Welcome to Canadian Punjabi Post
Follow us on

30

October 2020
ਬ੍ਰੈਕਿੰਗ ਖ਼ਬਰਾਂ :
ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਮੁਲਾਜ਼ਮਾਂ ’ਤੇ ਕੀਤਾ ਕਰਾਸ ਕੇਸ ਰੱਦ ਕਰਨ ਲਈ ਭਾਈ ਲੌਂਗੋਵਾਲ ਦੀ ਅਗਵਾਈ ’ਚ ਮੈਂਬਰਾਂ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾਕੇਂਦਰ ਸਰਕਾਰ ਕਿਸਾਂਨਾਂ ਨੂੰ ਜ਼ੁਰਮਾਨੇ ਅਤੇ ਜੇਲ੍ਹ ਦਾ ਡਰਾਵਾ ਦੇਣ ਦੀ ਥਾਂ ਪਰਾਂਲੀ ਪ੍ਰਬੰਧਨ ਦਾ ਕੋਈ ਹੱਲ ਕੱਢੇ : ਢੀਂਡਸਾਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਲਈ ਐੱਲ.ਪੀ.ਏ.ਆਈ.ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਹਦਾਇਤ ਦੇਣ ਪ੍ਰਧਾਨ ਮੰਤਰੀ : ਸੁਖਬੀਰ ਬਾਦਲਬਿਜਲੀ ਮਾਫ਼ੀਆ ਹੱਥੋਂ ਲੋਕਾਂ ਦੀ ਅੰਨ੍ਹੀ, ਲੁੱਟ ਕਰਵਾ ਰਹੀ ਹੈ ਅਮਰਿੰਦਰ ਸਰਕਾਰ : ਅਮਨ ਅਰੋੜਾਲੋਟੂ ਨਿਜ਼ਾਮ ਤੋਂ ਨਿਜਾਤ ਦਿਵਾਉਣ ਲਈ ਨਵੇਂ ਅਹੁਦੇਦਾਰਾਂ ਨੂੰ ਭਗਵੰਤ ਮਾਨ ਨੇ ਸਹੁੰ ਚੁਕਾਈਭਾਜਪਾ ਨੂੰ ਤਕੜਾ ਝਟਕਾ, ਦਲਿਤ ਅਤੇ ਕਿਸਾਨ ਆਗੂ ਭਾਜਪਾ ਛੱਡ ਹੋਏ 'ਆਪ' 'ਚ ਹੋਏ ਸ਼ਾਮਿਲਕੈਪਟਨ ਵੱਲੋਂ ਬਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ ਗਈ, ਬਕਾਏ ਦੀ ਅਦਾਇਗੀ 31 ਮਾਰਚ ਤੱਕ ਅੱਗੇ ਪਾਈਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤ
ਮਨੋਰੰਜਨ

