Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਕੈਨੇਡਾ

ਓਟਵਾ ਦੇ 5 ਸਕੂਲਾਂ ਵਿੱਚ ਕੋਵਿਡ-19 ਦੇ ਕੇਸਾਂ ਦੀ ਹੋਈ ਪੁਸ਼ਟੀ

September 08, 2020 06:28 AM

ਓਟਵਾ, 7 ਸਤੰਬਰ (ਪੋਸਟ ਬਿਊਰੋ) : ਓਟਵਾ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਕੋਵਿਡ-19 ਦੇ 25 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਇਨ੍ਹਾਂ ਵਿੱਚੋਂ ਕੁੱਝ ਮਾਮਲੇ ਸਕੂਲਾਂ ਨਾਲ ਜੁੜੇ ਹੋਏ ਹਨ ਤੇ ਉਟਾਉਏ ਵਿੱਚ ਇੱਕ ਮੌਤ ਹੋਣ ਦੀ ਵੀ ਖਬਰ ਮਿਲੀ ਹੈ|
ਇਸ ਸਮੇਂ ਓਟਵਾ ਵਿੱਚ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੋਵਿਡ-19 ਦੇ 3098 ਮਾਮਲੇ ਸਾਹਮਣੇ ਆ ਚੁੱਕੇ ਹਨ| ਇਨ੍ਹਾਂ ਮਾਮਲਿਆਂ ਵਿੱਚੋਂ 85 ਫੀ ਸਦੀ ਲੋਕ ਠੀਕ ਹੋ ਗਏ ਮੰਨੇ ਜਾ ਰਹੇ ਹਨ| ਓਟਵਾ ਪਬਲਿਕ ਹੈਲਥ (ਓਪੀਐਚ) ਅਨੁਸਾਰ ਸੋਮਵਾਰ ਨੂੰ ਸਾਹਮਣੇ ਆਏ ਮਾਮਲਿਆਂ ਵਿੱਚ 25 ਵਿੱਚੋਂ 14 ਆਪਣੇ 30ਵਿਆਂ ਤੋਂ ਉੱਪਰ ਦੇ ਲੋਕ ਸਨ|
ਦੇਸ਼ ਦੀ ਰਾਜਧਾਨੀ ਵਿੱਚ ਕਰੋਨਾਵਾਇਰਸ ਦੇ ਇਸ ਸਮੇਂ 211 ਐਕਟਿਵ ਕੇਸ ਹਨ, ਜੋ ਕਿ ਪਿਛਲੇ ਸੋਮਵਾਰ ਦੇ ਮੁਕਾਬਲੇ ਸੱਤ ਘੱਟ ਹਨ| ਸਿਟੀ ਵਿੱਚ ਮਰਨ ਵਾਲਿਆਂ ਦੀ ਗਿਣਤੀ 267 (ਪਹਿਲਾਂ ਵਾਲੀ ਹੀ) ਉੱਤੇ ਹੀ ਬਰਕਰਾਰ ਹੈ| ਲਾਂਗ ਟਰਮ ਕੇਅਰ ਫੈਸਿਲਿਟੀਜ਼ ਤੇ ਚਾਈਲਡ ਕੇਅਰ ਸੈਂਟਰਜ਼ ਆਦਿ ਵਰਗੇ ਲੋਕਲ ਇੰਸਟੀਚਿਊਟਸ ਵਿੱਚ 16 ਆਊਟਬ੍ਰੇਕਸ ਹੋ ਚੁੱਕੀਆਂ ਹਨ|
ਸੋਮਵਾਰ ਨੂੰ ਓਟਵਾ ਪਬਲਿਕ ਹੈਲਥ ਵੱਲੋਂ ਪੰਜ ਸਕੂਲਾਂ ਵਿੱਚ ਕੋਵਿਡ-19 ਦੇ ਪਾਜ਼ੀਟਿਵ ਮਾਮਲੇ ਪਾਏ ਜਾਣ ਦੀ ਪੁਸ਼ਟੀ ਕੀਤੀ ਗਈ| ਨੈਪੀਅਨ ਦੇ ਕਾਲੇਜ ਕੈਥੋਲਿਕ ਫਰੈਂਕੋ ਓਏਸਟ ਦਾ ਇੱਕ ਮੁਲਾਜ਼ਮ ਕੋਵਿਡ-19 ਪਾਜ਼ੀਟਿਵ ਪਾਇਆ ਗਿਆ| ਇਸ ਤੋਂ ਇਲਾਵਾ ਕਨਾਟਾ ਦੇ ਇਕੋਲ ਐਲੀਮੈਂਟੇਅਰ ਕੈਥੋਲਿਕ ਰੌਜਰ ਸੇਂਟ ਡੈਨਿਸ, ਨੈਪੀਅਨ ਦੇ ਇਕੋਲ ਐਲੀਮੈਂਟੇਅਰ ਕੈਥੋਲਿਕ ਲੌਰੀਅਰ ਕੈਰੀਅਰ, ਲੋਅਰਟਾਊਨ ਦੇ ਇਕੋਲ ਐਲੀਮੈਂਟੇਅਰ ਕੈਥੋਲਿਕ ਸੇਂਟ ਐਨ ਤੇ ਹਿੰਟਨਬਰਗ ਦੇ ਇਕੋਲ ਐਲੀਮੈਂਟੇਅਰ ਕੈਥੋਲਿਕ ਸੇਂਟ ਫਰੈਂਕੌਇਸ ਡੀ ਐਸਿਸ ਸਕੂਲਾਂ ਵਿੱਚ ਵੀ ਕੋਵਿਡ-19 ਦੇ ਇੱਕ ਇੱਕ ਮਾਮਲੇ ਪਾਏ ਗਏ|
ਇਹ ਸਾਰੇ ਐਲੀਮੈਂਟਰੀ ਸਕੂਲ ਕੌਂਸੇਲ ਡੈਸ ਇਕੋਲਜ ਕੈਥੋਲਿਕਜ਼ ਡੂ ਸੈਂਟਰ-ਐਸਟ, ਫਰੈਂਚ ਕੈਥੋਲਿਕ ਬੋਰਡ  ਦਾ ਹਿੱਸਾ ਹਨ ਤੇ ਇਨ੍ਹਾਂ ਸਕੂਲਾਂ ਵੱਲੋਂ 3 ਸਤੰਬਰ ਤੋਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਸਨ| ਇਸ ਤੋਂ ਇਲਾਵਾ ਵੈਸਟਰਨ ਕਿਊਬਿਕ ਹੈਲਥ ਅਥਾਰਟੀ ਵੱਲੋਂ ਸੋਮਵਾਰ ਨੂੰ ਇੱਕ ਮੌਤ ਤੇ ਸੱਤ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ|

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