Welcome to Canadian Punjabi Post
Follow us on

22

April 2021
ਖੇਡਾਂ

ਰੋਨਾਲਡੋ ਨੇ ਕੌਮਾਂਤਰੀ ਗੋਲਾਂ ਦਾ ਸੈਂਕੜਾ ਮਾਰ ਕੇ ਇਤਹਾਸ ਰਚ ਦਿੱਤੈ

September 10, 2020 08:00 AM

ਸਟਾਕਹੋਮ, 9 ਸਤੰਬਰ, (ਪੋਸਟ ਬਿਊਰੋ)- ਪੁਰਤਗਾਲ ਦੇ ਵੱਡੇ ਸਟ੍ਰਾਈਕਰ ਕ੍ਰਿਸਚੀਆਨੋ ਰੋਨਾਲਡੋ ਨੇ ਅੱਜ ਸਵੀਡਨ ਦੇ ਖ਼ਿਲਾਫ਼ ਦੋ ਗੋਲ ਦਾਗ ਕੇ ਕੌਮਾਂਤਰੀ ਫੁੱਟਬਾਲ ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਕੌਮਾਂਤਰੀ ਫੁੱਟਬਾਲ ਵਿੱਚ 100 ਗੋਲ ਕਰਨ ਵਾਲੇ ਦੁਨੀਆ ਦੇ ਦੂਜੇ ਅਤੇ ਯੂਰਪ ਦੇ ਪਹਿਲੇ ਫੁੱਟਬਾਲਰ ਬਣ ਗਏ ਹਨ।
ਰੋਨਾਲਡੋ ਨੇ ਇਹ ਪ੍ਰਾਪਤੀ ਮੰਗਲਵਾਰ ਨੂੰ ਪੁਰਤਗਾਲ ਦੀ ਨੇਸ਼ਨਜ਼ ਲੀਗ ਦੌਰਾਨ ਸਵੀਡਨ ਉੱਤੇ 2-0 ਨਾਲ ਜਿੱਤ ਦੇ ਵਕਤ ਕੀਤੀ ਹੈ। ਉਨ੍ਹਾਂ 25 ਮੀਟਰ ਦੀ ਦੂਰੀ ਨਾਲ ਫ੍ਰੀ ਕਿੱਕ ਉੱਤੇ ਟੀਮ ਵੱਲੋਂ ਪਹਿਲਾ ਗੋਲ ਦਾਗਿਆ ਤੇ ਇਸ ਤਰ੍ਹਾਂ ਕੌਮਾਂਤਰੀ ਫੁੱਟਬਾਲ ਵਿਚ ਗੋਲਾਂ ਦਾ ਸੈਂਕੜਾ ਪੂਰਾ ਕੀਤਾ। ਆਪਣਾ 165ਵਾਂ ਮੈਚ ਖੇਡਦੇ ਪਏ ਕ੍ਰਿਸਚੀਆਨੋ ਰੋਨਾਲਡੋ ਤੋਂ ਪਹਿਲਾਂ ਸਿਰਫ਼ ਈਰਾਨ ਦੇ ਸਟ੍ਰਾਈਕਰ ਅਲੀ ਦੇਈ ਨੇ ਕੌਮਾਂਤਰੀ ਫੁੱਟਬਾਲ ਵਿੱਚ ਗੋਲਾਂ ਦਾ ਸੈਂਕੜਾ ਬਣਾਇਆ ਸੀ। ਇਸ ਮੌਕੇ ਰੋਨਾਲਡੋ ਨੇ ਕਿਹਾ, ‘ਮੈਂ 100 ਗੋਲ ਕਰਨ ਦੀ ਪ੍ਰਾਪਤੀ ਲਈ ਸਫਲ ਰਿਹਾ ਅਤੇ ਅੱਜ ਮੈਂ ਰਿਕਾਰਡ (109) ਕਰਨ ਦੇ ਲਈ ਵੀ ਤਿਆਰ ਹਾਂ। ਮੈਂ ਜਨੂੰਨੀ ਨਹੀਂ, ਮੇਰਾ ਮੰਨਣਾ ਹੈ ਕਿ ਰਿਕਾਰਡ ਸੁਭਾਵਿਕ ਤਰੀਕੇ ਨਾਲ ਆਉਂਦੇ ਹਨ।`
35 ਸਾਲਾ ਰੋਨਾਲਡੋ ਨੇ ਇਸ ਸੌਵੇਂ ਗੋਲਤੋਂ ਬਾਅਦ ਟੀਮ ਵੱਲੋਂ ਦੂਜਾ ਗੋਲ ਵੀ ਕੀਤਾ ਅਤੇਉਹ ਇਸ ਵੇਲੇ ਅਲੀ ਦੇਈ ਦੇ 109 ਗੋਲਾਂ ਦੇ ਰਿਕਾਰਡ ਤੋਂ ਅੱਠ ਗੋਲ ਪਿੱਛੇ ਹੈ। ਅਲੀ ਦੇਈ 1993 ਤੋਂ 2006 ਤਕ ਈਰਾਨ ਵੱਲੋਂ ਖੇਡੇ ਸਨ। ਪੰਜ ਵਾਰ ਦੇ ਸਰਬੋਤਮ ਖਿਡਾਰੀ ਚੁਣੇ ਗਏ ਰੋਨਾਲਡੋ ਦੇ ਨਾਂ ਉੱਤੇ ਯੂਏਫਾ ਚੈਂਪੀਅਨਜ਼ ਲੀਗ ਵਿੱਚ ਸਭ ਤੋਂਵੱਧ 131 ਗੋਲ ਕਰਨ ਦਾ ਰਿਕਾਰਡ ਵੀ ਹੈ, ਜਿਹੜਾ ਉਨ੍ਹਾਂ ਦੇ ਕਰੀਬੀ ਖਿਡਾਰੀ ਲਿਓਨ ਮੈਸੀ ਤੋਂ 16 ਗੋਲ ਵੱਧ ਹੈ। ਉਹ ਲਗਾਤਾਰ 17ਵੇਂ ਸਾਲ ਕੌਮਾਂਤਰੀ ਕੈਲੰਡਰ ਵਿਚ ਗੋਲ ਕਰਨ ਵਿਚ ਸਫਲ ਰਹੇ ਹਨ। ਰੋਨਾਲਡੋ ਹਾਲੇ ਤਿੰਨ ਦਿਨ ਪਹਿਲਾਂ ਪੈਰ ਦੀਆਂ ਉਂਗਲਾਂ ਵਿੱਚ ਸੱਟ ਕਾਰਨ ਪੁਰਤਗਾਲ ਦੀ ਲੀਗ ਵਿੱਚ ਪਹਿਲਾ ਮੈਚ ਨਹੀਂ ਖੇਡੇ ਸਨ।

Have something to say? Post your comment