Welcome to Canadian Punjabi Post
Follow us on

29

October 2020
ਕੈਨੇਡਾ

ਕੰਜ਼ਰਵੇਟਿਵਾਂ ਦੀ ਨਵੀਂ ਸ਼ੈਡੋ ਕੈਬਨਿਟ ਵਿੱਚ ਸ਼ੀਅਰ ਨੂੰ ਦਿੱਤੀ ਗਈ ਥਾਂ

September 08, 2020 11:42 PM

ਓਟਵਾ, 8 ਸਤੰਬਰ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਐਰਿਨ ਓਟੂਲ ਇਸ ਮਹੀਨੇ ਦੇ ਅੰਤ ਤੱਕ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਪਾਰਟੀ ਦੀ ਹਾਊਸ ਆਫ ਕਾਮਨਜ਼ ਵਿੱਚ ਮੌਜੂਦਗੀ ਨੂੰ ਦਮਦਾਰ ਬਣਾਉਣ ਲਈ ਆਪਣਾ ਸਾਰਾ ਟਿੱਲ ਲਾ ਰਹੇ ਹਨ|
ਕ੍ਰਿਟਿਕਸ ਵਜੋਂ ਵਿਰੋਧੀ ਧਿਰ ਦੇ ਮੂਹਰਲੇ ਬੈਂਚਾਂ ਉੱਤੇ ਕੌਣ ਬੈਠੇਗਾ ਇਸ ਵਿੱਚ ਓਟੂਲ ਨੇ ਆਪਣੀ ਲੀਡਰਸ਼ਿਪ ਕੈਂਪੇਨ ਵਿੱਚ ਸਾਥ ਦੇਣ ਵਾਲਿਆਂ ਦੇ ਨਾਲ ਨਾਲ ਉਨ੍ਹਾਂ ਨੂੰ ਵੀ ਸ਼ਾਮਲ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਵਿਰੋਧੀਆਂ ਦਾ ਸਾਥ ਦਿੱਤਾ ਸੀ| ਇਸ ਤੋਂ ਇਲਾਵਾ ਓਟੂਲ ਵੱਲੋਂ ਉਨ੍ਹਾਂ ਕੰਜ਼ਰਵੇਟਿਵਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ ਜਿਹੜੇ ਲੀਡਰਸ਼ਿਪ ਦੌੜ ਵਿੱਚ ਬਿਲਕੁਲ ਨਿਊਟਰਲ ਰਹੇ ਸਨ|
ਇਨ੍ਹਾਂ ਵਿੱਚ ਪਾਰਟੀ ਦੇ ਸਾਬਕਾ ਆਗੂ ਐਂਡਰਿਊ ਸ਼ੀਅਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਕਿ ਇਨਫਰਾਸਟ੍ਰਕਚਰ ਕ੍ਰਿਟਿਕ ਵਜੋਂ ਸੇਵਾ ਨਿਭਾਉਣਗੇ, ਓਨਟਾਰੀਓ ਦੇ ਪਿਏਰੇ ਪੋਈਲਿਵਰ, ਜੋ ਕਿ ਵਿੱਤ ਕ੍ਰਿਟਿਕ ਬਣੇ ਰਹਿਣਗੇ, ਅਲਬਰਟਾ ਤੋਂ ਐਮਪੀ ਮਿਸੇæਲ ਰੈਂਪਲ ਗਾਰਨਰ, ਜੋ ਕਿ ਸਿਹਤ ਕ੍ਰਿਟਿਕ ਵਜੋਂ ਭੂਮਿਕਾ ਨਿਭਾਉਣਗੇ|
ਓਨਟਾਰੀਓ ਤੋਂ ਐਮਪੀ ਮਾਈਕਲ ਚੌਂਗ ਨੂੰ ਵਿਦੇਸ਼ੀ ਮਾਮਲਿਆਂ ਬਾਰੇ ਕੰਜਰਵੇਟਿਵ ਪਾਰਟੀ ਦਾ ਕ੍ਰਿਟਿਕ ਬਣਾਇਆ ਜਾ ਰਿਹਾ ਹੈ| ਇਸ ਨੂੰ ਸੱਭ ਤੋਂ ਵੱਡੇ ਮੰਤਰਾਲਿਆਂ ਵਿੱਚੋਂ ਇੱਕ ਮੰਨਿਆਂ ਜਾਂਦਾ ਹੈ| ਇਹ ਉਹ ਪੋਰਟਫੋਲੀਓ ਹੈ ਜਿਹੜਾ 2017 ਵਿੱਚ ਓਟੂਲ ਨੂੰ ਸੌਂਪਿਆ ਗਿਆ ਸੀ| ਉਸ ਸਾਲ ਉਹ ਸ਼ੀਅਰ ਹੱਥੋਂ ਲੀਡਰਸ਼ਿਪ ਦੌੜ ਹਾਰ ਗਏ ਸਨ|
ਪਿਛਲੇ ਮਹੀਨੇ ਲੀਡਰਸ਼ਿਪ ਦੌੜ ਵਿੱਚ ਜਿੱਤ ਹਾਸਲ ਕਰਨ ਵਾਲੇ ਓਟੂਲ ਦੀ ਅਗਵਾਈ ਵਿੱਚ ਕੰਜ਼ਰਵੇਟਿਵ ਪਹਿਲੀ ਵਾਰੀ ਬੁੱਧਵਾਰ ਨੂੰ ਇੱਕਠੇ ਹੋਣਗੇ| ਮੰਗਲਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਓਟੂਲ ਨੇ ਆਖਿਆ ਕਿ ਆਉਣ ਵਾਲੇ ਹਫਤਿਆਂ ਵਿੱਚ ਅਸੀਂ ਮਿਹਨਤੀ ਕੈਨੇਡੀਅਨਾਂ ਨੂੰ ਪਹਿਲ ਦੇਵਾਂਗੇ ਤੇ ਆਪਣੇ ਦੇਸ਼ ਨੂੰ ਇਸ ਸੰਕਟ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਦੇਸ਼ ਦਾ ਮੁੜ ਨਿਰਮਾਣ ਕਰਾਂਗੇ|

