Welcome to Canadian Punjabi Post
Follow us on

30

October 2020
ਬ੍ਰੈਕਿੰਗ ਖ਼ਬਰਾਂ :
ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਲਈ ਐੱਲ.ਪੀ.ਏ.ਆਈ.ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਹਦਾਇਤ ਦੇਣ ਪ੍ਰਧਾਨ ਮੰਤਰੀ : ਸੁਖਬੀਰ ਬਾਦਲਬਿਜਲੀ ਮਾਫ਼ੀਆ ਹੱਥੋਂ ਲੋਕਾਂ ਦੀ ਅੰਨ੍ਹੀ, ਲੁੱਟ ਕਰਵਾ ਰਹੀ ਹੈ ਅਮਰਿੰਦਰ ਸਰਕਾਰ : ਅਮਨ ਅਰੋੜਾਲੋਟੂ ਨਿਜ਼ਾਮ ਤੋਂ ਨਿਜਾਤ ਦਿਵਾਉਣ ਲਈ ਨਵੇਂ ਅਹੁਦੇਦਾਰਾਂ ਨੂੰ ਭਗਵੰਤ ਮਾਨ ਨੇ ਸਹੁੰ ਚੁਕਾਈਭਾਜਪਾ ਨੂੰ ਤਕੜਾ ਝਟਕਾ, ਦਲਿਤ ਅਤੇ ਕਿਸਾਨ ਆਗੂ ਭਾਜਪਾ ਛੱਡ ਹੋਏ 'ਆਪ' 'ਚ ਹੋਏ ਸ਼ਾਮਿਲਕੈਪਟਨ ਵੱਲੋਂ ਬਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ ਗਈ, ਬਕਾਏ ਦੀ ਅਦਾਇਗੀ 31 ਮਾਰਚ ਤੱਕ ਅੱਗੇ ਪਾਈਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤਕੈਪਟਨ ਵਲੋਂ 4 ਨਵੰਬਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਮੂਹ ਪਾਰਟੀਆਂ ਦੇ ਵਿਧਾਇਕਾਂ ਨੂੰ ਨਾਲ ਚੱਲਣ ਦੀ ਅਪੀਲਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੰਤਰੀਆਂ ਨਾਲ ਮੀਟਿੰਗ ਕੀਤੀ, ਨਿੱਜੀ ਥਰਮਲਾਂ ਦਾ ਘਿਰਾਓ ਜ਼ਾਰੀ ਰੱਖਣ ਦਾ ਐਲਾਨ
