Welcome to Canadian Punjabi Post
Follow us on

29

October 2020
ਕੈਨੇਡਾ

ਅੱਜ ਪਹਿਲੀ ਕਾਕਸ ਮੀਟਿੰਗ ਕਰਨਗੇ ਓਟੂਲ

September 10, 2020 12:03 AM

ਓਟਵਾ, 9 ਸਤੰਬਰ (ਪੋਸਟ ਬਿਊਰੋ) : ਪਾਰਲੀਆਮੈਂਟ ਦੀ ਸਿਟਿੰਗ ਸ਼ੁਰੂ ਹੋਏ ਨੂੰ ਅਜੇ ਦੋ ਹਫਤੇ ਦਾ ਸਮਾਂ ਵੀ ਨਹੀਂ ਹੋਇਆ ਹੈ ਕਿ ਕੰਜ਼ਰਵੇਟਿਵ ਹਾਊਸ ਆਫ ਕਾਮਨਜ਼ ਵਿੱਚ ਪਰਤਣ ਲਈ ਤਰਲੋ-ਮੱਛੀ ਹੋਣ ਲੱਗੇ ਹਨ| ਅਜਿਹਾ ਇਸ ਲਈ ਤਾਂ ਕਿ ਟਰੂਡੋ ਸਰਕਾਰ ਦੀ ਜਵਾਬਦੇਹੀ ਤੈਅ ਕਰਵਾਈ ਜਾ ਸਕੇ ਤੇ ਆਪਣੇ ਵਿਚਾਰਾਂ ਨੂੰ ਅੱਗੇ ਧੱਕਿਆ ਜਾ ਸਕੇ|
ਡਿਪਟੀ ਲੀਡਰ ਕੈਂਡਿਸ ਬਰਜਨ ਨੇ ਆਖਿਆ ਕਿ ਅੱਜ ਹੋਣ ਵਾਲੀ ਉਨ੍ਹਾਂ ਦੇ ਕਾਕਸ ਦੀ ਮੀਟਿੰਗ ਵਿੱਚ ਸੱਭ ਤੋਂ ਵੱਡਾ ਗੱਲਬਾਤ ਦਾ ਮੁੱਦਾ, ਆਰਥਿਕ ਰਿਕਵਰੀ ਤੇ ਕੈਨੇਡੀਅਨਾਂ ਨੂੰ ਕੰਮ ਉੱਤੇ ਪਰਤਣ ਵਿੱਚ ਕਿਵੇਂ ਮਦਦ ਕੀਤੀ ਜਾਵੇ, ਹੀ ਰਹੇਗਾ| ਟੋਰੀ ਐਮਪੀਜ਼ ਇਹ ਵੀ ਵਿਚਾਰ ਵਟਾਂਦਰਾ ਕਰਨਗੇ ਕਿ ਵੁਈ ਚੈਰਿਟੀ ਵਰਗੇ ਸਕੈਂਡਲ ਦੇ ਸਬੰਧ ਵਿੱਚ ਜਵਾਬ ਕਿਸ ਤਰ੍ਹਾਂ ਹਾਸਲ ਕੀਤੇ ਜਾਣ| ਨੇੜ ਭਵਿੱਖ ਵਿੱਚ ਜੇ ਚੋਣਾਂ ਕਰਵਾਉਣੀਆਂ ਪੈਂਦੀਆਂ ਹਨ ਤਾਂ ਉਨ੍ਹਾਂ ਦੀਆਂ ਤਿਆਰੀਆਂ ਕਿਵੇਂ ਕੀਤੀਆਂ ਜਾਣ ਅਤੇ ਇਸ ਦੇ ਨਾਲ ਹੀ ਰਾਜ ਭਾਸ਼ਣ ਤੋਂ ਬਾਅਦ ਭਰੋਸੇ ਦੇ ਮਤੇ ਉੱਤੇ ਕੀ ਰਣਨੀਤੀ ਅਪਣਾਈ ਜਾਵੇ|
ਐਮਪੀ ਕੇਨੀ ਚਿਊ ਨੂੰ ਇਨਕਲੂਜ਼ਨ ਐਂਡ ਡਾਇਵਰਸਿਟੀ ਕ੍ਰਿਟਿਕ ਚੁਣੇ ਜਾਣ ਤੋਂ ਬਾਅਦ ਨਵੀਂ ਸ਼ੈਡੋ ਕੈਬਨਿਟ ਦੇ ਸਬੰਧ ਵਿੱਚ ਵੀ ਸਵਾਲ ਉੱਠ ਸਕਦੇ ਹਨ| ਹਾਲਾਂਕਿ ਉਨ੍ਹਾਂ ਵੱਲੋਂ ਐਲਜੀਬੀਟੀਕਿਊ2ਐਸ ਪਲੱਸ ਕਮਿਊਨਿਟੀ ਦੇ ਸਬੰਧ ਵਿੱਚ ਆਪਣੀ ਰਾਇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਹ ਬਾਈਬਲ ਕਾਲਜ ਦੇ ਬੋਰਡ ਵਿੱਚ ਕੰਮ ਕਰਦੇ ਰਹੇ ਹਨ ਜਿਹੜਾ ਸਮਲਿੰਗੀ ਗਤੀਵਿਧੀਆਂ ਨੂੰ ਅਢੁਕਵਾਂ ਮੰਨਦਾ ਹੈ|
ਇਸ ਦੌਰਾਨ ਬਰਜਨ ਵੱਲੋਂ ਚਿਊ ਨੂੰ ਸਹੀ ਚੋਣ ਮੰਨਿਆ ਜਾ ਰਿਹਾ ਹੈ| ਪਾਰਟੀ ਦੀ ਮੀਟਿੰਗ ਅੱਜ ਓਟਵਾ ਵਿੱਚ ਹੋਵੇਗੀ ਤੇ ਇਸ ਦੌਰਾਨ ਫਿਜ਼ੀਕਲ ਡਿਸਟੈਂਸਿੰਗ ਦਾ ਵੀ ਖਾਸ ਖਿਆਲ ਰੱਖਿਆ ਜਾਵੇਗਾ|

