Welcome to Canadian Punjabi Post
Follow us on

20

October 2020
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾਸ਼੍ਰੋਮਣੀ ਅਕਾਲੀ ਦਲ ਨੇ ਡੀ ਜੀ ਪੀ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਕਿਸਾਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਪਾਰਟੀ ਉਨ੍ਹਾਂ ਦਾ ਕਰੇਗੀ ਘਿਰਾਓ ਮੁੱਖ ਮੰਤਰੀ ਵੱਲੋਂ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼, ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੁੱਲ੍ਹਣਗੇਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਟੁੱਟਣਾ ਅਤਿ ਮੰਦਭਾਗਾ, ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕਿਆਂ ਨੂੰ ਤੁਰੰਤ ਦੂਰ ਕਰੇ : ਢੀਂਡਸਾ
ਮਨੋਰੰਜਨ

ਬਲੈਕ ਐਂਡ ਵ੍ਹਾਈਟ ਦੀ ਤਿਆਰੀ : ਨਿਤਿਨ ਕੱਕੜ

September 09, 2020 09:37 AM

ਕਰੀਅਰ ਦੇ ਸ਼ੁਰੂ ਵਿੱਚ ਨਿਤਿਨ ਕੱਕੜ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਉਨ੍ਹਾਂ ਦੀ ਪਹਿਲੀ ਨਿਰਦੇਸ਼ਿਤ ਫਿਲਮ ‘ਫਿਲਮਿਸਤਾਨ’ ਦੀ ਰਿਲੀਜ਼ ਵਿੱਚ ਰੁਕਾਵਟ ਆਈ। ਸਰਕਸ ਦੇ ਕਲਾਕਾਰਾਂ ਦੀ ਜ਼ਿੰਦਗੀ 'ਤੇ ਆਧਾਰਤ ਉਨ੍ਹਾਂ ਦੀ ਦੂਸਰੀ ਫਿਲਮ ‘ਰਾਮ ਸਿੰਘ ਚਾਰਲੀ’ ਕਰੀਬ ਪੰਜ ਸਾਲ ਪਹਿਲਾਂ ਬਣੀ ਸੀ। ਬੀਤੇ ਦਿਨੀਂ ਉਹ ਡਿਜੀਟਲ ਪਲੇਟਫਾਰਮ ਸੋਨੀ ਲਿਵ 'ਤੇ ਰਿਲੀਜ਼ ਹੋਈ ਹੈ। ਅੱਗੋਂ ਉਹ ਬਟਵਾਰੇ ਦੀ ਕਹਾਣੀ 'ਤੇ ਫਿਲਮ ਬਣਾਉਣ ਦੀ ਤਿਆਰੀ ਵਿੱਚ ਹਨ। ਪੇਸ਼ ਹਨ ਨਿਤਿਨ ਕੱਕੜ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਜ਼ਿੰਦਗੀ ਨੂੰ ਸਰਕਸ ਕਿਹਾ ਜਾਂਦਾ ਹੈ। ਇਸ ਸਰਕਸ ਵਿੱਚ ਤੁਹਾਨੂੰ ਸਭ ਤੋਂ ਔਖਾ ਕੀ ਲੱਗਦਾ ਹੈ?