ਮਨੋਰੰਜਨ

ਕਹਾਣੀ: ਰਾਹਤ ਦੀ ਟੋਕਰੀ

September 09, 2020 09:42 AM

-ਮੁਖਤਾਰ ਗਿੱਲ
ਆਪਣੇ ਘਰ ਦੇ ਕਮਰੇ ਵਿੱਚ ਇਕਾਂਤਵਾਸ ਕੱਟਦੇ ਮਾਸਟਰ ਬਲਰਾਜ ਨੰਦਾ ਦੀ ਪਤਨੀ ਅਤੇ ਨੂੰਹ ਦਾ ਗੁਆਂਢੀ ਪਰਵਾਰਾਂ ਦੀ ਅਪਣੱਤ ਬਾਰੇ ਵਿਸ਼ਵਾਸ ਥਿੜਕ ਜਿਹਾ ਗਿਆ। ਉਨ੍ਹਾਂ ਦੇ ਉਸ ਭਰੋਸੇ ਨੂੰ ਵੀ ਠੇਸ ਲੱਗੀ ਸੀ ਕਿ ਕੋਈ ਤਾਂ ਇਸ ਮੁਤਾਬਕ ਵੇਲੇ ਸਾਰ ਲੈਣ ਆਵੇਗਾ। ਨੂੰਹ ਕੋਰੋਨਾ ਮਹਾਮਾਰੀ ਦੇ ਬਚਾਅ ਤੇ ਅਹਿਤਿਆਤ ਵਜੋਂ ਲਾਈ ਪੂਰਨਬੰਦੀ, ਨਿਯਮਾਂ ਦੀ ਪਾਲਣਾ ਲਈ ਕਰਫਿਊ, ਪੁਲਸ ਦੀ ਸਖ਼ਤੀਅਅਤੇ ਲੋਕਾਂ ਦੀ ਘਰਾਂ 'ਚ ਨਜ਼ਰਬੰਦੀ ਨੂੰ ਸਹਾਇਤਾ ਲਈ ਨਾ ਆਉਣ ਦਾ ਕਾਰਨ ਸਮਝ ਰਹੀ ਸੀ ਪਰ ਉਸਦੀ ਸੱਸ ਨੂੰ ਅਜੇ ਵੀ ਯਕੀਨ ਸੀ ਕਿ ਕੋਈ ਹੋਰ ਨਹੀਂ ਤਾਂ ਮਾਸਟਰ ਸੁਖਦੇਵ ਸਿੰਘ ਦੇ ਘਰੋਂ ਤਾਂ ਜ਼ਰੂਰ ਕੋਈ ਬਹੁੜੇਗਾ।
ਦੇਸ਼ ਵਿੱਚ ਲਾਕਡਾਊਨ ਦਾ ਐਲਾਨ ਹੋ ਚੁੱਕਾ ਸੀ। ਇਸ ਨੂੰ ਲਾਗੂ ਕਰਨ ਲਈ ਗਲੀ-ਬਾਜ਼ਾਰ ਵਿੱਚ ਥਾਂ-ਥਾਂ ਪੁਲਸ ਲਾ ਦਿੱਤੀ ਸੀ, ਪੁਲਸ ਨੇ ਡਾਂਗ ਵਾਹੀ ਨਹੀਂ। ਘਰਾਂ 'ਚ ਦੁੱਧ, ਸਬਜ਼ੀ ਤੇ ਰਾਸ਼ਨ ਆਦਿ ਖ਼ਤਮ ਹੁੰਦਾ ਜਾਂਦਾ ਸੀ। ਤਾਲਾਬੰਦੀ ਦੇ ਸ਼ੁਰੂਆਤੀ ਦਿਨਾਂ ਵਿੱਚ ਤਾਂ ਲੋਕ ਪੁਲਸ ਦੀ ਸਖ਼ਤੀ ਕਰ ਕੇ ਜ਼ਿਆਦਾ ਹੀ ਖੌਫਜ਼ਦਾ ਸਨ।