ਸਲਮਾਨ ਨੂੰ ਦੇਖਿਆ ਤਾਂ ਦੇਖਦਾ ਰਹਿ ਗਿਆ : ਦਰਸ਼ਨ ਕੁਮਾਰ

September 10, 2020 09:13 AM

ਕਲਾਕਾਰਾਂ ਲਈ ਉਨ੍ਹਾਂ ਦੀ ਪਹਿਲੀ ਫਿਲਮ, ਸੈੱਟ ਦਾ ਪਹਿਲਾ ਦਿਨ ਯਾਦਗਾਰ ਹੁੰਦਾ ਹੈ। ਪਿੱਛੇ ਜਿਹੇ ਵੈੱਬ ਸੀਰੀਜ਼ ‘ਆਸ਼ਰਮ' ਅਤੇ ‘ਅਵਰੋਧ-ਦ ਸੀਜ਼ ਵਿਦਿਨ` ਵਿੱਚ ਅਹਿਮ ਕਿਰਦਾਰ ਵਿੱਚ ਨਜ਼ਰ ਆਏ ਅਭਿਨੇਤਾ ਦਰਸ਼ਨ ਕੁਮਾਰ ਦੇ ਲਈ ਉਨ੍ਹਾਂ ਦੀ ਪਹਿਲੀ ਫਿਲਮ 2003 ਵਿੱਚ ਰਿਲੀਜ਼ ‘ਤੇਰੇ ਨਾਮ` ਖਾਸ ਸੀ। ਉਂਜ ਦਰਸ਼ਨ ਦੀ ਪਹਿਲੀ ਫਿਲਮ ‘ਮੈਰੀ ਕਾਮ` ਸੀ, ਪਰ ਕੈਮਰੇ ਨਾਲ ਰੂ-ਬ-ਰੂ ਉਹ ‘ਤੇਰੇ ਨਾਮ` ਵਿੱਚ ਹੋਏ ਸਨ। ਦਰਅਸਲ ਜਦ ‘ਤੇਰੇ ਨਾਮ` ਵਿੱਚ ਕੰਮ ਕਰਨ ਦਾ ਮੌਕਾ ਉਨ੍ਹਾਂ ਨੂੰ ਮਿਲਿਆ ਸੀ ਤਾਂ ਉਹ ਸਕੂਲ ਵਿੱਚ ਸਨ। ਦਿੱਲੀ ਵਿੱਚ ਥੀਏਟਰ ਸਿਖਦੇ ਸਨ।।
ਦਰਸ਼ਨ ਦੱਸਦੇ ਹਨ ਕਿ ਮੈਂ ਸਕੂਲ ਵਿੱਚ ਸੀ ਕਿ ਪਤਾ ਲੱਗਾ ਕਿ ਇਸ ਫਿਲਮ ਲਈ ਇੱਕ ਕਾਲਜ ਦੇ ਲੜਕੇ ਦੀ ਲੋੜ ਹੈ। ਮੈਂ ਸਕੂਲ ਵਿੱਚ ਪੜ੍ਹਦਾ ਸੀ, ਪਰ ਲੰਬਾਈ ਕਾਲਜ ਦੇ ਲੜਕਿਆਂ ਵਾਂਗ ਸੀ। ਆਡੀਸ਼ਨ ਦੇ ਦਿੱਤਾ ਅਤੇ ਰੋਲ ਮਿਲ ਗਿਆ। ਜਦ ਮੈਂ ਸੈੱਟ 'ਤੇ ਪਹੁੰਚਿਆ ਤਾਂ ਸਲਮਾਨ ਖਾਨ ਨੂੰ ਦੇਖਦਾ ਰਹਿ ਗਿਆ, ਬਚਪਨ ਤੋਂ ਉਨ੍ਹਾਂ ਦੀਆਂ ਫਿਲਮਾਂ ਦੇਖਦਾ ਸੀ, ਜਦ ਉਨ੍ਹਾਂ ਨੂੰ ਸਾਹਮਣੇ ਦੇਖਿਆ ਤਾਂ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ। ਮੇਰੇ ਲਈ ਉਹ ਦੁਨੀਆ ਅਲੱਗ ਸੀ। ਮੈਂ ਸੁਫਨੇ ਵਿੱਚ ਹਾਂ ਜਾਂ ਸਭ ਕੁਝ ਸਾਹਮਣੇ ਹੋ ਰਿਹਾ ਹੈ, ਉਹ ਜਾਨਣ ਲਈ ਕੁਝ ਮਿੰਟ ਲੱਗੇ। ਸਭ ਤੋਂ ਖਾਸ ਗੱਲ ਇਹ ਸੀ ਕਿ ਮੇਰੇ ਸਾਰੇ ਸੀਨ ਸਲਮਾਨ ਖਾਨ ਨਾਲ ਸਨ।। ਦਰਸ਼ਨ ਦੀ ਅਗਲੀ ਫਿਲਮ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ‘ਤੂਫਾਨ` ਹੋਵੇਗੀ। ਫਿਲਮ ਵਿੱਚ ਫਰਹਾਨ ਅਖਤਰ ਨਾਲ ਦਰਸਨ ਕੁਮਾਰ ਵੀ ਇੱਕ ਬਾਕਸਰ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।

Have something to say? Post your comment