Welcome to Canadian Punjabi Post
Follow us on

28

October 2020
ਕੈਨੇਡਾ

ਕੈਨੇਡਾ ਵਿੱਚ ਆਪਣਾ ਕੰਮਕਾਜ ਬੰਦ ਕਰੇਗੀ ਵੁਈ ਚੈਰਿਟੀ

September 10, 2020 06:50 AM

ਓਟਵਾ, 9 ਸਤੰਬਰ (ਪੋਸਟ ਬਿਊਰੋ) : ਵੁਈ ਚੈਰਿਟੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੈਨੇਡਾ ਵਿੱਚ ਆਪਣੇ ਆਪਰੇਸ਼ਨਜ਼ ਬੰਦ ਕੀਤੇ ਜਾ ਰਹੇ ਹਨ| ਵੁਈ ਚੈਰਿਟੀ ਕੋਵਿਡ-19 ਮਹਾਂਮਾਰੀ ਦੇ ਨਾਲ ਨਾਲ ਲਿਬਰਲ ਸਰਕਾਰ ਵੱਲੋਂ ਬਹੁਕਰੋੜੀ ਸਟੂਡੈਂਟ ਵਾਲੰਟੀਅਰ ਪ੍ਰੋਗਰਾਮ ਵਾਪਿਸ ਲੈਣ ਨੂੰ ਵੀ ਆਪਣੇ ਇਸ ਫੈਸਲੇ ਦਾ ਕਾਰਨ ਦੱਸ ਰਹੀ ਹੈ| ਚੈਰਿਟੀ ਨੇ ਆਖਿਆ ਕਿ ਇਸ ਤਰ੍ਹਾਂ ਪ੍ਰੋਗਰਾਮ ਵਾਪਿਸ ਲਏ ਜਾਣ ਨਾਲ ਉਨ੍ਹਾਂ ਨੂੰ ਵਿੱਤੀ ਤੌਰ ਉੱਤੇ ਕਾਫੀ ਨੁਕਸਾਨ ਹੋਇਆ ਹੈ|
ਵੁਈ ਚੈਰਿਟੀ ਦੇ ਬਾਨੀ ਕ੍ਰੇਗ ਤੇ ਮਾਰਕ ਕੇਲਬਰਗਰ ਵੱਲੋਂ ਇਸ ਆਰਗੇਨਾਈਜ਼ੇਸ਼ਨ ਤੋਂ ਪਾਸੇ ਹੋਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ| ਬੁੱਧਵਾਰ ਨੂੰ ਦੋਵਾਂ ਨੇ ਆਪਣੇ ਇਸ ਫੈਸਲੇ ਬਾਰੇ ਖੁੱਲ੍ਹਾ ਪੱਤਰ ਜਾਰੀ ਕਰਕੇ ਸਾਰਿਆਂ ਨੂੰ ਇਤਲਾਹ ਦਿੱਤੀ| ਉਨ੍ਹਾਂ ਆਖਿਆ ਕਿ ਕੋਵਿਡ-19 ਕਾਰਨ ਸਾਡੇ ਕੰਮ ਦਾ ਹਰੇਕ ਪੱਖ ਪ੍ਰਭਾਵਿਤ ਹੋਇਆ ਹੈ| ਇਸ ਤੋਂ ਇਲਾਵਾ ਅਸੀਂ ਸਿਆਸੀ ਖਿੱਚੋਤਾਣ ਦਾ ਸ਼ਿਕਾਰ ਹੋਏ ਹਾਂ, ਸਾਨੂੰ ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਪ੍ਰੋਗਰਾਮ ਦੇ ਕੇ ਵਾਪਿਸ ਲੈ ਲਿਆ ਗਿਆ| ਇਸ ਨਾਲ ਚੈਰਿਟੀ ਦਾ ਵਿੱਤੀ ਤਾਣਾ ਬਾਣਾ ਉਲਝ ਗਿਆ|
ਟੋਰਾਂਟੋ ਸਥਿਤ ਇਸ ਯੂਥ ਆਰਗੇਨਾਈਜ਼ੇਸ਼ਨ ਨੇ ਬੁੱਧਵਾਰ ਨੂੰ ਇਹ ਖਬਰ ਆਪਣੇ ਕੈਨੇਡਾ ਵਾਲੇ ਸਟਾਫ ਨਾਲ ਸਾਂਝੀ ਕੀਤੀ| ਉਨ੍ਹਾਂ ਇਹ ਵੀ ਦੱਸਿਆ ਕਿ ਬ੍ਰਿਟੇਨ ਤੇ ਯੂਐਸ ਵਿੱਚ ਵੁਈ ਦੇ ਆਪਰੇਸ਼ਨਜ਼ ਉੱਤੇ ਹਾਲ ਦੀ ਘੜੀ ਇਸ ਦਾ ਕੋਈ ਅਸਰ ਨਹੀਂ ਹੋਵੇਗਾ| ਨਾ ਹੀ ਲੀਡਰਸ਼ਿਪ ਕੋਰਸਾਂ, ਰਿਟੇਲ ਸੇਲਜ਼ ਤੇ ਟਰੈਵਲ ਪ੍ਰੋਗਰਾਮਜ਼ ਰਾਹੀਂ ਪੈਸੇ ਕਮਾਉਣ ਵਾਲੇ ਮੀ ਟੂ ਵੁਈ ਸੰਸਥਾ ਨੂੰ ਹੀ ਕੋਈ ਨੁਕਸਾਨ ਹੋਵੇਗਾ|