ਮੀਡੀਆ ਕੋਵਿਡ-19 ਦੇ ਖੌਫ ਦੀਆਂ ਖ਼ਬਰਾਂ ਇਸ ਤਰ੍ਹਾਂ ਦੇ ਰਿਹਾ ਸੀ ਜਿਵੇਂ ਕੋਈ ਪਰਲੋ ਆਈ ਹੋਵੇ। ਪ੍ਰਭਾਵਿਤ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਦੇ ਅੰਕੜੇ ਛਾਪ ਕੇ ਲੋਕਾਂ ਨੂੰ ਸੂਲੀ ਟੰਗਿਆ ਹੋਇਆ ਸੀ। ਇਸੇ ਖੌਫ ਕਾਰਨ ਮਾਸਟਰ ਨੰਦਾ ਨੇ ਖੰਘ, ਬੁਖਾਰ ਦੇ ਸਾਹ ਲੈਣ ਵਿੱਚ ਮੁਸ਼ਕਲ ਮਹਿਸੂਸ ਕਰਕੇ ਖੁਦ ਹੈਲਪਲਾਈਨ ਦੇ ਨੰਬਰ 'ਤੇ ਕੰਟੈਕਟ ਕੀਤਾ। ਹਸਪਤਾਲ ਵੱਲੋਂ ਮਾਸਟਰ ਦੇ ਕੀਤੇ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ, ਜਿਸ ਕਰ ਕੇ ਉਨ੍ਹਾਂ ਨੂੰ ਕੋਰੋਨਾ ਵਾਰਡ 'ਚ ਦਾਖ਼ਲ ਕਰ ਲਿਆ। ਬਾਅਦ ਵਿੱਚ ਮਾਸਟਰ ਦੀ ਪਤਨੀ, ਨੂੰਹ ਤੇ ਪੋਤੇ ਦੇ ਟੈਸਟ ਹੋਏ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਸੀ।
ਹਫ਼ਤਾ ਕੁ ਬਾਅਦ ਮਾਸਟਰ ਦਾ ਜਦੋਂ ਦੂਸਰਾ ਟੈਸਟ ਹੋਇਆ ਤਾਂ ਰਿਪੋਰਟ ਨੈਗੇਟਿਵ ਆਈ ਸੀ। ਮਾਸਟਰ ਨੰਦਾ ਨੂੰ ਹਸਪਤਾਲ ਤੋਂ ਡਿਸਚਾਰਜ ਚਿੱਟ ਮਿਲ ਗਈ ਤੇ ਉਹ ਘਰ ਆ ਕੇ ਕੁਆਰੰਟਾਈਨ ਦੇ ਵੱਸ ਪੈ ਗਏ। ਮਾਸਟਰ ਨੰਦਾ ਦਾ ਪੋਤਰਾ ਕਾਫੀ ਚਿਰ ਤੋਂ ਰੋ-ਰੋ ਫਾਵਾ ਹੋ ਰਿਹਾ ਸੀ। ਸੱਸ ਮਾਂ ਨੇ ਆਪਣੀ ਨੂੰਹ ਨੂੰ ਬੱਚੇ ਦੇ ਰੋਣ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਦੁੱਧ ਖ਼ਤਮ ਹੈ। ਸਬਜ਼ੀ ਤੇ ਰਾਸ਼ਨ ਵੀ ਮੁੱਕਣ ਵਾਲਾ ਹੈ। ਮੈਂ ਦੁਕਾਨ ਤੱਕ ਵੀ ਨਹੀਂ ਜਾ ਸਕਦੀ। ਪੁਲਸ ਨੇ ਦੁਕਾਨਾਂ ਬੰਦ ਕਰਵਾ ਦਿੱਤੀਆਂ ਹਨ। ਬਾਹਰ ਨਿਕਲਣ 'ਤੇ ਵੀ ਪਾਬੰਦੀ ਹੈ।