- ਮੇਰਾ ਮੰਨਣਾ ਹੈ ਕਿ ਔਕੜਾਂ ਇੱਕ ਨਜ਼ਰੀਆ ਹੈ। ਹੋ ਸਕਦਾ ਹੈ ਕਿ ਤੁਸੀਂ ਆਪਣੀ ਸਮੱਸਿਆ ਨੂੰ ਇੰਨਾ ਵੱਡਾ ਬਣਾ ਦਿਓ ਕਿ ਸਭ ਤੋਂ ਵੱਡੀ ਮੁਸ਼ਕਲ ਲੱਗਣ ਲੱਗੇ ਜਾਂ ਇੰਝ ਦੇਖੋ ਕਿ ਇਹ ਸਭ ਤੋਂ ਵੱਡੀ ਸਮੱਸਿਆ ਨਹੀਂ, ਇਸ ਨੂੰ ਹੱਲ ਕਰ ਲਵਾਂਗਾ। ਦੂਜੇ ਦਿਨ ਦੂਜੀ ਜੰਗ ਹੋਵੇਗੀ। ਮੁਸ਼ਕਲਾਂ ਆਉਣਗੀਆਂ, ਇਹ ਜੀਵਨ ਦਾ ਹਿੱਸਾ ਹੈ। ਤੁਸੀਂ ਜੇ ਸਿਰ ਝੁਕਾਉਣਾ ਹੈ ਤਾਂ ਸਿਰਫ ਭਗਵਾਨ ਦੇ ਸਾਹਮਣੇ ਝੁਕਾਓ। ਉਹ ਤੁਹਾਨੂੰ ਤਾਕਤ ਦੇਵੇਗਾ। ਮੈਂ ਭਗਵਾਨ ਤੋਂ ਇਹ ਕਦੇ ਨਹੀਂ ਮੰਗਿਆ ਕਿ ਮੇਰੇ ਜੀਵਨ ਵਿੱਚ ਮੁਸ਼ਕਲਾਂ ਨਾ ਆਉਣ। ਮੈਂ ਹਮੇਸ਼ਾ ਇਹੀ ਮੰਗਿਆ ਕਿ ਮੈਨੂੰ ਮੁਸ਼ਕਲਾਂ ਨਾਲ ਲੜਨ ਦੀ ਤਾਕਤ ਦੇਣ।
* ਤੁਹਾਡੀ ਸ਼ੁਰੂਆਤ ਦੋਵੇਂ ਫਿਲਮਾਂ ‘ਫਿਲਮਿਸਤਾਨ’ ਅਤੇ ‘ਰਾਮ ਸਿੰਘ ਚਾਰਲੀ’ ਦੀ ਰਿਲੀਜ਼ ਵਿੱਚ ਦੇਰੀ ਹੋਈ। ਕੀ ਤੁਹਾਡਾ ਆਤਮ ਵਿਸ਼ਵਾਸ ਡਗਮਗਾਇਆ ਸੀ?
- ‘ਫਿਲਮਿਸਤਾਨ’ ਦੀ ਰਿਲੀਜ਼ ਵਿੱਚ ਤਿੰਨ ਸਾਲ ਲੱਗ ਗਏ। ਸਾਲ 2015 ਵਿੱਚ ‘ਰਾਮ ਸਿੰਘ ਚਾਰਲੀ’ ਬਣਾਈ। ਇਹ ਮੇਰੀ ਦੂਸਰੀ ਫਿਲਮ ਸੀ। ਫਿਲਮ ਰਿਲੀਜ਼ ਨਾ ਹੋਣ ਕਾਰਨ ਮੇਰਾ ਖੁਦ ਤੋਂ ਵਿਸ਼ਵਾਸ ਹਟ ਗਿਆ ਸੀ। ਮੈਨੂੰ ਲੱਗਾ ਕਿ ਜਿਸ ਤਰ੍ਹਾਂ ਦਾ ਸਿਨੇਮਾ ਮੈਂ ਬਣਾਉਣਾ ਚਾਹੰੁਦਾ ਹਾਂ, ਲੋਕ ਦੇਖਣਾ ਨਹੀਂ ਚਾਹੁੰਦੇ, ਪਰ ਫਿਲਮ ਮੇਕਿੰਗ ਮੇਰੇ ਲਈ ਆਕਸੀਜਨ ਦੀ ਤਰ੍ਹਾਂ ਹੈ। ਮੈਂ ਉਸ ਦੇ ਬਿਨਾਂ ਨਹੀਂ ਰਹਿ ਸਕਦਾ। ਮੈਂ ਆਪਣੀ ਲਿਖੀ ਕਹਾਣੀ ਦੇ ਬਜਾਏ ਦੂਸਰੇ ਲੇਖਕਾਂ ਦੀ ਕਹਾਣੀ ਕਹਿਣ ਦਾ ਫੈਸਲਾ ਕੀਤਾ। ਨੋਟ ਬੁੱਕ ਅਤੇ ਜਵਾਨੀ ਜਾਨੇਮਨ ਦੋਵੇਂ ਰੀਮੇਕ ਫਿਲਮ ਸਨ। ਭਾਵੇਂ ‘ਰਾਮ ਸਿੰਘ ਚਾਰਲੀ’ ਦੀ ਰਿਲੀਜ਼ ਵਿੱਚ ਸਮਾਂ ਲੱਗਾ, ਪਰ ਫਿਲਮ ਨੂੰ ਮਿਲ ਰਹੀ ਤਾਰੀਫ ਨਾਲ ਮੇਰਾ ਆਤਮ ਵਿਸ਼ਵਾਸ ਵਧਿਆ ਹੈ।
* ‘ਰਾਮ ਸਿੰਘ ਚਾਰਲੀ’ ਦੇ ਲਈ ਕੁਮੁਦ ਮਿਸ਼ਰਾ ਪਹਿਲੀ ਪਸੰਦ ਸਨ?
