Welcome to Canadian Punjabi Post
Follow us on

20

October 2020
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾਸ਼੍ਰੋਮਣੀ ਅਕਾਲੀ ਦਲ ਨੇ ਡੀ ਜੀ ਪੀ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਕਿਸਾਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਪਾਰਟੀ ਉਨ੍ਹਾਂ ਦਾ ਕਰੇਗੀ ਘਿਰਾਓ ਮੁੱਖ ਮੰਤਰੀ ਵੱਲੋਂ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼, ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੁੱਲ੍ਹਣਗੇਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਟੁੱਟਣਾ ਅਤਿ ਮੰਦਭਾਗਾ, ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕਿਆਂ ਨੂੰ ਤੁਰੰਤ ਦੂਰ ਕਰੇ : ਢੀਂਡਸਾ
ਮਨੋਰੰਜਨ

ਵਿਧੁਤ ਨਾਲ ਐਕਸ਼ਨ ਸੀਨ ਕਰਨਾ ਮੇਰੀ ਖੁਸ਼ਨਸੀਬੀ: ਅਦਾ ਸ਼ਰਮਾ

September 09, 2020 09:36 AM

2008 ਵਿੱਚ ਆਈ ਫਿਲਮ ‘1920’ ਨਾਲ ਡੈਬਿਊ ਕਰਨ ਵਾਲੀ ਅਦਾ ਸ਼ਰਮਾ ਨੇ ‘ਹਸੀ ਤੋ ਫਸੀ’, ‘ਕਮਾਂਡੋ’ ਨਾਲ ਲੋਕਪ੍ਰਿਅਤਾ ਹਾਸਲ ਕੀਤੀ। ਅਦਾ ਦਾ ਮੰਨਣਾ ਹੈ ਕਿ ਉਨ੍ਹਾਂ ਵਿੱਚ ਬਹੁਤ ਸਾਰੀਆਂ ਅਦਾਵਾਂ ਹਨ, ਇਸ ਲਈ ਉਸ ਦਾ ਨਾਂਅ ਅਦਾ ਸ਼ਰਮਾ ਹੈ। ਇਨ੍ਹੀਂ ਦਿਨੀਂ ਨੀਲਗਿਰੀ ਫਾਰੈਸਟ ਵਿੱਚ ਉਹ ਤਮਿਲ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਅਦਾ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਜੇ ਤੁਸੀਂ ਸਟਾਰ ਕਿਡ ਹੁੰਦੇ ਤਾਂ ਚੀਜ਼ਾਂ ਆਸਾਨ ਹੁੰਦੀਆਂ?
- ਸਟਾਰ ਕਿਡ ਹੋਣਾ ਮਦਦ ਕਰਦਾ ਹੈ, ਪਰ ਜੇ ਤੁਸੀਂ ਕਿਸੇ ਚੀਜ਼ ਨੂੰ ਹਾਸਲ ਨਹੀਂ ਸਕਦੇ ਤਾਂ ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਨਾਲ ਜੁੜ ਜਾਓ ਅਤੇ ਫਿਰ ਆਪ ਮਿਹਨਤ ਕਰੋ ਅਤੇ ਆਪਣੇ ਕੰਮ ਨੂੰ ਨਿਖਾਰਨ ਵੱਲ ਧਿਆਨ ਦੇਣ। ਜਦ ਤੁਸੀਂ ਆਪਣੇ ਦਿਮਾਗ ਨਾਲ ਕੁਝ ਚੀਜ਼ ਕਰਦੇ ਹੋ, ਤਾਂ ਲੋਕ ਤੁਹਾਡੇ ਨਾਲ ਖੁਦ ਜੁੜ ਜਾਂਦੇ ਹਨ ਅਤੇ ਨੈਪੋਟਿਜ਼ਮ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਅੜਿੱਕੇ ਨਹੀਂ ਆਉਂਦੀਆਂ।
* ਤੁਸੀਂ ਇਨਸਾਈਡਰ ਹੁੰਦੇ ਤਾਂ ਕੀ ਹੋਰ ਜ਼ਿਆਦਾ ਕੰਮ ਮਿਲਦਾ?
