Welcome to Canadian Punjabi Post
Follow us on

30

October 2020
ਬ੍ਰੈਕਿੰਗ ਖ਼ਬਰਾਂ :
ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਮੁਲਾਜ਼ਮਾਂ ’ਤੇ ਕੀਤਾ ਕਰਾਸ ਕੇਸ ਰੱਦ ਕਰਨ ਲਈ ਭਾਈ ਲੌਂਗੋਵਾਲ ਦੀ ਅਗਵਾਈ ’ਚ ਮੈਂਬਰਾਂ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾਕੇਂਦਰ ਸਰਕਾਰ ਕਿਸਾਂਨਾਂ ਨੂੰ ਜ਼ੁਰਮਾਨੇ ਅਤੇ ਜੇਲ੍ਹ ਦਾ ਡਰਾਵਾ ਦੇਣ ਦੀ ਥਾਂ ਪਰਾਂਲੀ ਪ੍ਰਬੰਧਨ ਦਾ ਕੋਈ ਹੱਲ ਕੱਢੇ : ਢੀਂਡਸਾਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਲਈ ਐੱਲ.ਪੀ.ਏ.ਆਈ.ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਹਦਾਇਤ ਦੇਣ ਪ੍ਰਧਾਨ ਮੰਤਰੀ : ਸੁਖਬੀਰ ਬਾਦਲਬਿਜਲੀ ਮਾਫ਼ੀਆ ਹੱਥੋਂ ਲੋਕਾਂ ਦੀ ਅੰਨ੍ਹੀ, ਲੁੱਟ ਕਰਵਾ ਰਹੀ ਹੈ ਅਮਰਿੰਦਰ ਸਰਕਾਰ : ਅਮਨ ਅਰੋੜਾਲੋਟੂ ਨਿਜ਼ਾਮ ਤੋਂ ਨਿਜਾਤ ਦਿਵਾਉਣ ਲਈ ਨਵੇਂ ਅਹੁਦੇਦਾਰਾਂ ਨੂੰ ਭਗਵੰਤ ਮਾਨ ਨੇ ਸਹੁੰ ਚੁਕਾਈਭਾਜਪਾ ਨੂੰ ਤਕੜਾ ਝਟਕਾ, ਦਲਿਤ ਅਤੇ ਕਿਸਾਨ ਆਗੂ ਭਾਜਪਾ ਛੱਡ ਹੋਏ 'ਆਪ' 'ਚ ਹੋਏ ਸ਼ਾਮਿਲਕੈਪਟਨ ਵੱਲੋਂ ਬਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ ਗਈ, ਬਕਾਏ ਦੀ ਅਦਾਇਗੀ 31 ਮਾਰਚ ਤੱਕ ਅੱਗੇ ਪਾਈਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤ
ਅੰਤਰਰਾਸ਼ਟਰੀ

