Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਮਨੋਰੰਜਨ

ਇੰਝ ਸ਼ੂਟ ਹੋਇਆ ਸੀ ‘ਢੋਲ ਬਜਨੇ ਲਗਾ...’ ਗਾਣਾ: ਪੂਜਾ ਬੱਤਰਾ

September 07, 2020 09:52 AM

ਸਾਬਕਾ ਮਿਸ ਇੰਡੀਆ ਪੂਜਾ ਬੱਤਰਾ ਦੀ ਪਹਿਲੀ ਹਿੰਦੀ ਫਿਲਮ ‘ਵਿਰਾਸਤ’ ਸੀ। ਇਹ ਇੱਕ ਤਮਿਲ ਫਿਲਮ ਦੀ ਰੀਮੇਕ ਸੀ। ਮੂਲ ਫਿਲਮ ਦੀ ਕਹਾਣੀ ਕਮਲ ਹਾਸਨ ਨੇ ਲਿਖੀ ਸੀ। ਪੂਜਾ ਨੇ ਇੱਕ ਲਾਈਵ ਚੈਟ ਦੌਰਾਨ ਦੱਸਿਆ, ‘ਅਨਿਲ ਕਪੂਰ, ਅਮਰੀਸ਼ ਪੁਰੀ, ਤੱਬੂ ਵਰਗੇ ਦਿੱਗਜ ਕਲਾਕਾਰਾਂ ਵਿੱਚ ਮੈਂ ਨਵੀਂ ਸੀ। ਸੈੱਟ 'ਤੇ ਮੈਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਸੀ। ਮੈਂ ਸਵੇਰੇ ਸੱਤ ਤੋਂ ਨੌਂ ਵਜੇ ਤੱਕ ਡ੍ਰੈੱਸ ਰਿਹਰਸਲ ਕਰਦੀ ਸੀ। ਅਸੀਂ ਡ੍ਰੈੱਸ ਪਹਿਨ ਕੇ ਮੈਦਾਨ ਵਿੱਚ ਦੌੜਦੇ-ਭੱਜਦੇ ਸੀ। ਕਦੇ ਮਟਕੀ ਤੋੜਦੀ, ਕਦੇ ਉਨ੍ਹਾਂ ਨੂੰ ਸਿਰ 'ਤੇ ਰੱਖਦੀ, ਪਾਣੀ ਪੀਣਾ ਵਰਗੇ ਕੰਮ ਕਰਦੀ ਸੀ। ਮੈਨੂੰ ਅੰਦਾਜ਼ਾ ਨਹੀਂ ਸੀ ਕਿ ਕੀ ਹੋ ਰਿਹਾ ਹੈ। ਦੁਪਹਿਰ ਵਿੱਚ ਅਸੀਂ ਸ਼ੂਟਿੰਗ ਕਰਦੇ ਸਾਂ। ਅਨਿਲ ਨੇ ਦੱਸਿਆ ਕਿ ਸਾਡੇ ਵਿੱਚ ਬ੍ਰੇਕਅਪ ਦਾ ਬਹੁਤ ਅਹਿਮ ਸੀਨ ਹੈ। ਅਸੀਂ ਕਮਰੇ ਵਿੱਚ ਜਾ ਕੇ ਰੋਣ ਦੀ ਰਿਹਰਸਲ ਕੀਤੀ। ਮੈਨੂੰ ਦੱਸਿਆ ਜਾਂਦਾ ਸੀ ਕਿ ਅਗਲੇ ਦਿਨ ਇਹ ਸੀਨ ਸ਼ੂਟ ਹੋਵੇਗਾ। ਬਾਅਦ ਵਿੱਚ ਪਤਾ ਲੱਗਾ ਕਿ ਦੌੜਨਾ-ਭੱਜਣਾ ਵਗੈਰਾ ‘ਢੋਲ ਬਜਨੇ ਲਗਾ...’ ਵਾਲਾ ਗਾਣਾ ਸੀ। ਉਂਜ ਓਦੋਂ ਤੱਕ ‘ਢੋਲ ਬਜਨੇ ਲਗਾ...’ ਗਾਣਾ ਬਣਿਆ ਹੀ ਨਹੀਂ ਸੀ। ਤਦ ਅਸੀਂ ਬਿਨਾਂ ਗਾਣੇ ਦੇ ਹੀ ਸੈੱਟ 'ਤੇ ਸੀ। ਮੈਂ ਅੱਜ ਜਦੋਂ ਫਿਲਮ ਦੇਖਦੀ ਹਾਂ ਤਾਂ ਲੱਗਦਾ ਹੈ ਕਿ ਉਨ੍ਹਾਂ ਨੇ ਕਈ ਸ਼ਾਟਸ ਇਕੱਠੇ ਜੋੜ ਕੇ ਗਾਣਾ ਬਣਾਇਆ ਸੀ।”
ਤੱਬੂ ਨਾਲ ਕੰਮ ਕਰਨ ਦੇ ਅਨੁਭਵ ਬਾਰੇ ਉਸ ਨੇ ਦੱਸਿਆ, ‘‘ਉਹ ਬਹੁਤ ਪ੍ਰੋਫੈਸ਼ਨਲ ਹਨ। ਮੇਰੇ ਨਾਲ ਉਨ੍ਹਾਂ ਦਾ ਦੋਸਤਾਨਾ ਵਿਹਾਰ ਸੀ। ਮੈਂ ਜਦ ਸ਼ੂਟਿੰਗ ਨਹੀਂ ਕਰਦੀ ਸੀ ਤਾਂ ਉਨ੍ਹਾਂ ਨੂੰ ਸ਼ੂਟਿੰਗ ਕਰਦੇ ਦੇਖਦੀ ਸੀ। ਉਹ ਕਿਵੇਂ ਪ੍ਰਫਾਰਮ ਕਰਦੀ ਹੈ। ਮੈਨੂੰ ਕਿਸੇ ਨੇ ਕਿਹਾ ਸੀ ਕਿ ਕੰਮ ਪ੍ਰਤੀ ਸਮਰਪਣ ਤੈਨੂੰ ਉਨ੍ਹਾਂ ਕੋਲੋਂ ਸਿੱਖਣਾ ਚਾਹੀਦਾ ਹੈ। ਮੈਂ ਤਦ ਬਾਕਾਇਦਾ ਕਾਗਜ਼ ਕਲਮ ਲੈ ਕੇ ਬੈਠਦੀ ਸੀ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