Welcome to Canadian Punjabi Post
Follow us on

28

October 2020
ਅੰਤਰਰਾਸ਼ਟਰੀ

ਬ੍ਰਿਟੇਨ ਵਿੱਚ ਚੀਨ ਦਾ ਰਾਜਦੂਤ ਟਵਿੱਟਰ ਉੱਤੇ ਅਸ਼ਲੀਲ ਵੀਡੀਓ ਕਲਿਪ ਨੂੰ ਲਾਈਕ ਕਰ ਕੇ ਫਸਿਆ

September 11, 2020 07:42 AM

ਲੰਡਨ, 10 ਸਤੰਬਰ, (ਪੋਸਟ ਬਿਊਰੋ)-ਟਵਿੱਟਰ ਉੱਤੇ ਇਕ ਅਸ਼ਲੀਲ ਵੀਡੀਓ ਨੂੰ ਲਾਈਕ ਕਰ ਕੇ ਬ੍ਰਿਟੇਨ ਵਿਚ ਚੀਨ ਦਾ ਰਾਜਦੂਤ ਲਿਊ ਸ਼ੀਆਓਮਿੰਗ ਕਸੂਤਾ ਫਸ ਗਿਆ ਹੈ। ਪਿਛਲੇ ਹਫਤੇ ਰਾਜਦੂਤ ਦੇ ਟਵਿੱਟਰ ਅਕਾਊਂਟਤੋਂ ਇਸ ਤਰ੍ਹਾਂ ਦੀ ਕਲਿਪ ਲਾਈਕ ਕੀਤੀ ਗਈ ਸੀ। ਇਸ ਦੇ ਬਾਅਦ ਰਾਜਦੂਤ ਦੀ ਕਾਫੀ ਆਲੋਚਨਾ ਹੋਈ ਹੈ। ਬ੍ਰਿਟਿਸ਼ ਮੀਡੀਆ ਦੀਆਂ ਖਬਰਾਂ ਮੁਤਾਬਕ ਲਿਊਸ਼ੀਆਓਮਿੰਗ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ। ਆਮ ਲੋਕਾਂ ਵੱਲੋਂ ਇਸ ਬਾਰੇ ਮਿਲੀ-ਜੁਲੀ ਪ੍ਰਤੀਕਿਰਿਆ ਆਈ ਹੈ। ਕੁਝ ਲੋਕਾਂ ਨੇ ਇਸ ਹਰਕਤ ਲਈ ਖੁਦ ਲਿਊ ਸ਼ੀਆਓਮਿੰਗਦੀ ਆਲੋਚਨਾ ਕੀਤੀ ਅਤੇ ਕੁਝ ਨੇ ਕਿਹਾ ਹੈ ਕਿ ਸ਼ਾਇਦਰਾਜਦੂਤ ਦਾ ਟਵਿੱਟਰ ਅਕਾਊਂਟ ਉਸ ਦਾ ਕੋਈ ਸਟਾਫਰ ਚਲਾਉਂਦਾ ਹੋਵੇਗਾ।
ਇਸ ਬਾਰੇ ਮਿਲੀਆਂ ਖਬਰਾਂ ਅਨੁਸਾਰ ਲਾਈਕ ਕੀਤੀ ਗਈ ਵੀਡੀਓਕਲਿਪ ਮਈ ਵਿਚ ਪੋਸਟ ਹੋਈ ਸੀ। ਇਸ 10 ਸੈਕੰਡ ਦੀ ਕਲਿਪ ਨੂੰ 1,500 ਤੋਂਵੱਧ ਲਾਈਕ ਮਿਲੇ ਤੇ ਕੁਝ ਲੋਕਾਂ ਨੇ ਨੋਟਿਸ ਕੀਤਾ ਹੈ ਕਿ ਲਿਊ ਸ਼ੀਆਓਮਿੰਗਦੇ ਅਕਾਊਂਟਤੋਂ ਚੀਨੀ ਕਮਿਊਨਸਟ ਪਾਰਟੀ ਦੀ ਆਲੋਚਨਾ ਕਰਦੇ ਟਵੀਟ ਨੂੰ ਵੀ ਲਾਈਕ ਕੀਤਾ ਹੋਇਆ ਹੈ, ਜਿਹੜਾ ਆਮ ਕਰ ਕੇ ਹੋਣ ਦੀ ਆਸ ਨਹੀਂ ਕੀਤੀ ਜਾ ਸਕਦੀ। ਇਸ ਬਾਰੇ ਕੁਝ ਲੋਕਾਂ ਨੇ ਪੁੱਛਿਆ ਹੈ ਕਿ ਰਾਜਦੂਤ ਲਿਊ ਦਾ ਟਵਿੱਟਰ ਅਕਾਊਂਟ ਕਿਉਂ ਹੈ, ਤਾਜ਼ਾ ਸਥਿਤੀ ਵਿੱਚ ਉਸ ਨੂੰ ਚੀਨੀ ਟਵਿੱਟਰ (ਵੀਬੋ) ਉੱਤੇ ਹੋਣਾ ਚਾਹੀਦਾ ਹੈ। ਉਂਜ ਇਸ ਘਟਨਾ ਦੇ ਸਾਹਮਣੇ ਆਉਣ ਪਿੱਛੋਂ ਚੀਨ ਦੀ ਕਮਿਊਨਿਸਟ ਸਰਕਾਰ ਵੀ ਸਵਾਲਾਂ ਦੇ ਘੇਰੇ ਵਿਚ ਹੈ। ਕੁਝ ਲੋਕਾਂ ਦਾ ਕਹਿਣਾ ਹੈਕਿ ਇਸ ਨਾਲ ਚੀਨ ਸਰਕਾਰ ਅਤੇ ਉਸ ਦੇ ਅਧਿਕਾਰੀਆਂ ਦੀ ਮਾਨਸਿਕਤਾ ਪਤਾ ਲੱਗ ਗਈ ਹੈ ਅਤੇ ਕੁਝ ਹੋਰ ਲੋਕਾਂ ਨੇ ਇਹ ਕਿਹਾ ਕਿ ਸ਼ਾਇਦ ਰਾਜਦੂਦ ਲਿਊ ਦਾ ਅਕਾਊਂਟ ਦੇਖਣ ਵਾਲਾ ਸਟਾਫ ਇਸ ਘਟਨਾ ਲਈ ਜ਼ਿੰਮੇਵਾਰ ਹੋਵੇਗਾ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
‘ਬੈਨੂੰ` ਦਾ ਨਮੂਨਾ ਹਾਸਲ ਕਰਨ ਵਿੱਚ ਨਾਸਾ ਸਫਲ, ਪਰ ਕੁਝ ਕੁ ਹਿੱਸਾ ਪੁਲਾੜ ਵਿੱਚ ਖੁਰ ਰਿਹੈ
ਅਮਰੀਕਾ ਵਿੱਚ ਅਨੰਨਿਆ ਬਿਰਲਾ ਨੂੰ ਨਸਲਵਾਦ ਭੁਗਤਣਾ ਪਿਆ
ਸੈਕਸ ਚੇਂਜ ਕਰਾਉਣ ਪਿੱਛੋਂ ਭਰਾ ਬਣੀਆਂ ਪਾਕਿਸਤਾਨ ਦੀਆਂ 2 ਭੈਣਾਂ
ਯੂ ਕੇ ਦੀ ਫਾਊਂਡੇਸ਼ਨ ਦਾ ਸਰਵੇਖਣ: ਅਧਿਆਪਕਾਂ ਦਾ ਸਤਿਕਾਰ ਕਰਨ ਵਿੱਚ ਭਾਰਤੀ ਛੇਵੇਂ ਨੰਬਰ ਉਤੇ
ਟਰੰਪ ਵੱਲੋਂ ਭਾਰਤ ਨੂੰ ‘ਗੰਦਾ` ਕਹਿਣਾ ਸ਼ਰਮਨਾਕ: ਜੋ ਬਾਈਡਨ
50 ਦੇਸ਼ਾਂ ਵੱਲੋਂ ਐਟਮੀ ਹਥਿਆਰਾਂ ਉੱਤੇ ਪਾਬੰਦੀ ਲਈ ਸੰਧੀ ਨੂੰ ਪ੍ਰਵਾਨਗੀ
ਨੇਪਾਲੀ ਵਿਦੇਸ਼ ਮੰਤਰੀ ਨੇ ਕਿਹਾ : ਰਾਅ ਦਾ ਮੁਖੀ ਮੋਦੀ ਦਾ ਪ੍ਰਤੀਨਿਧ ਬਣਕੇ ਪ੍ਰਧਾਨ ਮੰਤਰੀ ਓਲੀ ਨੂੰ ਮਿਲਿਐ
ਕਾਰਗਿਲ ਜੰਗ ਬਾਰੇ ਨਵਾਜ਼ ਦਾ ਦਾਅਵਾ : ਪਾਕਿਸਤਾਨੀ ਫੌਜੀਆਂ ਕੋਲ ਹਥਿਆਰਵੀ ਨਹੀਂ ਸਨ
ਆਊਟਬ੍ਰੇਕ ਤੋਂ ਬਾਅਦ ਸਪੇਨ ਨੇ ਦੂਜੀ ਵਾਰੀ ਐਲਾਨੀ ਸਟੇਟ ਆਫ ਐਮਰਜੰਸੀ
ਬ੍ਰਿਟਿਸ਼ ਕੋਲੰਬੀਆ ਤੋਂ ਅੱਠ ਅਸੈਂਬਲੀ ਸੀਟਾ ਂਜਿੱਤ ਕੇ ਪੰਜਾਬੀਆਂ ਨੇ ਇਤਿਹਾਸ ਰਚਿਆ