Welcome to Canadian Punjabi Post
Follow us on

02

July 2025
 
ਮਨੋਰੰਜਨ

ਵਾਸ਼ਰੂਮ ਵਿੱਚ ਪੇਸ਼ ਹੋਈ ਸੀ ਫਿਲਮ ‘ਥ੍ਰੀ ਇਡੀਅਟਸ’: ਸ਼ਰਮਨ

September 07, 2020 09:54 AM

ਕਿਸਮਤ ਕਦੋਂ ਚਮਕ ਜਾਏ ਤੇ ਇੱਕ ਚੰਗੀ ਫਿਲਮ ਮਿਲ ਜਾਏ, ਇਹ ਇੰਡਸਟਰੀ ਵਿੱਚ ਕਿਹਾ ਨਹੀਂ ਜਾ ਸਕਦਾ। ਸ਼ਰਮਨ ਜੋਸ਼ੀ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ‘ਥ੍ਰੀ ਇਡੀਅਟਸ’ ਹੀ ਲੈ ਲਓ। ਸ਼ਰਮਨ ਨੂੰ ਇਹ ਫਿਲਮ ਵਾਸ਼ਰੂਮ ਵਿੱਚ ਆਫਰ ਹੋਈ ਸੀ। ਇੱਕ ਲਾਈਵ ਚੈਟ ਦੌਰਾਨ ਸ਼ਰਮਨ ਨੇ ਦੱਸਿਆ ਕਿ ਉਹ ਰਾਜਕੁਮਾਰ ਹਿਰਾਨੀ ਨੂੰ ਇੱਕ ਥੀਏਟਰ ਵਿੱਚ ਅਚਾਨਕ ਮਿਲੇ ਸਨ। ਸ਼ਰਮਨ ਮੁਤਬਾਕ ‘ਮੇਰੀ ਇੱਕ ਮੀਟਿੰਗ ਸੀ ਅਤੇ ਮੀਟਿੰਗ ਵਿੱਚ ਸਮਾਂ ਸੀ। ਮੈਂ ਫਿਲਮ ਦੇਖਣ ਥੀਏਟਰ ਚਲਾ ਗਿਆ। ਉਥੇ ਰਾਜ ਕੁਮਾਰ ਹਿਰਾਨੀ ਸਰ ਕੁਝ ਲੋਕਾਂ ਨਾਲ ਗੱਲਾਂ ਕਰ ਰਹੇ ਸਨ। ਦਰਅਸਲ ਉਹ ਆਪਣੀ-ਆਪਣੀ ਫਿਲਮ ਦਾ ਟ੍ਰੇਲਰ ਵੱਡੀ ਸਕਰੀਨ 'ਤੇ ਦੇਖਣ ਆਏ ਸਨ। ਮੈਂ ਉਨ੍ਹਾਂ ਨੂੰ ਡਿਸਟਰਬ ਕਰਨਾ ਠੀਕ ਨਹੀਂ ਸਮਝਿਆ। ਟਿਕਟ ਕਾਊਂਟਰ 'ਤੇ ਗਿਆ, ਉਥੇ ਟਿਕਟ ਨਹੀਂ ਮਿਲੀ।
ਮੈਂ ਵਾਪਸ ਜਾਣ ਲੱਗਾ ਤਾਂ ਰਾਜ ਕੁਮਾਰ ਸਰ ਨੇ ਮੇਰਾ ਨਾਂਅ ਲੈ ਕੇ ਬੁਲਾਇਆ। ਮੈਂ ਖੁਸ਼ ਹੋਇਆ ਕਿ ਮੇਰਾ ਨਾਂਅ ਉਨ੍ਹਾਂ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਤੇਰਾ ਕੰਮ ਮੈਨੂੰ ਪਸੰਦ ਆਇਆ ਹੈ। ਇੱਕ ਫਿਲਮ ਲਈ ਤੇਰੇ ਨਾਲ ਗੱਲ ਕਰਨੀ ਹੈ। ਮੈਂ ਸੰਪਰਕ ਕਰਾਂਗਾ। ਚਾਰ-ਪੰਜ ਮਹੀਨੇ ਬੀਤ ਗਏ। ਫਿਰ ਇੱਕ ਆਡੀਟੋਰੀਅਮ ਦੇ ਵਾਸ਼ਰੂਮ ਵਿੱਚ ਅਸੀਂ ਮਿਲੇ। ਉਨ੍ਹਾਂ ਨੇ ਕਿਹਾ ਕਿ ਇੱਕ ਫਿਲਮ ਹੈ, ਜਿਸ ਲਈ ਤੇਰੇ ਬਾਰੇ ਸੋਚ ਰਿਹਾ ਹਾਂ। ਫਿਰ ਦੋ-ਤਿੰਮਨ ਮਹੀਨੇ ਨਿਕਲ ਗਏ। ਅਜੀਬ ਗੱਲ ਇਹ ਹੈ ਕਿ ਸਾਡੀ ਮੁਲਾਕਾਤ ਫਿਰ ਤੋਂ ਉਸੇ ਆਡੀਟੋਰੀਅਮ ਦੇ ਵਾਸ਼ਰੂਮ ਵਿੱਚ ਹੋਈ। ਉਸ ਦਿਨ ਉਨ੍ਹਾਂ ਨੇ ਕਿਹਾ ਕਿ ਦਫਤਰ ਆ ਜਾਓ। ਮੈਂ ਆਡੀਸ਼ਨ ਦਿੱਤਾ ਅਤੇ ਇਹ ਫਿਲਮ ਮੈਨੂੰ ਮਿਲ ਗਈ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!