- ਮੈਨੂੰ ਲੱਗਦਾ ਹੈ ਕਿ ਮੈਂ ਜੋ ਕੁਝ ਹਾਂ, ਆਪਣੇ ਮਾਤਾ-ਪਿਤਾ ਦੀ ਵਜ੍ਹਾ ਨਾਲ ਹਾਂ ਅਤੇ ਮੈਂ ਆਪਣੇ ਕੰਮ ਅਤੇ ਮੁਕਾਮ ਤੋਂ ਬਹੁਤ ਖੁਸ਼ ਹਾਂ ਅਤੇ ਮਾਤਾ-ਪਿਤਾ ਦੀ ਵਜ੍ਹਾ ਨਾਲ ਹੀ ਇਨਸਾਈਡ ਹਾਂ, ਇਹ ਉਨ੍ਹਾਂ ਦਾ ਅਸ਼ੀਰਵਾਦ ਹੈ। ਮੈਂ ਮੰਨਦੀ ਹਾਂ ਜੇ ਕੰਟੈਂਟ ਚੰਗਾ ਹੈ ਤਾਂ ਚੱਲਦਾ ਹੈ। ਸੋਚਦੀ ਹਾਂ ਕਿ ਸੋਸ਼ਲ ਮੀਡੀਆ ਨਾਲ ਆਪਣੇ ਫੈਨਸ ਨਾਲ ਕੁਨੈਕਟਿਡ ਰਹਿ ਸਕਾਂ। ਮੇਰੇ ਕਿਰਦਾਰ ਮੇਰੀ ਰੀਅਲ ਲਾਈਫ ਤੋਂ ਕਾਫੀ ਅਲੱਗ ਹਨ। ਮੈਂ ਰੀਅਲ ਲਾਈਫ ਵਿੱਚ ਚੰਗੀ ਡਾਂਸਰ ਹਾਂ, ਪਰ ਪਰਦੇ 'ਤੇ ਡਾਂਸ ਕਰਨ ਦਾ ਇੰਨਾ ਮੌਕਾ ਨਹੀਂ ਮਿਲਿਆ। ਸਾਊਥ ਫਿਲਮਾਂ ਵਿੱਚ ਹੀ ਹਾਰਡਲੀ ਡਾਂਸ ਕੀਤਾ ਹੈ। ਪਿੱਛੇ ਜਿਹੇ ਮੈਂ ਬੱਕਰੀ ਦੀ ਆਵਾਜ਼ ਕੱਢਦੇ ਹੋਏ ਇੱਕ ਪੋਸਟ ਕੀਤੀ ਤਾਂ ਇਸ ਦਾ ਮਕਸਦ ਕੁਝ ਨਹੀਂ ਹੈ। ਇਹ ਸਭ ਆਪਣੇ ਫੈਨਸ ਦੇ ਲਈ ਸ਼ੇਅਰ ਕਰਦੀ ਹਾਂ। ਇਸੇ ਲਈ ਮੇਰਾ ਨਾਂ ਅਦਾ ਸ਼ਰਮਾ ਹੈ।
* ਤਮਿਲ ਦੇ ਇਲਾਵਾ ਬਾਲੀਵੁੱਡ ਦੀਆਂ ਕਿਹੜੀਆਂ-ਕਿਹੜੀਆਂ ਫਿਲਮਾਂ ਕਰ ਰਹੇ ਹੋ?
- ਅਭਿਸੇਨ ਸੇਨਗੁਪਤਾ ਦੇ ਨਿਰਦੇਸ਼ਨ ਵਿੱਚ ਫਿਲਮ ‘ਮੈਨ ਟੂ ਮੈਨ’ ਹੈ। ਇਹ ਲਵ ਸਟੋਰੀ ਹੈ। ਇਸ ਵਿੱਚ ਮੈਂ ਇੱਕ ਲੜਕੇ ਦਾ ਕਿਰਦਾਰ ਨਿਭਾ ਰਹੀ ਹਾਂ। ਇੱਕ ਲੜਕਾ ਇੱਕ ਲੜਕੀ ਨਾਲ ਵਿਆਹ ਕਰਦਾ ਹੈ, ਪਰ ਵਿਆਹ ਦੇ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਲੜਕੀ ਦਰਅਸਲ ਲੜਕਾ ਹੈ ਅਤੇ ਉਹ ਲੜਕਾ ਮੈਂ ਹਾਂ। ਨਵੀਨ ਕਸਤੂਰੀਆ ਮੇਰੇ ਆਪੋਜ਼ਿਟ ਹੈ। ਇਸ ਦੇ ਇਲਾਵਾ ‘ਕਮਾਂਡੋ 4’ ਵੀ ਹੈ। ਵੈੱਬ ਸੀਰੀਜ਼ ‘ਦ ਹਾਲੀਡੇ’ ਦੀ ਸ਼ੂਟਿੰਗ ਸ਼ੁਰੂ ਕਰਾਂਗੀ। ਇੱਕ ਇੰਟਰਨੈਸ਼ਨਲ ਐਕਸ਼ਨ ਫਿਲਮ ਵੀ ਕਰ ਰਹੀ ਹਾਂ ਅਤੇ ਦੋ ਤੇਲਗੂ ਫਿਲਮਾਂ ਵੀ ਹਨ। ਇਸ ਤਰ੍ਹਾਂ ਕਾਫੀ ਕੁਝ ਕਰ ਰਹੀ ਹਾਂ।
* ‘ਕਮਾਂਡੋ 4’ ਦੇ ਲਈ ਕਿਸ ਤਰ੍ਹਾਂ ਨਾਲ ਤਿਆਰੀ ਕਰ ਰਹੇ ਹੋ?
- ਕਾਫੀ ਐਕਸ਼ਨ ਦੀ ਤਿਆਰੀ ਚੱਲ ਰਹੀ ਹੈ। ਇਸ ਵਿੱਚ ਮੇਰਾ ਕਿਰਦਾਰ ਭਾਵਨਾ ਰੈੱਡੀ ਦਾ ਹੋਵੇਗਾ। ਇਸ ਦੀ ਸ਼ੂਟਿੰਗ ਉਦੋਂ ਸ਼ੁਰੂ ਹੋਵੇਗੀ, ਜਦ ਟ੍ਰੈਵਲ ਕਰ ਸਕਾਂਗੇ। ਇਹ ਫਿਲਮ ਅਗਸਤ ਵਿੱਚ ਸ਼ੁਰੂ ਹੋਣ ਵਾਲੀ ਸੀ, ਪਰ ਸ਼ਾਇਦ ਨਵੰਬਰ ਵਿੱਚ ਸ਼ੁਰੂ ਹੋਵੇਗੀ। ਐਕਸ਼ਨ ਕਰਨ ਦੇ ਲਈ ਕਾਫੀ ਐਕਸਾਈਟਿਡ ਹਾਂ।
* ਤੁਹਾਡਾ ਵਿਧੁਤ ਜਮਵਾਲ ਨਾਲ ਕੋਈ ਸਟਾਰ ਰਿਸ਼ਤਾ ਹੈ ਜਾਂ ਇਸ ਤੋਂ ਵੀ ਖਾਸ ਹੈ?