ਪਰਖ ਦੌਰਾਨ ਇੱਕ ਮੌਤ ਪਿੱਛੋਂ ਆਕਸਫੋਰਡ ਵੈਕਸੀਨ ਦਾ ਟ੍ਰਾਇਲ ਰੁਕਿਆ

September 10, 2020 07:47 AM

* ਆਕਸਫੋਰਡ ਨੇ ਕਿਹਾ: ਸੁਰੱਖਿਆ ਸਾਡੀ ਸਭ ਤੋਂ ਵੱਡੀ ਪਹਿਲ ਹੈ

ਲੰਡਨ, 9 ਸਤੰਬਰ, (ਪੋਸਟ ਬਿਊਰੋ)- ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦਾ ਟ੍ਰਾਇਲ ਇੱਕ ਵਿਅਕਤੀ ਦੀ ਮੌਤ ਪਿੱਛੋਂ ਰੋਕਣਾ ਪਿਆ ਹੈ। ਟ੍ਰਾਇਲ ਵਿੱਚ ਹਿੱਸਾ ਲੈ ਰਹੇ ਬ੍ਰਿਟਿਸ਼ ਵਲੰਟੀਅਰ ਦੇ ਬਿਮਾਰ ਪੈਣ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਆਕਸਫੋਰਡ ਨਾਲ ਮਿਲ ਕੇ ਬਾਇਓਫਾਰਮਾਸਿਊਟੀਕਲ ਫਰਮ ਐਸਟ੍ਰਾਜੈਨੇਕਾ ਇਹ ਵੈਕਸੀਨ ਬਣਾ ਰਹੀ ਹੈ। ਇਸ ਦੇ ਪਹਿਲੇ ਤੇ ਦੂਸਰੇ ਪੜਾਅ ਵਿੱਚਸਫਲ ਰਹਿਣ ਪਿੱਛੋਂ ਇਸ ਦਾ ਤੀਸਰੇ ਪੜਾਅ ਦਾ ਟ੍ਰਾਇਲ ਚੱਲ ਰਿਹਾ ਹੈ। ਅਗਲੇ ਸਾਲ ਦੇ ਸ਼ੁਰੂ ਤਕ ਇਸ ਦੇ ਬਾਜ਼ਾਰ ਵਿੱਚ ਆਉਣ ਦੀ ਆਸ ਕੀਤੀ ਜਾਂਦੀ ਹੈ। ਇਸ ਵੈਕਸੀਨ ਦੇ ਤੀਸਰੇ ਗੇੜ ਦੇ ਟ੍ਰਾਇਲ ਵਿੱਚ ਦੁਨੀਆ ਭਰ ਤੋਂ ਕਰੀਬ 30,000 ਵਲੰਟੀਅਰ ਸ਼ਾਮਲ ਹਨ।
ਇਸ ਦੌਰਾਨ ਐਸਟ੍ਰਾਜੈਨੇਕਾ ਦੇ ਬੁਲਾਰੇ ਨੇ ਦੱਸਿਆ ਕਿ ਵੈਕਸੀਨ ਦੇ ਸੰਸਾਰ ਪੱਧਰ ਉੱਤੇ ਚੱਲਦੇ ਟ੍ਰਾਇਲ ਦੌਰਾਨ ਆਪਣੀ ਸਟੈਂਡਰਡ ਪ੍ਰਕਿਰਿਆ ਹੇਠਅਸੀਂਆਜ਼ਾਦ ਕਮੇਟੀ ਤੋਂਜਾਂਚ ਲਈ ਹਾਲ ਦੀ ਘੜੀ ਇਹ ਪ੍ਰੀਖਣ ਰੋਕ ਦਿੱਤਾ ਹੈ। ਟ੍ਰਾਇਲ ਵਿੱਚ ਹਿੱਸਾ ਲੈਣ ਵਾਲੇ ਕਿਸੇ ਵੀ ਵਲੰਟੀਅਰ ਦੀ ਕਿਸੇ ਵੀ ਕਾਰਨ ਸਿਹਤ ਖ਼ਰਾਬ ਹੋਣ ਦੀ ਸਥਿਤੀ ਵਿੱਚ ਕਿਸੇ ਆਜ਼ਾਦ ਏਜੰਸੀ ਤੋਂ ਜਾਂਚ ਹੋਣ ਤਕ ਪ੍ਰੀਖਣ ਰੋਕ ਦਿੱਤਾ ਜਾਂਦਾ ਹੈ ਤਾਂ ਜੋ ਪ੍ਰਕਿਰਿਆ ਉੱਤੇ ਭਰੋਸਾ ਕਾਇਮ ਰਹੇ।ਬੁਲਾਰੇ ਨੇ ਦੱਸਿਆ ਕਿ ਉਲਟਾ ਅਸਰ ਸਿਰਫ਼ ਇਕ ਵਲੰਟੀਅਰ ਉੱਤੇ ਦਿਖਾਈ ਦਿੱਤਾ ਹੈ। ਸਾਡੀ ਟੀਮ ਇਸ ਦੀ ਜਾਂਚ ਕਰ ਰਹੀ ਹੈ ਤਾਂ ਕਿ ਟ੍ਰਾਇਲ ਦੀ ਟਾਈਮ ਲਾਈਨ ਉੱਤੇ ਕੋਈ ਅਸਰ ਨਾ ਪਵੇ। ਅਸੀਂ ਪੂਰੀ ਸੁਰੱਖਿਆ ਅਤੇ ਸਟੈਂਡਰਡ ਦੇ ਹਿਸਾਬ ਨਾਲ ਪ੍ਰੀਖਣ ਕਰ ਰਹੇ ਹਾਂ ਅਤੇ ਆਸ ਹੈ ਕਿ ਇਹ ਪ੍ਰੀਖਣਛੇਤੀ ਹੀ ਫਿਰ ਸ਼ੁਰੂ ਹੋ ਜਾਵੇਗਾ।
