ਟੋਰਾਂਟੋ, 7 ਸਤੰਬਰ (ਪੋਸਟ ਬਿਊਰੋ) : ਟੋਰਾਂਟੋ ਦੇ ਈਟਨ ਸੈਂਟਰ ਵਿੱਚ ਕੋਵਿਡ-19 ਦੇ ਪਾਜ਼ੀਟਿਵ ਮਾਮਲੇ ਦੀ ਪੁਸ਼ਟੀ ਹੋਈ ਹੈ|
ਸੋਮਵਾਰ ਨੂੰ ਸਟੋਰ ਯੂਨੀਕਲੋ ਕੈਡੀਲੈਕ ਫੇਅਰਵਿਊ (ਸੀਐਫ) ਵਿੱਚ ਇੱਕ ਵਿਅਕਤੀ ਦੇ ਪਾਜ਼ੀਟਿਵ ਆਉਣ ਦਾ ਪਤਾ ਲੱਗਿਆ| ਸੀਐਫ ਨੇ ਇਹ ਨਹੀਂ ਦੱਸਿਆ ਕਿ ਕੋਵਿਡ-19 ਤੋਂ ਪ੍ਰਭਾਵਿਤ ਇਹ ਵਿਅਕਤੀ ਆਖਰੀ ਵਾਰੀ ਸਟੋਰ ਉੱਤੇ ਕਦੋਂ ਆਇਆ ਸੀ| ਨਾ ਹੀ ਇਹ ਖੁਲਾਸਾ ਕੀਤਾ ਗਿਆ ਕਿ ਇਹ ਉਨ੍ਹਾਂ ਦਾ ਇੰਪਲੌਈ ਸੀ ਜਾਂ ਕੋਈ ਕਸਟਮਰ ਸੀ|
ਸੀਐਫ ਦੇ ਬੁਲਾਰੇ ਨੇ ਦੱਸਿਆ ਕਿ ਕਲਾਇੰਟ ਤੇ ਸੀਐਫ ਵੱਲੋਂ ਪਬਲਿਕ ਹੈਲਥ ਦੇ ਨਿਰਦੇਸ਼ਾਂ ਤਹਿਤ ਸਟੋਰ ਦੀ ਪੂਰੀ ਸਾਫ ਸਫਾਈ ਤੇ ਡੀਪ ਕਲੀਨਿੰਗ ਦਾ ਪ੍ਰਬੰਧ ਕੀਤਾ ਹੈ| ਬੁਲਾਰੇ ਨੇ ਆਖਿਆ ਕਿ ਹਰ ਚੀਜ਼ ਦੀ ਚੰਗੀ ਤਰ੍ਹਾਂ ਸਾਫੀ ਸਫਾਈ ਕਰਵਾਈ ਜਾ ਰਹੀ ਹੈ ਤੇ ਇਸ ਲਈ ਕੋਈ ਹੋਰ ਕਾਰਵਾਈ ਕਰਨ ਦੀ ਲੋੜ ਨਹੀਂ ਤੇ ਇਸ ਦੇ ਮੱਦੇਨਜ਼ਰ ਸ਼ਾਪਿੰਗ ਸੈਂਟਰ ਖੁੱਲ੍ਹਾ ਰਹੇਗਾ|