- ਮੈਂ ਜੇ ਕਿਸੇ ਨੂੰ ਦੋਸਤ ਕਹਿੰਦੀ ਹਾਂ ਤਾਂ ਸੱਚ ਵਿੱਚ ਦੋਸਤ ਹੁੰਦਾ ਹੈ। ਜੇ ਵਿਧੁਤ ਦੇ ਸਾਥ ਦੀ ਗੱਲ ਕੀਤੀ ਜਾਏ ਤਾਂ ਉਨ੍ਹਾਂ ਨੂੰ ‘ਕਮਾਂਡੋ 2’ ਦੇ ਸਮੇਂ ਮਿਲੀ ਸੀ। ਮੈਂ ਖੁਸ਼ਨਸੀਬ ਹਾਂ ਕਿ ਮੈਨੂੰ ਅਜਿਹੇ ਐਕਟਰ ਨਾਲ ਐਕਸ਼ਨ ਕਰਨ ਨੂੰ ਮਿਲਿਆ, ਜੋ ਕਿ ਪੂਰੇ ਦੁਨੀਆ ਵਿੱਚ ਬੈਸਟ ਵਿੱਚੋਂ ਇੱਕ ਹੈ। ਉਹ ਮੇਰੇ ਲਈ ਬਹੁਤ ਸਪੈਸ਼ਲ ਹੈ ਅਤੇ ਅਸੀਂ ਬਹੁਤੇ ਚੰਗੇ ਦੋਸਤ ਹਾਂ। ਸਾਡਾ ਸੈਂਸ ਆਫ ਹਿਊਮਰ ਕਾਫੀ ਮੈਚ ਹੁੰਦਾ ਹੈ। ਅਜਿਹੇ ਲੋਕਾਂ ਦੇ ਨਾਲ ਮੈਂ ਬਹੁਤ ਜਲਦੀ ਘੁਲ-ਮਿਲ ਜਾਂਦੀ ਹਾਂ।
* ਤੁਸੀਂ ਚਿਹਰੇ 'ਤੇ ਸੱਟ ਦੇ ਨਿਸ਼ਾਨ ਵਾਲੀ ਤਸਵੀਰ ਸਾਂਝੀ ਕੀਤੀ ਸੀ। ਅਕਸਰ ਅਭਿਨੇਤਰੀਆਂ ਗਲੈਮਰਸ ਤਸਵੀਰਾਂ ਦਿਖਾਉਂਦੀਆਂ ਹਨ, ਤੁਸੀਂ ਸੋਸ਼ਲ ਮੀਡੀਆ ਤੇ ਕੀ ਦਿਖਾਉਣਾ ਪਸੰਦ ਕਰਦੇ ਹੋ...
-ਮੈਂ ਖੁਸ਼ਕਿਸਮਤ ਹਾਂ ਕਿ ਫਿਲਮ ‘1920’ ਮੇਰੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਹੋਈ। ਕਈ ਲੋਕਾਂ ਨੇ ਇਸ ਦੇ ਲਈ ਮਨ੍ਹਾ ਵੀ ਕੀਤਾ ਸੀ। ਲੋਕਾਂ ਦਾ ਕਹਿਣਾ ਸੀ ਕਿ ਫਿਲਮ ‘1920’ ਵਿੱਚ ਮੈਨੂੰ ਦੇਖ ਕੇ ਦਰਸ਼ਕਾਂ ਨੂੰ ਲੱਗੇਗਾ ਕਿ ਮੈਂ ਸੁੰਦਰ ਨਹੀਂ ਹਾਂ। ਮੈਂ ਉਸ ਤੋਂ ਪਹਿਲਾਂ ਮਾਡਲਿੰਗ ਵੀ ਨਹੀਂ ਕੀਤੀ ਸੀ। ਮੈਂ ਸੋਚਿਆ ਕਿ ਐਕਟਿੰਗ ਕਰਨ ਦਾ ਮੌਕਾ ਮਿਲ ਰਿਹਾ ਹੈ ਤਾਂ ਕਰਨੀ ਚਾਹੀਦੀ ਹੈ। ਮੈਂ ਦੱਖਣ ਭਾਰਤ ਦੀ ਇੰਡਸਟਰੀ ਵਿੱਚ ‘ਹਾਰਟ ਅਟੈਕ’ ਵਰਗੀ ਫਿਲਮ ਕੀਤੀ ਸੀ, ਜਿਸ ਵਿੱਚ ਸਾਦਗੀ ਭਰਿਆ ਕਿਰਦਾਰ ਸੀ। ਮੇਰਾ ਮੰਨਣਾ ਹੈ ਕਿ ਮੈਂ ਗਲੈਮਰਸ ਤਾਂ ਫੋਟੋਸ਼ੂਟ ਜਾਂ ਰੈੱਡ ਕਾਰਪੈਟ 'ਤੇ ਵੀ ਲਗ ਸਕਦੀ ਹਾਂ। ਕਿਰਦਾਰ ਵਿੱਚ ਖੁਦ ਨੂੰ ਢਾਲਣ ਮਹੱਤਵ ਪੂਰਨ ਹੈ।

Have something to say? Post your comment