ਬਾਲੀਵੁੱਡ ਅਭਿਨੇਤਰੀ ਰਾਧਿਕਾ ਆਪਟੇ ਦਾ ਕਹਿਣਾ ਹੈ ਕਿ ਉਹ ਪਲੇਟਫਾਰਮ ਦੇਖ ਕੇ ਨਹੀਂ, ਬਲਕਿ ਕਰੈਕਟਰ ਅਤੇ ਸਟੋਰੀ ਲਾਈਨ ਦੇ ਆਧਾਰ 'ਤੇ ਫਿਲਮਾਂ ਦੀ ਚੋਣ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਲਈ ਪਲੇਟਫਾਰਮ ਮਾਇਨੇ ਨਹੀਂ ਰੱਖਦਾ। ਰਾਧਿਕਾ ਨੇ ਕਿਹਾ, ‘ਮੈਂ ਹਮੇਸ਼ਾ ਪ੍ਰੋਜੈਕਟ ਨੂੰ ਕਰੈਕਟਰ ਤੇ ਸਟੋਰੀ ਲਾਈਨ ਦੇ ਆਧਾਰ 'ਤੇ ਚੁਣਿਆ ਹੈ ਕਿ ਕਿਵੇਂ ਮੈਂ ਇਸ ਦੀ ਗਹਿਰਾਈ ਨਾਲ ਜੁੜਿਆ ਹੋਇਆ ਮਹਿਸੂਸ ਕਰਦੀ ਹਾਂ। ਮੈਂ ਪਲੇਟਫਾਰਮ ਦੇ ਆਧਾਰ 'ਤੇ ਕਦੇ ਕੋਈ ਪ੍ਰੋਜੈਕਟ ਨਹੀਂ ਚੁਣਿਆ। ਮੇਰੀ ਕੋਈ ਪਹਿਲ ਨਹੀਂ, ਮੈਨੂੰ ਥੀਏਟਰ ਅਤੇ ਸਿਨੇਮਾ ਦੋਵੇਂ ਪਸੰਦ ਹਨ, ਦੋਵਾਂ ਦੇ ਕੋਲ ਆਕਰਸ਼ਣ ਅਤੇ ਪ੍ਰਸ਼ੰਸਾ ਦੇ ਲਈ ਖੁਦ ਦੀਆਂ ਚੀਜ਼ਾਂ ਹਨ।”
ਰਾਧਿਕਾ ਨੂੰ ਪਿੱਛੇ ਜਿਹੇ ਨਵਾਜੂ਼ਦੀਨ ਸਿੱਦੀਕੀ ਨਾਲ ਫਿਲਮ ‘ਰਾਤ ਅਕੇਲੀ ਹੈ’ ਵਿੱਚ ਦੇਖਿਆ ਗਿਆ ਸੀ। ਇਹ ਫਿਲਮ ਓ ਟੀ ਟੀ ਪਲੇਟਫਾਰਮ ਉੱਤੇ ਰਿਲੀਜ਼ ਹੋਈ ਸੀ। ਰਾਧਿਕਾ ਕੌਮਾਂਤਰੀ ਫਿਲਮ ‘ਅ ਕਾਲ ਟੂ ਸਪਾਈ’ ਵਿੱਚ ਨਜ਼ਰ ਆਏਗੀ। ਇਹ ਫਿਲਮ ਜਾਸੂਸ ਨੂਰ ਇਨਾਇਤ ਦੇ ਜੀਵਨ 'ਤੇ ਆਧਾਰਤ ਹੈ।