Welcome to Canadian Punjabi Post
Follow us on

29

October 2020
ਕੈਨੇਡਾ

ਬੇਰੋਜ਼ਗਾਰੀ ਦਰ ਵਿੱਚ ਆਈ ਗਿਰਾਵਟ

September 04, 2020 10:06 PM

ਅਗਸਤ ਵਿੱਚ ਪੈਦਾ ਹੋਏ 246,000 ਰੋਜ਼ਗਾਰ ਦੇ ਮੌਕੇ


ਓਟਵਾ, 4 ਸਤੰਬਰ (ਪੋਸਟ ਬਿਊਰੋ) : ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਅਗਸਤ ਦੇ ਮਹੀਨੇ 246,000 ਰੋਜ਼ਗਾਰ ਦੇ ਮੌਕੇ ਪੈਦਾ ਹੋਏ| ਜੁਲਾਈ ਦੇ ਮਹੀਨੇ 419,000 ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੇ ਮੁਕਾਬਲੇ ਇਹ ਅੰਕੜਾ ਕੁੱਝ ਘੱਟ ਹੈ|
ਕੋਵਿਡ-19 ਕਾਰਨ ਬਸੰਤ ਵਿੱਚ ਲਾਕਡਾਊਨ ਦੇ ਚੱਲਦਿਆਂ ਬੇਰੋਜ਼ਗਾਰੀ ਦਰ ਕਾਫੀ ਵੱਧ ਗਈ ਸੀ ਪਰ ਇਹ ਚੌਥਾ ਮਹੀਨਾ ਹੈ ਜਦੋਂ ਰੋਜ਼ਗਾਰ ਦਾ ਸਿਲਸਿਲਾ ਲਗਾਤਾਰ ਸਹੀ ਦਿਸ਼ਾ ਵੱਲ ਅੱਗੇ ਵੱਧ ਰਿਹਾ ਹੈ| ਇਸ ਨਾਲ ਨੌਕਰੀਆਂ ਦਾ ਪੱਧਰ 1æ1 ਮਿਲੀਅਨ ਨਾਲ ਮਹਾਂਮਾਰੀ ਤੋਂ ਪਹਿਲਾਂ ਵਾਲੇ ਪੱਧਰ ਦੇ ਨੇੜੇ ਤੇੜੇ ਪਹੁੰਚ ਗਿਆ ਹੈ|
ਆਗਸਤ ਵਿੱਚ ਬਹੁਤਾ ਕਰਕੇ ਫੁੱਲ ਟਾਈਮ ਨੌਕਰੀਆਂ ਨਿਕਲੀਆਂ, ਇਸ ਪਾਸੇ ਪਾਰਟ ਟਾਈਮ ਕੰਮ ਵਿੱਚ ਵਾਧਾ ਹੋਣ ਕਾਰਨ ਥੋੜ੍ਹੀ ਕਮੀ ਮਹਿਸੂਸ ਕੀਤੀ ਜਾ ਰਹੀ ਸੀ| ਫੁੱਲ ਟਾਈਮ ਕੰਮ ਵਿੱਚ 206,000 ਨੌਕਰੀਆਂ ਨਾਲ ਇਜਾਫਾ ਹੋਇਆ ਜਦਕਿ ਪਾਰਟ ਟਾਈਮ ਵਰਕਰਜ਼ 40,000 ਤੱਕ ਅੱਪੜ ਗਏ| ਇਸ ਸਮੇਂ ਫੁੱਲ ਟਾਈਮ ਇੰਪਲੌਇਮੈਂਟ ਮਹਾਂਮਾਰੀ ਤੋਂ ਪਹਿਲਾਂ ਵਾਲੇ ਪੱਧਰ ਤੋਂ ਛੇ ਫੀ ਸਦੀ ਪਿੱਛੇ ਹੈ ਜਦਕਿ ਇਸ ਦੇ ਮੁਕਾਬਲੇ ਪਾਰਟ ਟਾਈਮ ਕੰਮ 3æ9 ਫੀ ਸਦੀ ਘੱਟ ਹੈ|
ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਲਈ ਰੋਜ਼ਗਾਰ ਦੇ ਕਈ ਰਾਹ ਖੁੱਲ੍ਹੇ ਹਨ| ਅਜਿਹਾ ਲਗਾਤਾਰ ਤੀਜੇ ਮਹੀਨੇ ਵੇਖਣ ਨੂੰ ਮਿਲਿਆ| ਸਟੈਟੇਸਟਿਕਸ ਕੈਨੇਡਾ ਅਨੁਸਾਰ ਅਗਸਤ ਦੇ ਮਹੀਨੇ ਹੀ 96000 ਪੁਰਸ਼ਾਂ ਦੇ ਮੁਕਾਬਲੇ 150,000 ਮਹਿਲਾਵਾਂ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਮਿਲੇ| ਇਸ ਸਮੇਂ ਕੈਨੇਡੀਅਨ ਆਮ ਸਮਿਆਂ ਦੇ ਮੁਕਾਬਲੇ ਅੱਧਾ ਸਮਾਂ ਕੰਮ ਕਰ ਰਹੇ ਹਨ| ਅਪਰੈਲ ਵਿੱਚ ਜਿੱਥੇ 2æ5 ਮਿਲੀਅਨ ਕੈਨੇਡੀਅਨਾਂ ਨੇ ਪੂਰੇ ਜੋæਰਾਂ ਸ਼ੋਰਾਂ ਨਾਲ ਕੰਮ ਕੀਤਾ ਉੱਥੇ ਹੀ ਹੁਣ 713,000 ਵਰਕਰਜ਼ ਅਜੇ ਵੀ ਘੱਟ ਕੰਮ ਕਰ ਰਹੇ ਹਨ|
ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ 300,000 ਤੋਂ ਵੀ ਘੱਟ ਲੋਕਾਂ ਨੇ ਘਰ ਤੋਂ ਕੰਮ ਕੀਤਾ ਜਦਕਿ ਹੋਰਨਾਂ ਥਾਂਵਾਂ ਤੋਂ ਕੰਮ ਕਰਨ ਵਾਲਿਆਂ ਦੀ ਗਿਣਤੀ ਵਿੱਚ 400,000 ਤੋਂ ਜ਼ਿਆਦਾ ਅੱਪੜ ਚੁੱਕੀ ਹੈ| ਜੁਲਾਈ ਵਿੱਚ ਬੇਰੋਜ਼ਗਾਰੀ ਦਰ 10æ9 ਫੀ ਸਦੀ ਸੀ ਜਦਕਿ ਅਗਸਤ ਵਿੱਚ ਇਹ ਡਿੱਗ ਕੇ 10æ2 ਫੀ ਸਦੀ ਰਹਿ ਗਈ|

