Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਜਦ ਕੁਮੁਦ ਮਿਸ਼ਰਾ ਨੂੰ ਰਿਕਸ਼ੇਵਾਲਾ ਸਮਝ ਲਿਆ ਗਿਆ

September 10, 2020 09:09 AM

ਕਈ ਵਾਰ ਕਿਰਦਾਰ ਦੀ ਤਿਆਰੀ ਲਈ ਕਲਾਕਾਰ ਉਸ ਜੀਵਨ ਸ਼ੈਲੀ ਨੂੰ ਜੀਉਣ ਲੱਗਦੇ ਹਨ ਤਾਂ ਕਿ ਕਿਰਦਾਰ ਵਿੱਚ ਫਿੱਟ ਹੋ ਸਕਣ। ਪਿੱਛੇ ਜਿਹੇ ਸੋਨੀ ਲਾਈਵ ਉੱਤੇ ਰਿਲੀਜ਼ ਫਿਲਮ ‘ਰਾਮ ਸਿੰਘ ਚਾਰਲੀ` ਵਿੱਚ ਕੁਮੁਦ ਮਿਸ਼ਰਾ ਨੇ ਸਰਕਸ ਦੇ ਚਾਰਲੀ ਚੈਪਲਿਨ ਵਾਜੋਂ ਕੰਮ ਕਰਨ ਵਾਲੇ ਸ਼ਖਸ ਦਾ ਕਿਰਦਾਰ ਨਿਭਾਇਆ ਹੈ। ਸਰਕਸ ਬੰਦ ਹੋਣ ਦੇ ਕਾਰਨ ਉਸ ਦੇ ਕਿਰਦਾਰ ਨੂੰ ਹੱਥ ਰਿਕਸ਼ਾ ਚਲਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਫਿਲਮ ਵਿੱਚ ਸਵਾਰੀ ਬਿਠਾ ਕੇ ਸੜਕਾਂ 'ਤੇ ਰਿਕਸ਼ਾ ਚਲਾਉਂਦੇ ਹੋਏ ਉਨ੍ਹਾਂ ਦੇ ਕਈ ਸੀਨ ਹਨ। ਕੁਮੁਦ ਆਪਣੇ ਕੰਮ ਪ੍ਰਤੀ ਸਮੱਰਪਣ ਲਈ ਮਸ਼ਹੂਰ ਹਨ।
ਦੱਸਿਆ ਜਾਂਦਾ ਹੈ ਕਿ ਆਪਣੇ ਕਿਰਦਾਰ ਲਈ ਕੁਮੁਦ ਸ਼ੂਟਿੰਗ ਤੋਂ ਪਹਿਲਾਂ ਕੋਲਕਾਤਾ ਪਹੁੰਚ ਗਏ ਸਨ। ਉਥੇ ਉਹ ਛੇ-ਛੇ ਘੰਟੇ ਹੱਥ ਰਿਕਸ਼ਾ ਨੂੰ ਚਲਾਉਣ ਦੀ ਪ੍ਰੈਕਟਿਸ ਕਰਦੇ ਸਨ। ਉਸ ਸਮੇਂ ਉਨ੍ਹਾਂ ਦਾ ਗੈਟਅਪ ਵੀ ਅਜਿਹਾ ਹੁੰਦਾ ਸੀ ਕਿ ਉਨ੍ਹਾਂ ਨੂੰ ਪਛਾਨਣਾ ਮੁਸ਼ਕਲ ਹੁੰਦਾ ਸੀ। ਸ਼ੂਟਿੰਗ ਕੋਲਕਾਤਾ ਦੇ ਬੜਾ ਬਾਜ਼ਾਰ ਦੇ ਆਸਪਾਸ ਹੋਈ ਸੀ। ਕੈਮਰਿਆਂ ਨੂੰ ਗੱਡੀ ਵਿੱਚ ਰੱਖ ਕੇ ਗੁਪਤ ਤਰੀਕੇ ਨਾਲ ਸ਼ੂਟ ਕੀਤਾ ਗਿਆ ਸੀ। ਸ਼ੂਟਿੰਗ ਦੌਰਾਨ ਕੁਮੁਦ ਰਿਕਸ਼ੇ ਨਾਲ ਖੜ੍ਹੇ ਹੁੰਦੇ ਸਨ। ਅਜਿਹੇ ਵਿੱਚ ਕਈ ਲੋਕ ਉਨ੍ਹਾਂ ਨੂੰ ਵਾਕਈ ਰਿਕਸ਼ੇਵਾਲਾ ਸਮਝ ਲੈਂਦੇ ਸਨ ਅਤੇ ਉਨ੍ਹਾਂ ਤੋਂ ਪੁੱਛਦੇ ਸਨ ਕਿ ਫਲਾਣੀ ਜਗ੍ਹਾ ਚੱਲੋਗੇ, ਤਾਂ ਆਸਪਾਸ ਮੌਜੂਦ ਯੂਨਿਟ ਦੇ ਲੋਕ ਜਾ ਕੇ ਮਨ੍ਹਾ ਕਰਦੇ ਸਨ, ਅਜਿਹਾ ਉਨ੍ਹਾਂ ਦੇ ਨਾਲ ਕਈ ਵਾਰ ਹੋਇਆ ਸੀ, ਹਾਲਾਂਕਿ ਕੁਮੁਦ ਉਸ ਨੂੰ ਬੇਹੱਦ ਸਹਿਜਤਾ ਨਾਲ ਲੈਂਦੇ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਕਿਰਦਾਰ ਨੂੰ ਲੈ ਕੇ ਉਨ੍ਹਾਂ ਦੀ ਮਿਹਨਤ ਸਫਲ ਹੋ ਰਹੀ ਹੈ, ਫਿਲਮ ਵਿੱਚ ਉਨ੍ਹਾਂ ਦੇ ਕੰਮ ਦੀ ਬਹੁਤ ਪ੍ਰਸ਼ੰਸਾ ਹੋ ਰਹੀ ਹੈ

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