ਭਾਰਤ ਵਿੱਚਆਕਸਫੋਰਡ ਦੀ ਵੈਕਸੀਨ ਦਾ ਪ੍ਰੀਖਣ ਕਰ ਰਹੇ ਸੀਰਮ ਇੰਸਟੀਚਿਊਟ ਨੇ ਕਿਹਾ ਹੈ ਕਿ ਟ੍ਰਾਇਲ ਉੱਤੇਭਾਰਤ ਵਿੱਚ ਕੋਈ ਅਸਰ ਨਹੀਂ ਪਿਆ। ਇੰਸਟੀਚਿਊਟ ਨੇ ਕਿਹਾ ਕਿ ਅਸੀਂਬ੍ਰਿਟੇਨ ਵਿੱਚ ਚੱਲ ਰਹੇ ਟ੍ਰਾਇਲ ਉੱਤੇ ਟਿੱਪਣੀ ਨਹੀਂ ਕਰ ਰਹੇ, ਓਥੇ ਕੁਝ ਕਾਰਨਾਂ ਕਰ ਕੇ ਟ੍ਰਾਇਲ ਰੁਕਿਆ ਹੈ, ਪਰ ਇਸ ਦੇ ਛੇਤੀ ਫਿਰ ਸ਼ੁਰੂ ਹੋਣ ਦੀ ਉਮੀਦ ਹੈ। ਭਾਰਤ ਵਿੱਚ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੋਈ। ਓਧਰ ਵਿਸ਼ਵ ਸਿਹਤ ਸੰਗਠਨ (ਡਬਲਯੂ ਐੱਚ ਓ) ਨੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਦੇ ਟ੍ਰਾਇਲ ਵਿੱਚ ਸਾਡੀ ਸਰਬ ਉੱਚ ਪਹਿਲ ਸੁਰੱਖਿਆ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤ
ਚੋਣ ਤੋਂ ਪਹਿਲਾਂ ਸਰਵੇਖਣ ਵਿੱਚ ਰਾਸ਼ਟਰਪਤੀ ਵਜੋਂ ਟਰੰਪ ਉੱਤੇ ਜੋਅ ਬਿਡੇਨ ਅਜੇ ਵੀ ਭਾਰੂ
ਪਾਕਿਨੇ ਇੱਕ ਹੋਰ ਗੁਨਾਹ ਕਬੂਲਿਆ: ਪੁਲਵਾਮਾ ਵਿੱਚ ਕਰਵਾਏ ਅੱਤਵਾਦੀ ਹਮਲੇ ਨੂੰ ਇਮਰਾਨ ਸਰਕਾਰ ਨੇ ਆਪਣੀ‘ਵੱਡੀ ਕਾਮਯਾਬੀ’ ਕਿਹਾ
ਔਰਤ ਯਾਤਰੀਆਂ ਨਾਲ ਜਿ਼ਆਦਤੀ : ਆਸਟਰੇਲੀਆ ਦੇ ਰੋਸ ਪਿੱਛੋਂ ਕਤਰ ਨੇ ਯਾਤਰੀ ਔਰਤਾਂ ਦੇ ਕੱਪੜੇ ਲੁਹਾ ਕੇ ਜਾਂਚਦੀ ਮੁਆਫੀ ਮੰਗੀ
ਪੈਗੰਬਰ ਦੇ ਵਿਵਾਦ ਕਾਰਨ ਤੁਰਕੀ-ਇਰਾਨ-ਫਰਾਂਸ ਵਿੱਚ ਕਾਰਟੂਨ ਜੰਗ ਛਿੜੀ
ਅਮਰੀਕਾ ਨੂੰ ਚੀਨ ਵੱਲੋਂ ਜੰਗ ਲਈ ਉਕਸਾਏ ਜਾਣ ਤੋਂ ਤਨਾਅ
ਨਾਸਾ ਵੱਲੋਂ ਚੰਦ ਦੀ ਸਤ੍ਹਾ ਉਤੇ ਪਾਣੀ ਲੱਭਣ ਦਾ ਦਾਅਵਾ
ਪਾਕਿਸਤਾਨ ਵਿੱਚ ਮਦਰੱਸੇ ਵਿੱਚ ਧਮਾਕੇ ਕਾਰਨ ਅੱਠ ਬੱਚਿਆਂ ਦੀ ਮੌਤ, 120 ਤੋਂ ਵੱਧ ਜ਼ਖਮੀ
ਕੈਨੇਡੀਅਨ ਐਲੂਮੀਨੀਅਮ ਨੂੰ ਟੈਰਿਫਜ਼ ਤੋਂ ਛੋਟ ਦੇਣ ਦੇ ਐਲਾਨ ਉੱਤੇ ਟਰੰਪ ਨੇ ਪਾਈ ਸਹੀ
‘ਬੈਨੂੰ` ਦਾ ਨਮੂਨਾ ਹਾਸਲ ਕਰਨ ਵਿੱਚ ਨਾਸਾ ਸਫਲ, ਪਰ ਕੁਝ ਕੁ ਹਿੱਸਾ ਪੁਲਾੜ ਵਿੱਚ ਖੁਰ ਰਿਹੈ