- ਕੁਮੁਦ ਮਿਸ਼ਰਾ ਬਿਹਤਰੀਨ ਕਲਾਕਾਰ ਹੈ। ਮੇਰੇ ਲਈ ਇਹ ਕਾਫੀ ਕਠਿਨ ਫਿਲਮ ਰਹੀ ਹੈ। ਕੁਮੁਦ ਨੇ ਆਪਣੇ ਜੀਵਨ ਵਿੱਚ ਸੰਘਰਸ਼ ਦੇਖਿਆ ਹੈ। ਮੈਨੂੰ ਲੱਗਾ ਕਿ ਉਹ ਕਿਰਦਾਰ ਨੂੰ ਬਿਹਤਰ ਤਰੀਕੇ ਨਾਲ ਜੀਅ ਸਕਣਗੇ। ਮੈਂ ਜਦ ਉਨ੍ਹਾਂ ਨੂੰ ਮਿਲਿਆ ਤਾਂ ਉਨ੍ਹਾਂ ਦਾ ਵਜ਼ਨ ਵਧਿਆ ਹੋਇਆ ਸੀ। ਉਨ੍ਹਾਂ ਨੇ ਕਿਰਦਾਰ ਲਈ ਵੀਹ ਕਿਲੋਗਰਾਮ ਵਜਨ ਘੱਟ ਕੀਤਾ। ਸਾਡੇ ਟ੍ਰੇਨਰ ਨੇ ਉਨ੍ਹਾਂ ਨੂੰ ਚਾਰਲੀ ਬਣਨ ਦੀ ਟਰੇਨਿੰਗ ਦਿੱਤੀ। ਉਸੇ ਦੌਰਾਨ ਉਨ੍ਹਾਂ ਨੇ ਵਜਨ ਘੱਟ ਕੀਤਾ ਅਤੇ ਸਕ੍ਰਿਪਟ ਰੀਡਿੰਗ ਵੀ ਕਰਦੇ ਸਨ। ਜਦ ਉਹ ਪਹਿਲੀ ਵਾਰ ਚਾਰਲੀ ਚੈਪਲਿਨ ਦੇ ਕੱਪੜਿਆਂ ਵਿੱਚ ਆਏ ਸਾਡੇ ਸਾਰਿਆਂ ਲਈ ਯਾਦਗਾਰ ਪਲ ਸੀ। ਉਨ੍ਹਾਂ ਦੀ ਚਾਰ ਮਹੀਨੇ ਦੀ ਮਿਹਨਤ ਰੰਗ ਲਿਆਈ ਸੀ।
* ਲਾਕਡਾਊਨ ਦੌਰਾਨ ਵੀ ਕੋਈ ਕਹਾਣੀ ਲਿਖੀ?
