ਫਿਲਮਾਂ ਵਿੱਚ ਐਕਸ਼ਨ ਕਰਨ ਦੇ ਮੌਕੇ ਅਭਿਨੇਤਰੀਆਂ ਨੂੰ ਘੱਟ ਮਿਲਦੇ ਹਨ। ਅਜਿਹੇ ਵਿੱਚ ਜਦ ਅਭਿਨੇਤਰੀਆਂ ਨੂੰ ਏਦਾਂ ਦੇ ਕਿਰਦਾਰ ਮਿਲਣ ਤਾਂ ਖੁਦ ਨੂੰ ਸਾਬਤ ਕਰਨ ਲਈ ਪੂਰੀ ਮਿਹਨਤ ਕਰਦੀਆਂ ਹਨ। ਸਵਰਾ ਭਾਸਕਰ ਪਿੱਛੇ ਜਿਹੇ ‘ਫਲੈਸ਼' ਵੈਬ ਸੀਰੀਜ਼ ਵਿੱਚ ਪੁਲਸ ਅਧਿਕਾਰੀ ਦੇ ਕਿਰਦਾਰ ਵਿੱਚ ਨਜ਼ਰ ਆਈ। ਇਸ ਵਿੱਚ ਸਵਰਾ ਨੂੰ ਰਿਵਾਲਵਰ ਚਲਾਉਣ ਦੇ ਲਈ ਕਾਫੀ ਮਿਹਨਤ ਕਰਨੀ ਪਈ।
ਸਵਰਾ ਦਾ ਕਹਿਣਾ ਹੈ ਕਿ ਮੈਨੂੰ ਪਹਿਲੀ ਵਾਰ ਰਿਵਾਲਵਰ ਚਲਾਉਣ ਦਾ ਮੌਕਾ ਮਿਲਿਆ ਸੀ ਤੇ ਜਦ ਪਹਿਲੀ ਗੋਲੀ ਚੱਲੀ ਤਾਂ ਮੈਂ ਡਰ ਗਈ। ਇਸ 'ਤੇ ਸ਼ੋਅ ਦੇ ਡਾਇਰੈਕਟਰ ਨੇ ਮੇਰਾ ਨਾਂ ਫੱਟੋ ਆਪਾ ਰੱਖ ਦਿੱਤਾ ਸੀ। ਉਹ ਕਹਿੰਦੇ ਸਨ ਕਿ ਸੈੱਟ 'ਤੇ ਕਿ ਫੱਟੋ ਆਪਾ ਆਈ ਹੈ ਐਕਸ਼ਨ ਕਰਨ। ਰਿਵਾਲਵਰ ਦੇ ਸਾਰੇ ਸੀਨ ਨਾਲ ਮੈਨੁੂੰ ਵੀ ਐੱਫ ਐਕਸ ਨੇ ਬਚਾਇਆ ਹੈ। ਭਗਵਾਨ ਦਾ ਸ਼ੁਕਰ ਹੈ ਕਿ ਇਹ ਤਕਨੀਕ ਸਾਡੇ ਕੋਲ ਹੈ। ਭਾਵੇਂ ਇਸ ਫਿਲਮ ਵਿੱਚ ਸਵਰਾ ਰਿਵਾਲਵਰ ਤੋਂ ਡਰ ਗਈ ਹੋਵੇ, ਪਰ ਉਸ ਦਾ ਕਹਿਣਾ ਹੈ ਕਿ ਉਸ ਨੂੰ ਐਕਸ਼ਨ ਕਰਨ ਵਿੱਚ ਬਹੁਤ ਮਜ਼ਾ ਆਇਆ ਅਤੇ ਉਹ ਦੋਬਾਰਾ ਐਕਸ਼ਨ ਫਿਲਮਾਂ ਜਾਂ ਵੈਬ ਸੀਰੀਜ਼ ਕਰਨਾ ਚਾਹੇਗੀ।