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਮਰੀਕਾ ਵਿੱਚ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਦਾ ਨਤੀਜਾ ਕੈਨੇਡਾ ਲਈ ਹੋਵੇਗਾ ਅਹਿਮ : ਫਰੀਲੈਂਡ
ਬੀਸੀ ਬਾਰਡਰ ਉੱਤੇ ਨਸ਼ਿਆਂ ਨਾਲ ਭਰੇ ਪੰਜ ਬੈਗ ਮਿਲੇ, ਦੋ ਕਾਬੂ
ਕੋਵਿਡ-19 ਕਾਰਨ ਹੁਣ ਤੱਕ ਕੈਨੇਡਾ ਵਿੱਚ ਹੋਈਆਂ 10,000 ਮੌਤਾਂ
ਇਸ ਸਮੇਂ 70 ਫੀ ਸਦੀ ਕੈਨੇਡੀਅਨ ਗੁਜ਼ਰ ਰਹੇ ਹਨ ਵਿੱਤੀ ਤਣਾਅ 'ਚੋਂ : ਰਿਪੋਰਟ
ਵਿਆਜ਼ ਦਰਾਂ ਵਿੱਚ ਵਾਧਾ ਨਹੀਂ ਕਰੇਗਾ ਬੈਂਕ ਆਫ ਕੈਨੇਡਾ
ਕੋਵਿਡ-19 ਸਬੰਧੀ ਦਸਤਾਵੇਜ਼ ਮੁਹੱਈਆ ਕਰਾਵੇਗੀ ਫੈਡਰਲ ਸਰਕਾਰ : ਟਰੂਡੋ
ਕੋਵਿਡ-19 ਸਬੰਧੀ ਫੈਡਰਲ ਸਰਕਾਰ ਨੇ ਲਾਂਚ ਕੀਤੀ ਨਵੀਂ ਐਡ ਕੈਂਪੇਨ
ਪਾਰਟੀ ਕਰਨ ਵਾਲੇ 83 ਵਿਦਿਆਰਥੀਆਂ ਵਿੱਚੋਂ ਹਰੇਕ ਨੂੰ ਲਾਇਆ ਗਿਆ 1000 ਡਾਲਰ ਜੁਰਮਾਨਾ
ਮਹਾਂਮਾਰੀ ਸਬੰਧੀ ਕਾਰਗੁਜ਼ਾਰੀ ਬਾਰੇ ਲਿਬਰਲਾਂ ਨੂੰ ਕਰਨਾ ਹੋਵੇਗਾ ਜਾਂਚ ਦਾ ਸਾਹਮਣਾ
ਸਖ਼ਤ ਚੁਣੌਤੀਆਂ ਦੇ ਬਾਵਜੂਦ ਜ਼ਿਮਨੀ ਚੋਣਾਂ ਵਿੱਚ ਲਿਬਰਲ ਪਾਰਟੀ ਨੇ ਦਰਜ ਕਰਵਾਈ ਜਿੱਤ