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਮਰੀਕਾ ਵਿੱਚ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਦਾ ਨਤੀਜਾ ਕੈਨੇਡਾ ਲਈ ਹੋਵੇਗਾ ਅਹਿਮ : ਫਰੀਲੈਂਡ
ਬੀਸੀ ਬਾਰਡਰ ਉੱਤੇ ਨਸ਼ਿਆਂ ਨਾਲ ਭਰੇ ਪੰਜ ਬੈਗ ਮਿਲੇ, ਦੋ ਕਾਬੂ
ਕੋਵਿਡ-19 ਕਾਰਨ ਹੁਣ ਤੱਕ ਕੈਨੇਡਾ ਵਿੱਚ ਹੋਈਆਂ 10,000 ਮੌਤਾਂ
ਇਸ ਸਮੇਂ 70 ਫੀ ਸਦੀ ਕੈਨੇਡੀਅਨ ਗੁਜ਼ਰ ਰਹੇ ਹਨ ਵਿੱਤੀ ਤਣਾਅ 'ਚੋਂ : ਰਿਪੋਰਟ
ਵਿਆਜ਼ ਦਰਾਂ ਵਿੱਚ ਵਾਧਾ ਨਹੀਂ ਕਰੇਗਾ ਬੈਂਕ ਆਫ ਕੈਨੇਡਾ
ਕੋਵਿਡ-19 ਸਬੰਧੀ ਦਸਤਾਵੇਜ਼ ਮੁਹੱਈਆ ਕਰਾਵੇਗੀ ਫੈਡਰਲ ਸਰਕਾਰ : ਟਰੂਡੋ
ਕੋਵਿਡ-19 ਸਬੰਧੀ ਫੈਡਰਲ ਸਰਕਾਰ ਨੇ ਲਾਂਚ ਕੀਤੀ ਨਵੀਂ ਐਡ ਕੈਂਪੇਨ
ਪਾਰਟੀ ਕਰਨ ਵਾਲੇ 83 ਵਿਦਿਆਰਥੀਆਂ ਵਿੱਚੋਂ ਹਰੇਕ ਨੂੰ ਲਾਇਆ ਗਿਆ 1000 ਡਾਲਰ ਜੁਰਮਾਨਾ
ਮਹਾਂਮਾਰੀ ਸਬੰਧੀ ਕਾਰਗੁਜ਼ਾਰੀ ਬਾਰੇ ਲਿਬਰਲਾਂ ਨੂੰ ਕਰਨਾ ਹੋਵੇਗਾ ਜਾਂਚ ਦਾ ਸਾਹਮਣਾ
ਸਖ਼ਤ ਚੁਣੌਤੀਆਂ ਦੇ ਬਾਵਜੂਦ ਜ਼ਿਮਨੀ ਚੋਣਾਂ ਵਿੱਚ ਲਿਬਰਲ ਪਾਰਟੀ ਨੇ ਦਰਜ ਕਰਵਾਈ ਜਿੱਤ