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪਾਰਟੀ ਕਰਨ ਵਾਲੇ 83 ਵਿਦਿਆਰਥੀਆਂ ਵਿੱਚੋਂ ਹਰੇਕ ਨੂੰ ਲਾਇਆ ਗਿਆ 1000 ਡਾਲਰ ਜੁਰਮਾਨਾ
ਮਹਾਂਮਾਰੀ ਸਬੰਧੀ ਕਾਰਗੁਜ਼ਾਰੀ ਬਾਰੇ ਲਿਬਰਲਾਂ ਨੂੰ ਕਰਨਾ ਹੋਵੇਗਾ ਜਾਂਚ ਦਾ ਸਾਹਮਣਾ
ਸਖ਼ਤ ਚੁਣੌਤੀਆਂ ਦੇ ਬਾਵਜੂਦ ਜ਼ਿਮਨੀ ਚੋਣਾਂ ਵਿੱਚ ਲਿਬਰਲ ਪਾਰਟੀ ਨੇ ਦਰਜ ਕਰਵਾਈ ਜਿੱਤ
ਕੋਵਿਡ-19 ਪ੍ਰਤੀ ਫੈਡਰਲ ਸਰਕਾਰ ਦੀ ਪ੍ਰਤੀਕਿਰਿਆ ਦੇ ਅਧਿਐਨ ਸਬੰਧੀ ਮਤਾ ਪਾਸ
ਏਅਰਪੋਰਟ ਉੱਤੇ ਬਿਨਾਂ ਮਾਸਕ ਤੋਂ ਨਜ਼ਰ ਆਈ ਪੈਟੀ ਹਾਜ਼ਦੂ
ਸੈਨੋਵਸ ਵੱਲੋਂ 23æ6 ਬਿਲੀਅਨ ਡਾਲਰ ਵਿੱਚ ਹਸਕੀ ਐਨਰਜੀ ਨੂੰ ਖਰੀਦਣ ਦੀ ਕੀਤੀ ਜਾ ਰਹੀ ਹੈ ਤਿਆਰੀ
ਬ੍ਰਿਟਿਸ਼ ਕੋਲੰਬੀਆ ਦੇ ਵੋਟਰਾਂ ਨੇ ਦੂਜੀ ਵਾਰੀ ਹੌਰਗਨ ਦੇ ਹੱਕ ਵਿੱਚ ਦਿੱਤਾ ਫਤਵਾ
ਕੈਨੇਡਾ ਵਿੱਚ ਤਿਆਰ ਕੀਤੀ ਜਾਣ ਵਾਲੀ ਕੋਵਿਡ-19 ਵੈਕਸੀਨ ਲਈ 214 ਮਿਲੀਅਨ ਡਾਲਰ ਖਰਚ ਰਹੀ ਹੈ ਸਰਕਾਰ
ਕੈਨੇਡਾ ਵਿੱਚ ਆਪਣਾ ਕੰਮ-ਕਾਜ ਬੰਦ ਕਰ ਰਹੀ ਹੈ ਲੇ ਸੈæਟਿਓ
ਅਲਬਰਟਾ ਵਿੱਚ ਰੈਪਿਡ ਟੈਸਟਿੰਗ ਨਾਲ ਕੁੱਝ ਟਰੈਵਲਰਜ਼ ਨੂੰ ਸਿਰਫ ਇੱਕ ਹਫਤੇ ਹੀ ਰਹਿਣਾ ਹੋਵੇਗਾ ਕੁਆਰਨਟੀਨ