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਮਰੀਕਾ ਵਿੱਚ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਦਾ ਨਤੀਜਾ ਕੈਨੇਡਾ ਲਈ ਹੋਵੇਗਾ ਅਹਿਮ : ਫਰੀਲੈਂਡ
ਬੀਸੀ ਬਾਰਡਰ ਉੱਤੇ ਨਸ਼ਿਆਂ ਨਾਲ ਭਰੇ ਪੰਜ ਬੈਗ ਮਿਲੇ, ਦੋ ਕਾਬੂ
ਕੋਵਿਡ-19 ਕਾਰਨ ਹੁਣ ਤੱਕ ਕੈਨੇਡਾ ਵਿੱਚ ਹੋਈਆਂ 10,000 ਮੌਤਾਂ
ਇਸ ਸਮੇਂ 70 ਫੀ ਸਦੀ ਕੈਨੇਡੀਅਨ ਗੁਜ਼ਰ ਰਹੇ ਹਨ ਵਿੱਤੀ ਤਣਾਅ 'ਚੋਂ : ਰਿਪੋਰਟ
ਵਿਆਜ਼ ਦਰਾਂ ਵਿੱਚ ਵਾਧਾ ਨਹੀਂ ਕਰੇਗਾ ਬੈਂਕ ਆਫ ਕੈਨੇਡਾ
ਕੋਵਿਡ-19 ਸਬੰਧੀ ਦਸਤਾਵੇਜ਼ ਮੁਹੱਈਆ ਕਰਾਵੇਗੀ ਫੈਡਰਲ ਸਰਕਾਰ : ਟਰੂਡੋ
ਕੋਵਿਡ-19 ਸਬੰਧੀ ਫੈਡਰਲ ਸਰਕਾਰ ਨੇ ਲਾਂਚ ਕੀਤੀ ਨਵੀਂ ਐਡ ਕੈਂਪੇਨ
ਪਾਰਟੀ ਕਰਨ ਵਾਲੇ 83 ਵਿਦਿਆਰਥੀਆਂ ਵਿੱਚੋਂ ਹਰੇਕ ਨੂੰ ਲਾਇਆ ਗਿਆ 1000 ਡਾਲਰ ਜੁਰਮਾਨਾ
ਮਹਾਂਮਾਰੀ ਸਬੰਧੀ ਕਾਰਗੁਜ਼ਾਰੀ ਬਾਰੇ ਲਿਬਰਲਾਂ ਨੂੰ ਕਰਨਾ ਹੋਵੇਗਾ ਜਾਂਚ ਦਾ ਸਾਹਮਣਾ
ਸਖ਼ਤ ਚੁਣੌਤੀਆਂ ਦੇ ਬਾਵਜੂਦ ਜ਼ਿਮਨੀ ਚੋਣਾਂ ਵਿੱਚ ਲਿਬਰਲ ਪਾਰਟੀ ਨੇ ਦਰਜ ਕਰਵਾਈ ਜਿੱਤ