ਪ੍ਰਫਾਰਮ ਕੀਤਾ। ਇਹ ਐਵਾਰਡ ਅਲੱਗ ਸੀ। ਮੈਨੂੰ ਪਤਾ ਸੀ ਕਿ ਮੈਨੂੰ ਏ ਪੀ ਜੇ ਅਬਦੁਲ ਕਲਾਮ ਜੀ ਤੋਂ ਐਵਾਰਡ ਮਿਲੇਗਾ। ਉਨ੍ਹਾਂ ਦੇ ਬਾਰੇ ਮੈਂ ਸਕੂਲ ਵਿੱਚ ਪੜ੍ਹਿਆ ਸੀ।
ਮੇਰੇ ਦੱਸਣ ਪਹਿਲਾਂ ਹੀ ਅਖਬਾਰਾਂ ਅਤੇ ਨਿਊਜ਼ ਚੈਨਲ 'ਤੇ ਇਹ ਸਭ ਆ ਗਿਆ ਸੀ। ਮੰਮੀ-ਪਾਪਾ ਨੂੰ ਮੇਰੇ 'ਤੇ ਮਾਣ ਰਿਹਾ ਹੈ। ਅੱਜ ਜਾਣਦੀ ਹਾਂ ਕਿ ਰਾਸ਼ਟਰੀ ਪੁਰਸਕਾਰ ਹਾਸਲ ਕਰਨਾ ਕਿੰਨੇ ਸਨਮਾਨ ਦੀ ਗੱਲ ਹੈ, ਪਰ ਤਦ ਪਤਾ ਹੀ ਨਹੀਂ ਸੀ ਕਿ ਕੀ ਹੋ ਰਿਹਾ ਹੈ। ਅਚਾਨਕ ਤੋਂ ਹਰ ਥਾਂ ਤੋਂ ਅਟੈਂਸ਼ਨ ਮਿਲਣ ਲੱਗੀ ਸੀ। ਜਨਮ ਦਿਨ ਦੀਆਂ ਪਾਰਟੀਜ਼ ਵਿੱਚ ਹਰ ਕੋਈ ਮੇਰੇ ਨਾਲ ਹਰ ਕੋਈ ਫੋਟੋ ਖਿਚਾਉਂਦਾ ਸੀ। ਸ਼ਵੇਤਾ ਡਿਜੀਟਲ 'ਤੇ ਰਿਲੀਜ਼ ਹੋ ਰਹੀ ਵੈਬ ਸੀਰੀਜ਼ ‘ਹਾਸਟੇਜੇਸ 2’ ਵਿੱਚ ਇਨਵੈਸਟੀਗੇਟਿਵ ਅਫਸਰ ਦੇ ਕਿਰਦਾਰ ਵਿੱਚ ਨਜ਼ਰ ਆਏਗੀ।

Have something to say? Post your comment