Welcome to Canadian Punjabi Post
Follow us on

15

July 2025
 
ਕੈਨੇਡਾ

ਓਟੂਲ ਨੇ ਆਪਣੀ ਹਾਊਸ ਲੀਡਰਸ਼ਿਪ ਟੀਮ ਦਾ ਕੀਤਾ ਐਲਾਨ

September 03, 2020 06:47 AM

ਓਟਵਾ, 2 ਸਤੰਬਰ (ਪੋਸਟ ਬਿਊਰੋ) : ਨਵੇਂ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਬੁੱਧਵਾਰ ਨੂੰ ਆਪਣੀ ਹਾਊਸ ਲੀਡਰਸ਼ਿਪ ਟੀਮ ਦਾ ਐਲਾਨ ਕੀਤਾ|
ਮੁੱਖ ਵਿਰੋਧੀ ਧਿਰ ਲਈ ਕੀਤੀਆਂ ਗਈਆਂ ਨਿਯੁਕਤੀਆਂ ਤਹਿਤ ਮੈਨੀਟੋਬਾ ਤੋਂ ਐਮਪੀ ਕੈਂਡਿਸ ਬਰਜਨ ਨੂੰ ਹਾਊਸ ਡਿਪਟੀ ਲੀਡਰ ਥਾਪਿਆ ਗਿਆ| ਕਿਊਬਿਕ ਤੋਂ ਐਮਪੀ ਰਿਚਰਡ ਮਾਰਟਨ ਤੇ ਗੇਰਾਰਡ ਡੈਲਟੈਲ ਨੂੰ ਕ੍ਰਮਵਾਰ ਕਿਊਬਿਕ ਤੋਂ ਸਿਆਸੀ ਲੈਫਟੀਨੈਂਟ ਤੇ ਵਿਰੋਧੀ ਧਿਰ ਵੱਲੋਂ ਹਾਊਸ ਲੀਡਰ ਨਿਯੁਕਤ ਕੀਤਾ ਗਿਆ|
ਇੱਥੇ ਦੱਸਣਾ ਬਣਦਾ ਹੈ ਕਿ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਸਰਕਾਰ ਵਿੱਚ ਬਰਜਨ ਮਨਿਸਟਰ ਆਫ ਸਟੇਟ ਫੌਰ ਸੋਸ਼ਲ ਡਿਵੈਲਪਮੈਂਟ ਸੀ| ਓਟੂਲ ਨੇ ਆਖਿਆ ਕਿ ਪਾਰਲੀਆਮੈਂਟ ਦੇ ਇਨ੍ਹਾਂ ਸਮਰਪਿਤ ਤੇ ਪ੍ਰੋਫੈਸ਼ਨਲ ਮੈਂਬਰਜ਼ ਨਾਲ ਕੰਮ ਕਰਨਾ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ| ਉਨ੍ਹਾਂ ਆਖਿਆ ਕਿ ਉਹ ਜਾਣਦੇ ਹਨ ਕਿ ਇਹ ਕੰਜ਼ਰਵੇਟਿਵ ਮੂਵਮੈਂਟ ਨੂੰ ਅੱਗੇ ਲਿਜਾਣ ਲਈ ਮਦਦਗਾਰ ਹੋਣਗੇ|

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਮੀਗ੍ਰੇਸ਼ਨ 'ਤੇ ਸਖ਼ਤ ਰੁਖ਼ ਅਪਣਾਉਣ ਦੀ ਲੋੜ : ਪੋਇਲੀਵਰ ਮਾਂਟਰੀਅਲ ਦੀਆਂ ਗਲੀਆਂ ਵਿੱਚ ਫਿਰ ਭਰਿਆ ਪਾਣੀ, ਲੋਕਾਂ ਦੇ ਬੇਸਮੈਂਟ ਤੇ ਗਰਾਜਾਂ `ਚ ਭਰਿਆ ਪਾਣੀ ਰੀਨਾ ਵਿਰਕ ਦੇ ਕਾਤਲ ਦੀ ਡਰੱਗ ਟੈਸਟ `ਚ ਅਸਫਲ ਰਹਿਣ ਤੋਂ ਬਾਅਦ ਪੈਰੋਲ ਰੱਦ ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਸਲਾਈਡਾਂ ਰਾਹੀਂ ਯਾਤਰੀ ਕੱਢੇ ਬਾਹਰ ਐਲਗਿਨ ਅਤੇ ਲੌਰੀਅਰ ਵਿਖੇ ਮਾਰੇ ਗਏ ਪੈਦਲ ਯਾਤਰੀਆਂ ਨੂੰ ਸ਼ਰਧਾਂਜਲੀ ਵਜੋਂ ਓਟਵਾ ਨਿਵਾਸੀ ਹੋਏ ਇਕੱਠੇ ਸੇਂਟ-ਫ੍ਰਾਂਸੋਆ ਨਦੀ `ਚੋਂ ਮਿਲੀ ਕਾਰ, ਅੰਦਰੋਂ ਇੱਕ ਲਾਸ਼ ਵੀ ਮਿਲੀ ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