ਆਮ ਲੋਕਾਂ ਮੇਰਾ ਮਤਲਬ ਆਂਢ-ਗੁਆਂਢ ਵਾਲਿਆਂ ਨੇ ਮਾਸਟਰ ਨੰਦਾ ਦੇ ਘਰ ਦਾ ਇਸ ਤਰ੍ਹਾਂ ਸਮਾਜੀ ਬਾਈਕਾਟ ਕਰ ਦਿੱਤਾ ਜਿਵੇਂ ਮਾਸਟਰ ਨੇ ਕੋਰੋਨਾ ਨਾ ਸਹੇੜ ਲਿਆ ਹੋਵੇ ਕੋਈ ਵੱਡਾ ਗੁਨਾਹ ਕਰ ਦਿੱਤਾ ਹੋਵੇ। ਮਾਸਟਰ ਦਾ ਘਰ ਪਿੰਡਨੁਮਾ ਕਸਬੇ ਦੀ ਅੱਡੇ ਵਾਲੀ ਸੜਕ ਕਿਨਾਰੇ ਸੀ ਪਰ ਉਸ 'ਤੇ ਬਾਹਰ ਨਿਕਲਣ ਦੀ ਪਾਬੰਦੀ ਸੀ, ਨਹੀਂ ਤਾਂ ਕੋਈ ਨਾ ਕੋਈ ਦੁਕਾਨ ਖੁੱਲ੍ਹਵਾ ਕੇ ਰਾਸ਼ਨ ਆਦਿ ਲਿਆ ਸਕਦਾ ਸੀ। ਪਤਨੀ ਵੀ ਲੋਕਾਂ ਦੀਆਂ ਨਫਰਤੀ ਨਜ਼ਰਾਂ ਤੋਂ ਡਰਦੀ ਬਾਹਰ ਨਹੀਂ ਸੀ ਨਿਕਲ ਰਹੀ।
ਬੱਚੇ ਦਾ ਭੁੱਖ ਨਾਲ ਰੋਣਾ ਅਤੇ ਆਂਢ-ਗੁਆਂਢ ਵੱਲੋਂ ਬਣਾਈ ਦੂਰੀ ਬਾਰੇ ਸੁਣ ਕੇ ਮਾਸਟਰ ਪ੍ਰੇਸ਼ਾਨ ਹੋ ਉਠਿਆ ਸੀ। ਉਹ ਗਲੀ-ਮੁਹੱਲੇ ਵਾਲਿਆਂ ਦੇ ਹਰ ਦੁੱਖ-ਸੁੱਖ ਵਿੱਚ ਸ਼ਾਮਲ ਹੁੰਦਾ ਸੀ। ਨਗਰ ਵਾਸੀਆਂ ਦੀ ਸੁੱਖ ਮੰਗਿਆ ਕਰਦਾ ਸੀ। ਮਾਸਟਰ ਨੰਦਾ ਨੂੰ ਆਪਣੀ ਗਲੀ-ਗੁਆਂਢ ਵਾਲਿਆਂ ਦੀ ਉਹਦੇ ਪਰਵਾਰ ਪ੍ਰਤੀ ਬੇਰੁਖੀ ਦਾ ਬਹੁਤ ਰੰਜ ਸੀ, ਜਿਸ ਨੇ ਉਸ ਨੂੰ ਡੰੂਘਾ ਸਦਮਾ ਪੁਚਾਇਆ। ਉਹ ਸੇਵਾਮੁਕਤੀ ਤੋਂ ਬਾਅਦ ਵੀ ਗਰੀਬਾਂ ਦੇ ਬਾਲ ਮਜ਼ਦੂਰ ਬੱਚਿਆਂ ਨੂੰ ਉਨ੍ਹਾਂ ਦੀ ਵਿਹਲ ਅਨੁਸਾਰ ਮੁਫਤ ਪੜ੍ਹਾਉਂਦਾ ਸੀ। ਉਨ੍ਹਾਂ ਦੀ ਜ਼ਿੰਦਗੀ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਾ ਸੀ। ਸਮਾਜ ਨੂੰ ਕੁਝ ਵਾਪਸ ਕਰਨਾ ਉਸ ਨੂੰ ਬਹੁਤ ਚੰਗਾ ਲੱਗਦਾ ਸੀ। ਬੇਟੀਆਂ ਲਈ ਸਿਲਾਈ-ਕਢਾਈ ਦੀ ਟ੍ਰੇਨਿੰਗ ਸ਼ੁਰੂ ਕਰਵਾਈ ਸੀ। ਔਰਤਾਂ ਦਾ ਹੈਲਪ ਗਰੁੱਪ ਬਣਾ ਪਾਪੜ, ਵੜੀਆਂ, ਅਚਾਰ ਅਤੇ ਮੁਰੱਬੇ, ਚਟਣੀਆਂ ਬਣਾਉਣ ਦੀ ਸਿਖਲਾਈ ਅਤੇ ਬੈਂਕਾਂ ਤੋਂ ਕਰਜ਼ੇ ਦਾ ਪ੍ਰਬੰਧ ਕਰਾਇਆ ਸੀ। ਮਾਸਟਰ ਦੇ ਘਰ ਵਾਲੇ ਮੰਨਦੇ ਸੀ ਕਿ ਉਨ੍ਹਾਂ ਨੂੰ ਬਸਤੀ 'ਚੋਂ ਕੋਰੋਨਾ ਵਾਇਰਸ ਦੀ ਲਾਗ ਲੱਗੀ ਸੀ।
ਮਾਸਟਰ ਨੰਦਾ ਦਾ ਪਰਵਾਰ ਬਹੁਤ ਸੀਮਤ ਸੀ। ਬੇਟੀ ਵਿਆਹ ਪਿੱਛੋਂ ਸਹੁਰੇ ਘਰ ਸੁਖੀ ਵੱਸਦੀ ਸੀ। ਉਸ ਤੋਂ ਛੋਟਾ ਲੜਕਾ ਕਿਸੇ ਕੌਮੀ ਕੰਪਨੀ 'ਚ ਡਿਪਟੀ ਮੈਨੇਜਰ ਸੀ, ਜਿਹੜਾ ਅੱਜਕੱਲ ਆਫਿਸ ਦੇ ਕੰਮ ਲਈ ਵਿਦੇਸ਼ 'ਚ ਸੀ। ਇਸ ਦੌਰਾਨ ਅਚਾਨਕ ਬੇਟੇ ਦਾ ਫੋਨ ਆਇਆ, ਜੋ ਮਾਂ ਨੇ ਰਿਸੀਵ ਕੀਤਾ। ਬੇਟਾ ਪਾਪਾ ਦੀ ਸਿਹਤ ਅਤੇ ਆਪਣੇ ਬੱਚਿਆਂ ਦੀ ਸੁੱਖ-ਸਾਂਦ ਬਾਰੇ ਪੁੱਛ ਰਿਹਾ ਸੀ। ਉਸ ਨੇ ਮਾਂ ਨੂੰ ਕੋਈ ਭਾਰਾ ਕੰਮ ਨਾ ਕਰਨ ਅਤੇ ਸਾਰਿਆਂ ਦਾ ਖ਼ਿਆਲ ਰੱਖਣ ਲਈ ਜ਼ੋਰ ਦੇ ਕੇ ਕਿਹਾ। ਕੋਰੋਨਾ ਕਾਰਨ ਕਿਸੇ ਮੁਸ਼ਕਲ ਬਾਰੇ ਪੁੱਛਣ 'ਤੇ ਮਾਂ ਫਿਸ ਪਈ ਤੇ ਉਸ ਨੇ ਘਰ ਦੇ ਸਾਰੇ ਹਾਲਾਤ ਅਤੇ ਆਂਢ-ਗੁਆਂਢ ਦੇ ਮੰਦੇ ਵਿਹਾਰ, ਅਣਦੇਖੀ ਅਤੇ ਭਰਾਵਾਂ ਤੋਂ ਵੀ ਵੱਧ ਸਕੇ ਸੁਖਦੇਵ ਸਿੰਘ ਦੇ ਪਰਵਾਰ ਵੱਲੋਂ ਦੂਰੀ ਬਣਾ ਲੈਣ ਬਾਰੇ ਦੱਸ ਦਿੱਤਾ। ਮਾਸਟਰ ਨੰਦਾ ਦੇ ਬੇਟੇ ਨੇ ਤਾਇਆ ਸੁਖਦੇਵ ਸਿੰਘ ਜੀ ਦੇ ਪੁੱਤਰ ਮੁਖਵੰਤ ਨੂੰ ਫੋਨ ਕਰਕੇ ਆਪਣੇ ਘਰ ਦੇ ਮਾੜੇ ਹਾਲਾਤ ਅਤੇ ਤਾਈ/ ਭਾਬੀ ਦੀ ਬੇਰੁਖੀ ਬਾਰੇ ਦੱਸਿਆ।
ਮਾਸਟਰ ਨੰਦਾ ਲੱਗਭਗ ਆਪਣੇ ਚਾਰ ਦਹਾਕਿਆਂ ਦੇ ਸੁਖਾਵੇਂ ਸਬੰਧਾਂ, ਨਿੱਘੀਆਂ ਤੇ ਪੀੜੀਆਂ ਸਾਂਝਾਂ ਅਤੇ ਗੂੜ੍ਹੇ ਰਿਸ਼ਤਿਆਂ ਦੇ ਅਮਾਨਵੀ ਵਰਤਾਰੇ 'ਤੇ ਝੂਰ ਰਿਹਾ ਸੀ। ਸੁਖਦੇਵ ਨਾਲ ਇੱਕੋ ਸਕੂਲ 'ਚ ਇਕੱਠਿਆਂ ਪੜ੍ਹਾਉਣ ਦੌਰਾਨ ਵਿਕਸਿਤ ਹੋਏ ਮਧੁਰ ਸਬੰਧਾਂ ਦੀ ਬੇਵਫਾਈ ਨੇ ਉਸ ਨੂੰ ਡੂੰਘੀ ਸੱਟ ਮਾਰੀ। ਉਸ ਨੂੰ ਬੜੀ ਸ਼ਿੱਦਤ ਨਾਲ ਮਾਸਟਰ ਸੁਖਦੇਵ ਯਾਦ ਆਉਣ ਲੱਗਾ। ਜੇ ਉਹ ਹੁੰਦਾ ਤਾਂ ਕੋਰੋਨਾ ਦੇ ਖੌਫ ਤੇ ਬਚਾਅ ਦੀਆਂ ਪਾਬੰਦੀਆਂ ਦੀਆਂ ਧੱਜੀਆਂ ਉਡਾਉਂਦਾ ਉਨ੍ਹਾਂ ਦੇ ਪਰਵਾਰ ਕੋਲ ਆ ਜਾਂਦਾ। ਉਹਦਾ ਭੁੱਖ ਨਾਲ ਵਿਲਕ ਰਿਹਾ ਪੋਤਰਾ ਸੰਨੀ ਤਾਂ ਬਹੁਤਾ ਸਮਾਂ ਉਨ੍ਹਾਂ ਦੇ ਘਰ ਹੀ ਰਹਿੰਦਾ ਸੀ।
ਮਾਸਟਰ ਸਮਝਦਾ ਸੀ ਕਿ ਹਮਸਾਏ ਮਾਂ-ਪਿਓ ਜਾਏ ਹੁੰਦੇ ਹਨ। ਕਿਸੇ ਵੀ ਦੁੱਖ-ਤਕਲੀਫ ਵੇਲੇ ਗੁਆਂਢੀ ਆਪਣੇ ਹਮਸਾਏ ਦੀ ਹਰ ਮੁਸ਼ਕਲ ਵੇਲੇ ਅੰਗ-ਸੰਗ ਰਹਿੰਦਾ ਹੈ। ਮਾਸਟਰ ਨੰਦਾ ਵੀ ਹਮੇਸ਼ਾ ਗਲੀ-ਗੁਆਂਢ ਦੇ ਹਰੇਕ ਪਰਵਾਰ ਦੀ ਔਖੀ ਘੜੀ ਕੰਮ ਆਇਆ। ਭਾਵੇਂ ਉਹ ਮਾਸਟਰ ਸੁਖਦੇਵ ਨੂੰ ਨਾਮੁਰਾਦ ਬੀਮਾਰੀ ਤੋਂ ਨਹੀਂ ਸੀ ਬਚਾ ਸਕਿਆ, ਪਰ ਹਸਪਤਾਲ ਵਿੱਚ ਸੇਵਾ ਸੰਭਾਲ ਵਜੋਂ ਉਸ ਨੇ ਕੋਈ ਕਸਰ ਨਹੀਂ ਸੀ ਰਹਿਣ ਦਿੱਤੀ। ਬਲੱਡ ਗਰੁੱਪ ਮਿਲਦਾ ਹੋਣ ਕਰ ਕੇ ਖੂਨ ਵੀ ਦਿੱਤਾ ਸੀ। ਇਸ ਦੌਰਾਨ ਯੂ ਪੀ ਵੱਲ ਆਪਣੇ ਸਹੁਰੇ ਘਰ ਲਾਕਡਾਊਨ ਕਰਕੇ ਫਸੇ ਮਰਹੂਮ ਮਾਸਟਰ ਸੁਖਦੇਵ ਸਿੰਘ ਦੇ ਬੇਟੇ ਦਾ ਆਪਣੇ ਘਰ ਫੋਨ ਆਇਆ। ਉਸ ਨੇ ਆਪਣੀ ਮਾਂ ਅਤੇ ਘਰਵਾਲੀ ਦੀ ਬਹੁਤ ਲਾਹ-ਪਾਹ ਕੀਤੀ: ਕੁਝ ਤਾਂ ਸ਼ਰਮ ਕਰੋ, ਚਾਚਾ ਜੀ ਦਾ ਪੋਤਰਾ ਸੰਨੀ ਸਵੇਰ ਤੋਂ ਭੁੱਖਾ ਹੈ। ਉਹ ਦੁੱਧ ਲਈ ਵਿਲਕ ਰਿਹੈ। ਉਨ੍ਹਾਂ ਦੇ ਘਰ ਨਾਲੋਂ ਹਰ ਮਤਲਬੀ ਪਰਵਾਰ ਨੇ ਨਾਤਾ ਤੋੜ ਲਿਆ। ਤੁਸੀਂ ਉਨ੍ਹਾਂ ਵਰਗੇ ਨਿਕਲੇ, ਸਭ ਉਨ੍ਹਾਂ ਦਾ ਕੀਤਾ ਕਰਾਇਆ ਭੁੱਲ-ਭੁਲ ਗਏ। ਤੁਸੀਂ ਆਪ ਇਸ ਤਰ੍ਹਾਂ ਡਰ ਰਹੇ ਹੋ ਜਿਵੇਂ ਕੋਰੋਨਾ ਮਹਾਮਾਰੀ ਉਨ੍ਹਾਂ ਦੇ ਦਰਵਾਜ਼ੇ ਬਾਹਰ ਤੁਹਾਨੂੰ ਚਿੰਬੜਨ ਲਈ ਉਡੀਕ ਰਹੀ ਹੋਵੇ। ਜਾਓ ਜਾ ਕੇ ਉਨ੍ਹਾਂ ਦੇ ਪਰਵਾਰ ਦਾ ਪਤਾ ਲਓ, ਲੋੜੀਂਦੀ ਚੀਜ਼ ਵਸਤ ਪਹੁੰਚਾ ਆਓ।
ਪੁੱਤ ਅਤੇ ਪਤੀ ਦੀ ਫਿਟਕਾਰ ਸੁਣ ਕੇ ਦੋਵਾਂ ਨੂੰਹ-ਸੱਸ ਦੇ ਦੁੱਧ, ਸਬਜ਼ੀ, ਬਰੈਡ ਤੇ ਰਾਸ਼ਨ ਆਦਿ ਦੀ ਟੋਕਰੀ ਤਿਆਰ ਕੀਤੀ ਅਤੇ ਮਾਸਕ ਪਾ ‘ਰਾਹਤ ਦੀ ਟੋਕਰੀ' ਮਾਸਟਰ ਨੰਦਾ ਦੇ ਦਰਵਾਜ਼ੇ ਅੱਗੇ ਰੱਖ, ਕਾਲ ਬੈਲ ਖੜਕਾ ਆਈਆਂ।

Have something to say? Post your comment