Welcome to Canadian Punjabi Post
Follow us on

29

October 2020
ਟੋਰਾਂਟੋ/ਜੀਟੀਏ

ਮਹਿਲਾ ਦੇ ਡਰਿੰਕ ਵਿੱਚ ਹਾਨੀਕਾਰਕ ਪਦਾਰਥ ਮਿਲਾਉਣ ਵਾਲਾ ਵਿਅਕਤੀ ਗ੍ਰਿਫਤਾਰ

September 11, 2020 07:28 AM

ਟੋਰਾਂਟੋ, 10 ਸਤੰਬਰ (ਪੋਸਟ ਬਿਊਰੋ) : ਇੱਕ ਮਹਿਲਾ ਦੇ ਡਰਿੰਕ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾਉਣ ਵਾਲੇ ਵਿਅਕਤੀ ਨੂੰ ਟੋਰਾਂਟੋ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ|
ਅਧਿਕਾਰੀਆਂ ਨੇ ਦੱਸਿਆ ਕਿ ਐਡੀਲੇਡ ਤੇ ਜੌਹਨ ਸਟਰੀਟ ਨੇੜੇ ਸਥਿਤ ਇੱਕ ਬਾਰ ਵਿੱਚ ਬੀਤੇ ਦਿਨੀਂ ਇਹ ਘਟਨਾ ਵਾਪਰੀ| ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਡੇਟਿੰਗ ਐਪ ਰਾਹੀਂ ਸਬੰਧਤ ਮਹਿਲਾ ਨੂੰ ਮਿਲਿਆ ਸੀ| ਫਿਰ ਦੋਵਾਂ ਨੇ ਡੇਟ ਕਰਨ ਲਈ ਸਹਿਮਤੀ ਪ੍ਰਗਟਾਈ| ਇਹ ਦੋਸ਼ ਲਾਇਆ ਗਿਆ ਹੈ ਕਿ ਜਦੋਂ ਮਹਿਲਾ ਵਾਸ਼ਰੂਮ ਗਈ ਤਾਂ ਇਸ ਵਿਅਕਤੀ ਨੇ ਉਸ ਦੇ ਡਰਿੰਕ ਵਿੱਚ ਕੋਈ ਹਾਨੀਕਾਰਕ ਚੀਜ਼ ਮਿਲਾ ਦਿੱਤੀ|
ਪੁਲਿਸ ਨੇ ਦੱਸਿਆ ਕਿ ਜਦੋਂ ਮਹਿਲਾ ਪਰਤੀ ਤਾਂ ਬਾਰ ਦੇ ਕਰਮਚਾਰੀਆਂ ਵੱਲੋਂ ਉਸ ਨੂੰ ਉਹ ਡਰਿੰਕ ਨਾ ਪੀਣ ਲਈ ਆਖਿਆ ਗਿਆ| ਇਸ ਸਬੰਧ ਵਿੱਚ ਟੋਰਾਂਟੋ ਦੇ 32 ਸਾਲਾ ਨਿੱਕੀ ਸ਼ਕੇਰੀ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ| ਉਸ ਉੱਤੇ ਸ਼ਰਾਰਤ ਕਰਨ ਤੇ ਹਾਨੀਕਾਰਕ ਪਦਾਰਥ ਦੀ ਵਰਤੋਂ ਕਰਨ ਸਬੰਧੀ ਚਾਰਜ ਲਾਇਆ ਗਿਆ ਹੈ| ਇਸ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ|

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਨਿਯਮਾਂ ਦਾ ਪਾਲਣ ਨਾ ਕਰਨ ਵਾਲੇ ਅਧਿਆਪਕ ਨੂੰ ਲਿਚੇ ਨੇ ਲਿਆ ਲੰਮੇਂ ਹੱਥੀਂ
ਬਰੈਂਪਟਨ ਕਾਊਂਸਲ ਵੱਲੋਂ ਡਰਾਈਵ-ਵੇਅ ਡਿਜ਼ਾਈਨ ਪਾਲਿਸੀ ਦੇ ਸਬੰਧ ਵਿੱਚ ਕੀਤਾ ਗਿਆ ਵਿਚਾਰ ਵਟਾਂਦਰਾ
ਗਾਰਡਰੇਲ ਤੋੜ ਕੇ ਗੱਡੀ ਖੱਡ ਵਿੱਚ ਡਿੱਗੀ, 2 ਜ਼ਖ਼ਮੀ
ਸਕਾਰਬੌਰੋ ਵਿੱਚ ਚੌਥਾ ਫਲੂ ਸ਼ੌਟ ਕਲੀਨਿਕ ਲਾਂਚ ਕਰੇਗੀ ਟੋਰਾਂਟੋ ਪਬਲਿਕ ਹੈਲਥ
ਹੈਲਥ ਕੇਅਰ ਲੋੜਾਂ ਦੇ ਸਮਰਥਨ ਵਿੱਚ ਫੋਰਡ ਸਰਕਾਰ ਵੱਲੋਂ ਕੀਤੇ ਐਲਾਨ ਦਾ ਬਰੈਂਪਟਨ ਵੱਲੋਂ ਸਵਾਗਤ
ਸਿਆਹ ਨਸਲ ਦੇ ਵਿਦਿਆਰਥੀ ਉੱਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਕੀਤਾ ਗਿਆ ਚਾਰਜ
ਫੋਰਡ ਸਰਕਾਰ ਨੇ ਹਸਪਤਾਲਾਂ ਵਿੱਚ 760 ਬੈੱਡਜ਼ ਵਧਾਉਣ ਦਾ ਕੀਤਾ ਐਲਾਨ
ਟੋਰਾਂਟੋ ਸਿਟੀ ਕਾਉਂਸਲ ਨੇ ਜ਼ਿਮਨੀ ਚੋਣ ਦੇ ਹੱਕ 'ਚ ਲਿਆ ਫੈਸਲਾ
ਮੇਅਰਜ਼ ਨੇ ਓਨਟਾਰੀਓ ਤੇ ਫੈਡਰਲ ਸਰਕਾਰ ਤੋਂ ਆਰਥਿਕ ਮਦਦ ਲਈ ਕੀਤੀ ਅਪੀਲ
ਹੌਲੈਂਡ ਲੈਂਡਿੰਗ ਤੋਂ 13 ਸਾਲਾ ਬੱਚਾ ਲਾਪਤਾ