- ਬਿਲਕੁਲ। ਮੈਂ ਇੱਕ ਸਕ੍ਰਿਪਟ ਲਿਖ ਰਿਹਾ ਹਾਂ। ਉਸ ਦੇ ਇਲਾਵਾ ਮੈਂ ਬਲੈਕ ਐਂਡ ਵ੍ਹਾਈਟ ਫਿਲਮ ਬਣਾਉਣਾ ਚਾਹੁੰਦਾ ਹਾਂ। ਇਹ ਬਟਵਾਰੇ 'ਤੇ ਆਧਾਰਤ ਹੈ। ਉਮੀਦ ਹੈ ਕਿ ਅਗਲੇ ਸਾਲ ਦੇ ਸ਼ੁਰੂ ਵਿੱਚ ਉਸ ਦਾ ਕੰਮ ਸ਼ੁਰੂ ਹੋ ਜਾਏਗਾ। ਦੂਸਰੀ ਫਿਲਮ ਸਪੋਰਟਸ ਡਰਾਮਾ ਹੈ। ਉਸ ਨੂੰ ਫਿਲਹਾਲ ਲਿਖ ਰਿਹਾ ਹਾਂ। ਇਹ ਬਾਇਓਪਿਕ ਨਹੀਂ ਹੈ। ਇਹ ਕਾਲਪਨਿਕ ਕਹਾਣੀ ਹੈ। ਪਰ ਸੰਭਵ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੈਂ ਕੋਈ ਬਾਇਓਪਿਕ ਬਣਾਉਣ ਦੀ ਅਨਾਊਂਸਮੈਂਟ ਕਰਾਂ।
* ਕੋਰੋਨਾ ਸੰਕਟ ਕਾਰਨ ਡਿਜੀਟਲ ਵੱਲ ਲੋਕਾਂ ਦਾ ਧਿਆਨ ਵਧਿਆ ਹੈ। ਇਸ ਦਾ ਸਿਨੇਮਾ 'ਤੇ ਪ੍ਰਭਾਵ ਕਿਵੇਂ ਦੇਖਦੇ ਹੋ?
-ਮੈਨੂੰ ਲੱਗਦਾ ਹੈ ਕਿ ਅਜੇ ਭਵਿੱਖਬਾਣੀ ਕਰਨਾ ਮੁਸ਼ਕਲ ਹੈ। ਮਾਰਚ ਵਿੱਚ ਪਤਾ ਨਹੀਂ ਸੀ ਕਿ ਇੰਨਾ ਲੰਬਾ ਲਾਕਡਾਊਨ ਹੋ ਜਾਏਗਾ। ਮੈਨੂੰ ਨਹੀਂ ਲੱਗਦਾ ਕਿ ਸਿਨੇਮਾਘਰ ਬੰਦ ਹੋ ਜਾਣਗੇ। ਡਿਜੀਟਲ ਪਲੇਟਫਾਰਮ ਸੀ ਲੈਪਟਾਪ ਉੱਤੇ ਤੁਸੀਂ ਸਿਨੇਮਾਘਰ ਵਾਲਾ ਅਨੁਭਵ ਨਹੀਂ ਪਾ ਸਕਦੇ। ਇਸ ਲਾਕਡਾਊਨ ਵਿੱਚ ਮੈਂ ਖੁਦ ਨਾਲ ਪਿਆਰ ਕਰਨਾ ਸ਼ੁਰੂ ਕੀਤਾ। ਪਹਿਲਾਂ ਮੈਂ ਖੁਦ ਨਾਲ ਇੰਨਾ ਪਿਆਰ ਨਹੀਂ ਕਰਦਾ ਸੀ। ਦਰਅਸਲ ਲਾਕਡਾਊਨ ਵਿੱਚ ਕਾਫੀ ਸਮਾਂ ਇਕੱਲਾ ਰਿਹਾ। ਹੁਣ ਮੈਂ ਖੁਦ ਦਾ ਖਿਆਲ ਰੱਖਣ ਲੱਗਾ ਹਾਂ।
* ਤੁਹਾਡੇ ਜੀਵਨ ਦਾ ਗੁਰਮੰਤਰ ਕੀ ਰਿਹਾ ਹੈ?
- ਮੇਰਾ ਮੰਨਣਾ ਹੈ ਕਿ ਸੱਚਾਈ ਵਿੱਚ ਬਹੁਤ ਤਾਕਤ ਹੈ। ਤੁਸੀਂ ਬੱਸ ਡਟੇ ਰਹਿਣਾ ਅਤੇ ਮਿਹਨਤ ਕਰਨੀ ਹੈ। ਇਹੀ ਕਾਰਨ ਹੈ ਮੈਂ ਛੋਟੇ ਸੁਫਨੇ ਦੇਖਣਾ ਬੰਦ ਕਰ ਦਿੱਤਾ ਹੈ। ਮੈਂ ਵੱਡੇ ਸੁਫਨੇ ਦੇਖਦਾ ਹਾਂ। ਮੈਂ ਜੋ ਵੀ ਸੁਫਨਾ ਦੇਖਿਆ ਹੈ ਉਸ ਵਿੱਚ ਪ੍ਰਮਾਤਮਾ ਨੇ ਪੂਰਾ ਸਾਥ ਦਿੱਤਾ।

Have something to say? Post your comment